ਪਠਾਨਕੋਟ 30 ਸਤੰਬਰ (ਸੁਖਵਿੰਦਰ ਜੰਡੀਰ) 66 ਕੇਵੀ ਪਾਵਰ ਸਬ ਸਟੇਸ਼ਨ ਧਾਰ ਕਲਾਂ ਅਧੀਨ ਆਉਂਦੇ ਸੁਕਰੇਤ ਫੀਡਰ, ਭਟਵਾਂ ਫੀਡਰ ਅਤੇ ਬਸੌਲੀ ਫੀਡਰ ਅਧੀਨ ਪੈਂਦੇ ਪਿੰਡਾਂ ਵਿੱਚ 01 ਅਕਤੂਬਰ ਨੂੰ ਸਵੇਰੇ 09 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਸਬੰਧਤ ਖੇਤਰ ਦੇ ਖਪਤਕਾਰਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਬਿਜਲੀ ਕੱਟ ਤੋਂ ਪਹਿਲਾਂ ਆਪਣੇ ਬਿਜਲੀ ਨਾਲ ਸਬੰਧਤ ਕੰਮ ਸਮੇਂ ਸਿਰ ਮੁਕੰਮਲ ਕਰਨ। ਇਹ ਜਾਣਕਾਰੀ ਜੇ ਈ ਧਾਰ ਕਲਾਂ ਨਰੇਸ਼ ਕੁਮਾਰ ਵੱਲੋਂ ਦਿੱਤੀ ਗਈ