ਭੋਗਪੁਰ 30 ਸਤੰਬਰ (ਸੁਖਵਿੰਦਰ ਜੰਡੀਰ ) ਭੋਗਪੁਰ ਨੇੜਲੇ ਪਿੰਡ ਭਟਨੂਰਾ ਵਿੱਚ ਪਿਛਲੇ ਕੁਝ ਦਿਨਾ ਪਹਿਲਾਂ ਜੋ ਨੌਜਵਾਨ ਗੁਰਿੰਦਰ ਸਿੰਘ ਲੱਕੀ ਦੀ ਹੱਤਿਆ ਕਰ ਦਿੱਤੀ ਗਈ ਸੀ ਅਤੇ ਅੱਜ ਗੁਰਿੰਦਰ ਸਿੰਘ ਲੱਕੀ ਦੀ ਆਤਮਿਕ ਸ਼ਾਂਤੀ ਲਈ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ,ਉਪਰੰਤ ਕੀਰਤਨੀ ਜਥੇ ਵੱਲੋਂ ਸ਼ਬਦ ਗੁਰਬਾਣੀ ਕੀਰਤਨ ਗਾਇਨ ਕੀਤਾ ਗਿਆ, ਗ੍ਰੰਥੀ ਸਾਹਿਬ ਵਲੋਂ ਅੰਤਮ ਅਰਦਾਸ ਕੀਤੀ ਗਈ ਵੱਖ-ਵੱਖ ਜੱਥੇਬੰਦੀਆਂ ਅਤੇ ਇਲਾਕੇ ਦੇ ਪਿੰਡਾਂ ਦੇ ਹੋਰ ਵੀ ਲੋਕਾਂ ਨੇ ਗੁਰਿੰਦਰ ਸਿੰਘ ਲੱਕੀ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਅਤੇ ਗੁਰੂ ਕੇ ਲੰਗਰ ਅਤੁਟ ਵਰਤਾਏ ਗਏ