34 Views
ਭੋਗਪੁਰ 1 ਅਕਤੂਬਰ (ਸੁਖਵਿੰਦਰ ਜੰਡੀਰ) ਬੀਤੇ ਦਿਨੀਂ ਆਦਮਪੁਰ ਵਿੱਚ ਰਾਤ ਦੇ ਸਮੇਂ ਮੁਹੱਲਾ ਦਸਮੇਸ਼ ਨਗਰ ਹਰੀਪੁਰ ਵਿੱਚ ਕੁਝ ਚੋਰ ਕੋਠੀ ਦਾ ਤਾਲਾ ਤੋੜ ਕੇ ਗੱਡੀ ਲੈ ਕੇ ਫ਼ਰਾਰ ਹੋ ਗਏ,ਜਿਸ ਦੀ ਸ਼ਿਕਾਇਤ ਮਿਲਣ ਤੇ ਪੁਲਿਸ ਨੇ ਇਲਾਕੇ ਦੇ ਸੀਸੀਟੀਵੀ ਕੈਮਰਿਆਂ ਦੀ ਜਾਂਚ ਕੀਤੀ ਤੇ ਤਫਤੀਸ਼ ਅਮਲ ਵਿੱਚ ਲਿਆਂਦੀ ਗਈ।ਇਸ ਸਬੰਧੀ ਏ ਐਸ ਪੀ ਸਬ ਡਿਵੀਜ਼ਨ ਆਦਮਪੁਰ ਅਜੇ ਗਾਂਧੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮਾਮਲੇ ਨੂੰ ਸੁਲਝਾਉਂਦੇ ਹੋਏ ਥਾਣਾ ਆਦਮਪੁਰ ਦੇ ਮੁੱਖ ਅਫਸਰ ਅਰੁਣ ਮੁੰਡਲ ਅਤੇ ਇੰਸਪੈਕਟਰ ਹਰਜਿੰਦਰ ਸਿੰਘ ਦੀ ਅਗਵਾਈ ਵਿੱਚ ਕੰਮ ਕਰ ਰਹੀਆਂ ਹਨ,ਪੁਲਿਸ ਟੀਮਾਂ ਵੱਲੋਂ ਦੋ ਦੋਸ਼ੀਆਂ ਪਵਨ ਕੁਮਾਰ ਪੁੱਤਰ ਬੂਟਾ ਰਾਮ ਵਾਸੀ ਦਾਰਾਪੁਰ ਥਾਣਾ ਬਿਲਗਾ ਅਤੇ ਮੋਹਿਤ ਪੁੱਤਰ ਰਵਿੰਦਰ ਸਿੰਘ ਵਾਸੀ ਚੂਹੜਵਾਲੀ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ ਚੋਰੀ ਕੀਤੀ ਗੱਡੀ ਅਤੇ ਵਾਰਦਾਤ ਦੌਰਾਨ ਵਰਤੀ ਜ਼ੈੱਨ ਕਾਰ ਅਤੇ ਨੌੰ ਹਜਾਰ ਦੀ ਨਕਦੀ ਵੀ ਬਰਾਮਦ ਕੀਤੀ ਗਈ
Author: Gurbhej Singh Anandpuri
ਮੁੱਖ ਸੰਪਾਦਕ