ਕਰਤਾਰਪੁਰ 1 ਅਕਤੂਬਰ (ਭੁਪਿੰਦਰ ਸਿੰਘ ਮਾਹੀ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ ਵਿਖੇ ਪ੍ਰਿੰਸੀਪਲ ਡਾ. ਕਵਲਜੀਤ ਕੌਰ ਜੀ ਦੀ ਦੇਖ ਰੇਖ ਹੇਠ ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਪ੍ਰੋ.ਕਮਲੇਸ਼ ਰਾਣੀ ਅਤੇ ਪ੍ਰੋ. ਰਾਜਬੀਰ ਸਿੰਘ ਦੀ ਅਗਵਾਈ ਹੇਠ ਪੋਸ਼ਣ ਸਪਤਾਹ ਮਨਾਇਆ ਗਿਆ। ਜਿਸ ਵਿੱਚ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਅਤੇ ਸਲੋਗਨ ਲੇਖਨ ਮੁਕਾਬਲੇ ਕਰਵਾਏ ਗਏ। ਪੋਸਟਰ ਮੇਕਿੰਗ ਵਿਚ ਹਰਮਿੰਦਰ ਕੌਰ (ਬੀ.ਏ. ਭਾਗ ਪਹਿਲਾ), ਬਲਜੀਤ ਕੌਰ(ਬੀ.ਏ. ਭਾਗ ਪਹਿਲਾ), ਨੇ ਕ੍ਰਮਵਾਰ ਪਹਿਲਾ, ਦੂਸਰਾ ਅਤੇ ਸਲੋਗਨ ਲੇਖਨ ਵਿੱਚ ਅੰਜਲੀ (ਬੀ. ਏ. ਭਾਗ ਪਹਿਲਾ), ਮਨਪ੍ਰੀਤ ਕੌਰ (ਬੀ. ਏ. ਭਾਗ ਪਹਿਲਾ) ਨੇ ਕ੍ਰਮਵਾਰ ਪਹਿਲਾ, ਦੂਸਰਾ ਸਥਾਨ ਹਾਸਿਲ ਕੀਤਾ। ਮੰਚ ਸੰਚਾਲਨ ਪ੍ਰੋ. ਮੋਨਿਕਾ ਦਆਰਾ ਕੀਤਾ ਗਿਆ। ਜੱਜਾਂ ਦੀ ਭੂਮਿਕਾ ਡਾ. ਅਮਨਦੀਪ ਹੀਰਾ ਅਤੇ ਪ੍ਰੋ. ਕਰਨਵੀਰ ਕੌਰ ਦੁਆਰਾ ਨਿਭਾਈ ਗਈ।ਇਸ ਮੌਕੇ ਪ੍ਰੋ.ਸਿਮਰਤਪ੍ਰੀਤ ਕੌਰ ਨੇ ਸਤੁੰਲਿਤ ਅਤੇ ਪੋਸ਼ਟਿਕ ਭੋਜਨ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ। ਉਹਨਾਂ ਕਿਹਾ ਕਿ ਵਿਅਕਤੀ ਦੀ ਸਿਹਤ ਪੋਸ਼ਟਿਕ ਅਤੇ ਸ਼ੁੱਧ ਖੁਰਾਕ ਤੇ ਨਿਰਭਰ ਕਰਦੀ ਹੈ ਅਤੇ ਉਹਨਾਂ ਵਿਦਿਆਰਥੀਆਂ ਨੂੰ ਪੋਸ਼ਟਿਕ ਭੋਜਨ ਦੇ ਤੱਤਾਂ ਬਾਰੇ ਵਿਸਥਾਰਪੂਰਵਕ ਸਮਝਾਇਆ ਕਿ ਕਿਹੜਾ ਤੱਤ ਕਿੰਨੀ ਮਾਤਰਾ ਵਿੱਚ ਸਾਡੀ ਖੁਰਾਕ ਵਿੱਚ ਹੋਣਾ ਲਾਜ਼ਮੀ ਹੈ। ਇਸ ਦੌਰਾਨ ਪ੍ਰੋ. ਰਾਜਬੀਰ ਸਿੰਘ ਦੁਆਰਾ ਵਿਦਿਆਰਥੀਆਂ ਨੁੰ ਯੋਗਾ ਦੇ ਮਹੱਤਵ ਬਾਰੇ ਦੱਸਿਆ ਗਿਆ ਅਤੇ ਅਲੱਗ-ਅਲੱਗ ਯੋਗ ਆਸਣ ਕਰਵਾਏ ਗਏ।ਉਹਨਾ ਕਿਹਾ ਕਿ ਆਧੁਨਿਕ ਸਮੇਂ ਵਿੱਚ ਯੋਗ ਦੀ ਬਹੁਤ ਮਹੱਤਤਾ ਹੈ, ਇਹ ਸਾਨੂੰ ਡਿਪਰੈਸ਼ਨ ਵਰਗੀਆਂ ਮਾਨਸਿਕ ਅਲਾਮਤਾਂ ਤੋਂ ਦੂਰ ਕਰਦਾ ਹੈ ਅਤੇ ਸਾਡੇ ਜੀਵਨ ਨੂੰ ਬਿਹਤਰ ਅਤੇ ਸਿਹਤਮੰਦ ਬਣਾਉਦਾ ਹੈ। ਅੰਤ ਵਿਚ ਕਾਲਜ ਪ੍ਰਿੰਸੀਪਲ ਡਾ. ਕਵਲਜੀਤ ਕੌਰ ਨੇ ਵਿਦਿਆਰਥੀਆਂ ਨੁੰ ਸੰਤੁਲਤ ਭੋਜਨ ਬਾਰੇ ਦੱਸਿਆ ਅਤੇ ਜੰਕ ਫੂਡ ਤੋਂ ਪਰਹੇਜ਼ ਰੱਖਣ ਲਈ ਕਿਹਾ। ਉਹਨਾਂ ਕਿਹਾ ਕਿ ਇਸ ਸਪਤਾਹ ਨੂੰ ਮਨਾਏ ਜਾਣ ਦਾ ਮੁੱਖ ਉਦੇਸ਼ ਸੰਤੁਲਤ ਖੁਰਾਕ ਅਤੇ ਆਪਣੇ ਸਰੀਰ ਨੂੰ ਸਿਹਤਮੰਦ ਰੱਖਣ ਲਈ ਜਾਗਰੂਕਤਾ ਪੈਦਾ ਕਰਨਾ ਹੈ।
Author: Gurbhej Singh Anandpuri
ਮੁੱਖ ਸੰਪਾਦਕ