ਪਠਾਨਕੋਟ 20 ਸਤੰਬਰ (ਸੁਖਵਿੰਦਰ ਜੰਡੀਰ) ਜਿਵੇਂ ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ ਵੱਖ ਵੱਖ ਪਾਰਟੀਆਂ ਆਪਣੇ ਪਾਰਟੀ ਵਿਸਥਾਰ ਵਿੱਚ ਲੱਗੀਆਂ ਹੋਈਆਂ ਹਨ ਜਿਸਦੇ ਚਲਦਿਆਂ ਪਠਾਨਕੋਟ ਵਿੱਚ ਆਮ ਆਦਮੀ ਪਾਰਟੀ ਵੱਲੋਂ ਪਾਰਟੀ ਵਿਸਥਾਰ ਨੂੰ ਲੈ ਕੇ ਲਗਾਤਾਰ ਕੰਮ ਕੀਤੇ ਜਾ ਰਹੇ ਹਨ ਉਸੇ ਕੜੀ ਵਿਚ ਪਠਾਨਕੋਟ ਪੰਜਾਬ ਮੇਲ ਵਿੱਚ ਆਮ ਆਦਮੀ ਪਾਰਟੀ ਦੀ ਪਠਾਨਕੋਟ ਲੀਡਰਸ਼ਿਪ ਵੱਲੋਂ ਲੋਕਾਂ ਨੂੰ ਆਪ ਪਾਰਟੀ ਨਾਲ ਜੋੜਨ ਲਈ ਇਕ ਪ੍ਰੋਗਰਾਮ ਆਯੋਜਿਤ ਕਰਵਾਇਆ ਗਿਆ ਇਸ ਪ੍ਰੋਗਰਾਮ ਵਿਚ ਕਸ਼ਯਪ ਰਾਜਪੂਤ ਸਮਾਜ ਦੇ ਬਹੁਤ ਸਾਰੇ ਲੋਕ ਆਪ ਪਾਰਟੀ ਚ ਸ਼ਾਮਿਲ ਹੋਏ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਸੁਨੀਲ ਗੁਪਤਾ ਦੇ ਨਾਲ ਸੀਨੀਅਰ ਨੇਤਾ ਰਮੇਸ਼ ਟੋਲਾ ਨੇ ਸਾਂਝੇ ਤੌਰ ਤੇ ਦੱਸਿਆ ਅੱਜ ਵਿਨੋਦ ਮਹਿਰਾ ਓਮ ਪ੍ਰਕਾਸ਼ ਸਰੋਜ ਸੁਭਾਸ਼ ਚੰਦਰ ਸਤੀਸ਼ ਕੁਮਾਰ ਸੰਨੀ ਕੁਮਾਰ ਰਵੀ ਕੁਮਾਰ ਨੇਹਾ ਮਹਿਰਾ ਆਦਿ ਕਸ਼ਯਪ ਰਾਜਪੂਤ ਸਮਾਜ ਦੇ ਲੋਕ ਆਮ ਆਦਮੀ ਪਾਰਟੀ ਦੀਆਂ ਚੰਗੀਆਂ ਨੀਤੀਆਂ ਨੂੰ ਦੇਖਦੇ ਹੋਏ ਆਮ ਆਦਮੀ ਪਾਰਟੀ ਚ ਸ਼ਾਮਿਲ ਹੋਏ ਹਨ ਇਸ ਮੌਕੇ ਆਮ ਆਦਮੀ ਪਾਰਟੀ ਦੀ ਪਠਾਨਕੋਟ ਲੀਡਰਸ਼ਿਪ ਵੱਲੋਂ ਕਸ਼ਯਪ ਰਾਜਪੂਤ ਸਮਾਜ ਵਿਚੋਂ ਆਏ ਸਾਰੇ ਮੈਂਬਰਾਂ ਨੂੰ ਪਾਰਟੀ ਨਾਲ ਜੁੜਨ ਲਈ ਵਧਾਈ ਦਿੱਤੀ ਗਈ ਤੇ ਫੁੱਲਾਂ ਦੇ ਹਾਰ ਪਾਏ ਗਏ ਇਸ ਮੌਕੇ ਪਾਰਟੀ ਨਾਲ ਜੁੜੇ ਸਾਰੇ ਨਵੇਂ ਮੈਂਬਰਾਂ ਵੱਲੋਂ ਪਾਰਟੀ ਹਾਈਕਮਾਂਡ ਦੇ ਨਾਲ ਨਾਲ ਪਠਾਨਕੋਟ ਆਪ ਲੀਡਰਸ਼ਿਪ ਦਾ ਧੰਨਵਾਦ ਕੀਤਾ ਗਿਆ ਤੇ ਪੂਰੀ ਪਾਰਟੀ ਹਾਈਕਮਾਂਡ ਨੂੰ ਭਰੋਸਾ ਦਿਵਾਇਆ ਕਿ ਉਹ ਆਪ ਪਾਰਟੀ ਵਿੱਚ ਰਹਿ ਪਾਰਟੀ ਵਿਸਥਾਰ ਲਈ ਕੰਮ ਕਰਦੇ ਰਹਿਣਗੇ ਅਗਾਮੀ ਵਿਧਾਨ ਸਭਾ ਚੋਣਾਂ ਵਿੱਚ ਪੰਜਾਬ ਵਿੱਚ ਆਪ ਪਾਰਟੀ ਦੀ ਸਰਕਾਰ ਬਣਾਉਣ ਵਿੱਚ ਆਪਣਾ ਪੂਰਾ ਸਹਿਯੋਗ ਦੇਣਗੇ ਇਸ ਮੌਕੇ ਪ੍ਰੋਗਰਾਮ ਵਿਚ ਜ਼ਿਲ੍ਹਾ ਪ੍ਰਧਾਨ ਕੈਪਟਨ ਸੁਨੀਲ ਗੁਪਤਾ ਮਨੋਹਰ ਸਲਾਰੀਆ ਅਨਿਲ ਭਾਰਦਵਾਜ ਸੋਮਨਾਥ ਰਮੇਸ਼ ਕੁਮਾਰ ਟੋਲਾ ਸੁਭਾਸ਼ ਵਰਮਾ ਤਰਲੋਕ ਚੰਦ ਰੇਖਾ ਮਣੀ ਅਮਰਜੀਤ ਕੌਰ ਬਲਵਿੰਦਰ ਕੌਰ ਦੇ ਨਾਲ ਹੋਰ ਲੋਕ ਮੌਜੂਦ ਸਨ.
Author: Gurbhej Singh Anandpuri
ਮੁੱਖ ਸੰਪਾਦਕ