ਜੁਗਿਆਲ 1 ਅਕਤੂਬਰ ( ਸੁਖਵਿੰਦਰ ਜੰਡੀਰ ) ਭਾਰਤ ਸਰਕਾਰ ਵੱਲੋਂ ਚਲਾਏ ਗਏ ਸਵੱਛ ਭਾਰਤ ਅਭਿਆਨ ਦੇ ਮੱਦੇਨਜ਼ਰ ਰੱਖਦੇ ਹੋਇਆਂ ਪ੍ਰਸ਼ਾਸਨ ਵੱਲੋਂ 2 ਅਕਤੂਬਰ ਦਿਨ ਸ਼ਨੀਵਾਰ 2 ਅਕਤੂਬਰ ਗਾਂਧੀ ਜਯੰਤੀ ਦਿਹਾੜੇ ਤੇ ਮਾਣਯੋਗ ਮੁੱਖ ਇੰਜੀਨੀਅਰ ਸ੍ਰੀ ਰਾਮ ਦਰਸ਼ਨ ਰਣਜੀਤ ਸਾਗਰ ਡੈਮ ਦੀ ਅਗਵਾਈ ਹੇਠ ਸਵੱਛਤਾ ਅਭਿਆਨ ਚਲਾਇਆ ਜਾ ਰਿਹਾ ਹੈ।ਇਸ ਸਬੰਧ ਵਿਚ ਪ੍ਰਸ਼ਾਸਨ ਅਧੀਨ ਆਉਂਦੇ ਸਾਰੇ ਅਧਿਕਾਰੀਆਂ, ਕਰਮਚਾਰੀਆਂ,ਵਰਕਮੈਨਾਂ ਨੂੰ ਮੁੱਖ ਇੰਜੀਨੀਅਰ ਰਣਜੀਤ ਸਾਗਰ ਡੈਮ ਵੱਲੋਂ ਅਪੀਲ ਕੀਤੀ ਗਈ ਹੈ ਕਿ ਇਸ ਅਭਿਆਨ ਵਿੱਚ ਵੱਧ ਤੋਂ ਵੱਧ ਆਪਣਾ ਯੋਗਦਾਨ ਪਾਉਣ, ਤਾਂ ਜੋ ਸ਼ਾਹਪੁਰ ਕੰਢੀ ਟਾਊਨਸ਼ਿਪ ਵਿੱਚ ਅਤੇ ਆਲੇ ਦੁਆਲੇ ਦੇ ਏਰੀਏ ਦੀ ਸਫ਼ਾਈ ਕੀਤੀ ਜਾ ਸਕੇ। ਸਵੱਛਤਾ ਅਭਿਆਨ ਲਈ ਜੋ ਟੀਮਾਂ ਬਣਾਈਆਂ ਗਈਆਂ ਹਨ,ਉਹ ਆਪਣੀਆਂ ਆਪਣੀਆਂ ਡਿਊਟੀਆਂ ਯਕੀਨੀ ਬਣਾਉਣਗੇ।ਇਸ ਅਭਿਆਨ ਦੀ ਤਿਆਰੀ ਦੇ ਸਬੰਧ ਵਿਚ ਜਨਕ ਰਾਜ ਡੋਗਰਾ ਐਸੀ ਸਾਹਿਬ, ਲਖਵਿੰਦਰ ਸਿੰਘ ਐਕਸੀਅਨ ਸਾਹਿਬ, ਮੁਖਵਿੰਦਰ ਸਿੰਘ ਗਿੱਲ ਐਕਸ਼ਨ ਸਾਹਿਬ, ਹਰਭਜਨ ਸਿੰਘ ਐਸ ਡੀ ਓ ਸਾਹਿਬ, ਤਨਵੀਰ ਅਹਿਮਦ ਐਸ ਡੀ ਓ ਸਾਹਿਬ ਅਤੇ ਨਾਲ ਸੇਵਾ ਨਿਭਾਅ ਰਹੇ ਬਲਦੇਵ ਸਿੰਘ ਬਾਜਵਾ ਜੇਈ, ਸਾਹਿਲ ਪਠਾਣੀਆ ਜੇਈ, ਅਰਮਿੰਦਰ ਸਿੰਘ ਜੇਈ,ਅਨੂਪ ਕੁਮਾਰ ਜਾਈ, ਵਿਨੋਦ ਕੁਮਾਰ ਜੇਈ ਅਤੇ ਸਾਰੇ ਹੀ ਵਰਕਮੈਨ ਆਪਣਾ ਯੋਗਦਾਨ ਪਾਉਣਗੇ
Author: Gurbhej Singh Anandpuri
ਮੁੱਖ ਸੰਪਾਦਕ