ਖਡੂਰ ਸਾਹਿਬ 4 ਸਤੰਬਰ (ਇਕਬਾਲ ਸਿੰਘ ਵੜਿੰਗ) ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਜੋਨ ਬਾਬਾ ਬਲਾਕਾਂ ਸਿੰਘ ਜੀ ਦੀ ਸਮੁੱਚੀ ਹੋਰ ਕਮੇਟੀ ਵੱਲੋਂ ਯੂਪੀ ਦੀ ਯੋਗੀ ਸਰਕਾਰ ਵਲੋਂ ਗਿਣੀ ਮਿਥੀ ਸਾਜਸ਼ ਤਹਿਤ ਸ਼ਾਂਤ ਮਈ ਰੋਸ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਉਪਰ ਭਾਜਪਾ ਦੇ ਗੁੰਡਿਆਂ ਵਲੋਂ ਗੱਡੀ ਚੜ੍ਹਾ ਕੇ ਅਤੇ ਗੋਲੀਆਂ ਮਾਰ ਕੇ ਕੀਤੇ ਗਏ ਕਤਲੇਆਮ ਦੇ ਵਿਰੋਧ ਅਤੇ ਹਰਿਆਣੇ ਦੇ ਮੁੱਖ ਮੰਤਰੀ ਖੱਟਰ ਵਲੋਂ ਦਿੱਤੇ ਬਿਆਨ ਕਿਸਾਨਾਂ ਨਾਲ ਗੁੰਡਾਗਰਦੀ ਕਰਕੇ ਦੋ ਹੁੰਦਾ ਕਰੋ ਦੇ ਵਿਰੋਧ ਵਿਚ ਖਡੂਰ ਸਾਹਿਬ,ਮੰਡਾਲਾ, ਵੜਿੰਗ, ਕੱਲਾ, ਕੰਗ, ਪੱਖੋਕੇ, ਸ਼ੇਖ ਫੱਤਾ , ਮਾਲਚੱਕ , ਦੀਨੇ ਵਾਲ ਆਦਿ ਪਿੰਡਾਂ ਵਿਚ ਯੋਗੀ ਤੇ ਖੱਟਰ ਸਰਕਾਰ ਦੇ ਪੁਤਲੇ ਫੂਕੇ ਗਏ ਅਤੇ ਜ਼ੋਰਦਾਰ ਨਾਅਰੇਬਾਜ਼ੀ ਕੀਤੀ।ਇਸ ਮੌਕੇ ਹਰਬਿੰਦਰ ਜੀਤ ਸਿੰਘ ਕੰਗ ਮਨਜੀਤ ਸਿੰਘ ਵੜਿੰਗ ਸਤਨਾਮ ਸਿੰਘ ਕੱਲਾ ਮੁਖਵਿੰਦਰ ਸਿੰਘ ਦਲਬੀਰ ਸਿੰਘ ਰਣਜੀਤ ਸਿੰਘ ਹਰਭਿੰਦਰ ਸਿੰਘ ਖਡੂਰ ਸਾਹਿਬ ਚਮਕੌਰ ਸਿੰਘ ਮੰਡਾਲਾ ਕੰਵਲ ਜੀਤ ਸਿੰਘ ਦੀਨੇ ਵਾਲ ਹਰਭਿੰਦਰ ਸਿੰਘ ਮਾਲਚੱਕ ਬਲਜੀਤ ਸਿੰਘ ਘਸੀਟ ਪੁਰ ਹਰਮੀਤ ਸਿੰਘ ਕਰਨਬੀਰ ਸਿੰਘ ਨੋਨੇ ਆਦਿ ਆਗੂ ਹਾਜਰ ਸਨ