ਤਰਨ ਤਾਰਨ 20 ਸਤੰਬਰ (ਇਕਬਾਲ ਸਿੰਘ ਵੜਿੰਗ) ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਦੀ ਮੀਟਿੰਗ ਜ਼ਿਲਾ ਪ੍ਰਧਾਨ ਸ ਸੁਖਵਿੰਦਰ ਸਿੰਘ ਸਭਰਾ ਦੀ ਪ੍ਰਧਾਨਗੀ ਹੇਠ ਉਸਮਾ ਟੋਲ ਪਲਾਜੇ ਤੇ ਹੋਈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਸ ਸੁਖਵਿੰਦਰ ਸਿੰਘ ਸਭਰਾ ਹਰਬਿੰਦਰ ਜੀਤ ਸਿੰਘ ਕੰਗ ਇਕਬਾਲ ਸਿੰਘ ਵੜਿੰਗ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਦੁਆਰਾ ਜੋ ਕਾਲੇ ਕਾਨੂੰਨ ਲਾਗੂ ਕਰਨ ਜਾ ਰਹੀ ਹੈ । ਉਹ ਭਾਰਤ ਦੇ ਲੋਕਾਂ ਵਾਸਤੇ ਮਾਰੂ ਹਨ ਟੋਲ ਪਲਾਜ਼ਾ ਤੇ 350 ਵੇ ਦਿਨ ਵਿਚ ਆਗੂਆਂ ਨੇ ਕਿਹਾ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਚਿਰ ਇਸ ਤਰ੍ਹਾਂ ਟੋਲ ਪਲਾਜੇ ਬੰਦ ਰਹਿਣਗੇ ।ਇਕ ਹੋਰ ਮਤੇ ਰਾਹੀਂ ਫੈਸਲਾ ਕੀਤਾ ਗਿਆ ਕਿ ਸੰਯੁਕਤ ਮੋਰਚੇ ਦੇ ਐਲਾਨ ਮੁਤਾਬਕ 27 ਸਤੰਬਰ ਨੂੰ ਮੁਕੰਮਲ ਭਾਰਤ ਬੰਦ ਕੀਤਾ ਜਾਵੇਗਾ ਪੰਜਾਬ ਸਰਕਾਰ ਦੇ ਚੌਣ ਵਾਅਦੇ ਲਾਗੂ ਕਰਵਾਉਣ ਲਈ 28,29,30 ਸਤੰਬਰ ਨੂੰ ਪੰਜਾਬ ਭਰ ਦੇ ਡੀਸੀ ਦਫ਼ਤਰਾਂ ਤੇ ਧਰਨੇ ਦਿੱਤੇ ਜਾਣਗੇ ਜਿਸਦੀਆਂ ਤਿਆਰੀਆਂ ਚੱਲ ਰਹੀਆਂ ਹਨ । ਦਿੱਲੀ ਮੋਰਚੇ ਵਿਚ ਵੀ ਵਾਰੀ ਅਨੁਸਾਰ 25 ਸਤੰਬਰ ਨੂੰ ਹਰੀਕੇ ਪੱਤਣ ਤੋਂ ਹਜ਼ਾਰਾਂ ਕਿਸਾਨ ਮਜ਼ਦੂਰ ਬੀਬੀਆਂ ਅਤੇ ਨੌਜਵਾਨਾਂ ਦੇ ਜਥੇ ਦਿੱਲੀ ਵੱਲ ਚਾਲੇ ਪਾਉਣਗੇ ਇਸ ਮੋਕੇ ਭੁਪਿੰਦਰ ਸਿੰਘ ਮੇਜ਼ਰ ਸਿੰਘ ਲਖਵੰਤ ਸਿੰਘ ਸਤਨਾਮ ਸਿੰਘ ਪਿਆਰਾ ਸਿੰਘ ਚਮਕੌਰ ਸਿੰਘ ਬਲਜੀਤ ਸਿੰਘ ਤਰਸੇਮ ਸਿੰਘ ਕੰਵਲਜੀਤ ਸਿੰਘ ਇਕਬਾਲ ਸਿੰਘ ਰਣਜੀਤ ਸਿੰਘ ਆਦਿ ਆਗੂ ਹਾਜਰ ਸਨ
Author: Gurbhej Singh Anandpuri
ਮੁੱਖ ਸੰਪਾਦਕ