ਨਡਾਲਾ 18 ਸਤੰਬਰ(ਨਜ਼ਰਾਨਾ ਨਿਊਜ਼ ਨੈੱਟਵਰਕ)
ਕਿਸਾਨ ਯੂਨੀਅਨ ਨਡਾਲਾ ਵੱਲੋਂ ਦਿੱਲੀ ਵਿੱਚ ਸਿੰਘੂ ਬਾਰਡਰ ਤੇ ਕਰੀਬ 10 ਮਹੀਨੇ ਤੋ ਚਲ ਰਹੇ ਸੰਘਰਸ਼ ਵਿਚ ਲਗਾਤਾਰ ਯੋਗਦਾਨ ਪਾਇਆ ਜਾ ਰਿਹਾ ਹੈ। ਇਸ ਸਬੰਧੀ ਅੱਜ ਦੋ ਗੱਡੀਆਂ ਵਿਚ ਕਿਸਾਨਾਂ ਦਾ ਕਾਫਲਾ ਲੋੜੀਦਾ ਸਮਾਨ ਲੈ ਕੇ ਰਵਾਨਾ ਹੋਇਆ। ਇਸ ਸਬੇ ਯੂਨੀਅਨ ਆਗੂ ਹਰਜਿੰਦਰ ਸਿੰਘ ਸਾਹੀ, ਅਵਤਾਰ ਸਿੰਘ ਵਾਲੀਆ, ਗੁਰਨਾਮ ਸਿੰਘ ਮੁਲਤਾਨੀ ਨੇ ਦੱਸਿਆ ਕਿ ਇਸ ਜਥੇ ਦੀ ਮਿਲਨ ਕੁਮਾਰ ਨਡਾਲਾ ਕਰਨ ਜਿਊਲਰ ਅੱਡਾ ਕੂਕਾ, ਸਿਕੰਦਰ ਸਿੰਘ ਪਿੰਡ ਕਮਾਲਪੁਰ ਅਗਵਾਈ ਕਰ ਰਹੇ ਹਨ। ਇਸ ਤੋ ਇਲਾਵਾ ਜਿਸ ਵਿੱਚ ਹਰਜਿੰਦਰ ਸਿੰਘ ਸਾਹੀ, ਕਰਨ ਕੁਮਾਰ ਨਡਾਲਾ, ਲਵਪ੍ਰੀਤ ਸਿੰਘ ਕਾਹਨੂੰਵਾਨ, ਜੋਬਨਜੀਤ ਸਿੰਘ, ਸੁਰਮੁਖਜੀਤ ਸਿੰਘ ਦੋਵੇਂ ਪਿੰਡ ਮਕਸੂਦਪੁਰ ਆਦਿ ਨਾਲ ਹੀ ਗਏ ਹਨ। ਇਸ ਮੌਕੇ ਜਗਦੀਪ ਸਿੰਘ ਸਾਹੀ ਯੂ ਐਸ ਏ ਸਪੁੱਤਰ ਬਲਵੀਰ ਸਿੰਘ ਸਾਹੀ ਨਡਾਲਾ ਨੇ 25000 ਹਜਾਰ ਰੁਪਏ ਸਿੰਘੂ ਬਾਰਡਰ ਤੇ ਯੂਨੀਅਨ ਨਡਾਲਾ ਦੇ ਕੈਂਪ ਵਿੱਚ ਕਿਸਾਨਾਂ ਨੂੰ ਸਾਫ ਪਾਣੀ ਲਈ ਭੇਟ ਕੀਤੇ। ਇਸ ਮੌਕੇ ਕਰਿਆਨਾ ਐਸੋਸੀਏਸ਼ਨ ਨਡਾਲਾ ਨੇ ਕੈਂਪ ਲਈ ਚਾਹ ਤੇ ਕੌਫੀ ਬਣਾਉਣ ਲਈ ਮਸ਼ੀਨ ਤੇ ਹੋਰ ਸਾਮਾਨ ਲਈ 21000) ਹਜਾਰ ਰੁਪਏ ਦਾ ਸਹਿਯੋਗ, ਜਗਦੀਪ ਸਿੰਘ ਸਾਹੀ ਯੂ,ਐਸ,ਏ ਸਪੁੱਤਰ ਸੁਖਵਿੰਦਰ ਸਿੰਘ ਸਾਹੀ ਨਡਾਲਾ ਨੇ 10000 ਰੁਪਏ, ਬੀਬੀ ਦਲਜੀਤ ਕੌਰ ਪੰਨੂੰ ਦਊਦਪੁਰ ਖਾਰਜੀ (ਪੰਨੂ ਫਾਰਮ) ਦੇ ਬੇਟੇ ਹਰਦੇਵ ਸਿੰਘ ਪੰਨੂ ਯੂਕੇ ਵੱਲੋਂ 21000 ਰੁਪਏ ਜਰੂਰੀ ਵਸਤਾਂ ਦਾ ਸਾਮਾਨ ਸਰਬੱਤ ਸਿੰਘ ਕੰਗ ਦੀ ਪੇ੍ਰਨਾਂ ਨਾਲ ਦਿੱਤਾ ਗਿਆ ਹੈ। ਇਸੇ ਤਰ੍ਹਾਂ ਜਗਜੀਤ ਸਿੰਘ ਖੱਖ ਨੇ ਇਕ ਹਜਾਰ ਰੁਪਏ ਦਾ ਸਹਿਯੋਗ ਦਿੱਤਾ ਗਿਆ ਹੈ। ਇਸ ਮੌਕੇ ਕਿਸਾਨ ਯੂਨੀਅਨ ਨਡਾਲਾ ਵੱਲੋਂ ਸਹਿਯੋਗ ਦੇਣ ਲਈ ਇਹਨਾਂ ਸਭ ਵੀਰਾਂ ਦਾ ਧੰਨਵਾਦ ਕੀਤਾ ਗਿਆ। ਇਸ ਮੌਕੇ ਰਵਾਨਾ ਹੋਣ ਸਮੇਂ ਕਿਸਾਨਾਂ ਨੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਅਤੇ ਐਲਾਨ ਕੀਤਾ ਕਿ ਤਿੰਨ ਕਾਲੇ ਕਨੂੰਨ ਤੇ ਦੋ ਆਰਡੀਨੈਂਸ ਰੱਦ ਹੋਣ ਤੱਕ ਇਹ ਅੰਦੋਲਨ ਜਾਰੀ ਰਹੇਗਾ। ਇਥੇ ਮੌਕੇ ਤੇ ਬੀਬੀ ਦਲਜੀਤ ਕੌਰ ਪੰਨੂ, ਅਜੀਤ ਸਿੰਘ ਖੱਖ, ਰਘਬਿੰਦਰ ਸਿੰਘ ਸਾਹੀ, ਮਲਵਿਦਰਜੀਤ ਸਿੰਘ ਸਾਹੀ, ਗੁਰਨਾਮ ਸਿੰਘ ਸਲੈਚ, ਅਵਤਾਰ ਸਿੰਘ, ਪਰਮਜੀਤ ਸਿੰਘ ਕੰਗ, ਇੰਦਰਜੀਤ ਸਿੰਘ ਖੱਖ, ਗੁਰਪ੍ਰੀਤ ਸਿੰਘ ਵਾਲੀਆ, ਸੰਦੀਪ ਪਸਰੀਚਾ, ਅੰਮ੍ਰਿਤਪਾਲ ਸਿੰਘ ਸਾਹੀ, ਜੱਜ ਸੱਚਦੇਵਾ, ਗੁਰਮੀਤ ਸਿੰਘ ਸਾਹੀ, ਨਵਜਿੰਦਰ ਸਿੰਘ ਬੱਗਾ ਕੋਚ, ਜਰਨੈਲ ਸਿੰਘ ਮੁਲਤਾਨੀ, ਹਰਪਾਲ ਸਿੰਘ ਘੁੰਮਣ, ਕੁਲਵਿੰਦਰ ਸਿੰਘ ਸਾਹੀ, ਪਰਮਜੀਤ ਸ਼ਰਮਾ, ਨੰਬਰਦਾਰ ਜਸਪਾਲ ਸਿੰਘ ਘੁੰਮਣ, ਨਰਿੰਦਰ ਸਿੰਘ ਸਾਹੀ, ਉਮ ਪ੍ਰਕਾਸ਼ ਸਿੰਘ ਆਦਿ ਸਾਮਲ ਸਨ ।