ਕਪੂਰਥਲਾ ,4 ਅਕਤੂਬਰ (ਨਜ਼ਰਾਨਾ ਨਿਊਜ਼ ਨੈੱਟਵਰਕ )-ਮੁੱਖ ਮੰਤਰੀ ਦਿੱਲੀ ਅਰਵਿੰਦ ਕੇਜਰੀਵਾਲ ਦੁਆਰਾ ਦਿੱਤੀ ਗਈ ਸਿਹਤ ਪ੍ਰਤੀ ਦੂਸਰੀ ਗਰੰਟੀ ਪੰਜਾਬੀਆਂ ਲਈ ਵਰਦਾਨ ਹੈ। ਇਹ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਜਿਲ੍ਹਾ ਪ੍ਰਧਾਨ ਗੁਰਪਾਲ ਸਿੰਘ ਇੰਡੀਅਨ ਨੇ ਪੱਤਰਕਾਰਾਂ ਨਾਲ ਕੀਤਾ। ਇੰਡੀਅਨ ਨੇ ਕਿਹਾ ਕੇ ਸੂਬੇ ਅੰਦਰ ਪੰਜਾਬ ਸਰਕਾਰ ਦੀਆਂ ਅਣਗਹਿਲੀਆਂ ਕਾਰਨ ਪੰਜਾਬ ਵਾਸੀ ਗੰਭੀਰ ਬਿਮਾਰੀਆਂ ਦੀ ਲਪੇਟ ‘ਚ ਆਉਣ ਕਾਰਨ ਪੰਜਾਬੀਆਂ ਦੇ ਸਿਰ ਲੱਖਾਂ ਰੁਪਏ ਦਾ ਬੋਝ ਪੈ ਜਾਂਦਾ ਹੈ, ਸੂਬੇ ਦੇ ਲੋਕਾਂ ਦੀ ਮੁੱਖ ਲੋੜ ਨੂੰ ਸਮਝਦੇ ਹੋਏ ਇਸ ਸਬੰਧ ‘ਚ ਅਰਵਿੰਦ ਕੇਜਰੀਵਾਲ ਨੇ ਸੂਬੇ ਦੇ ਲੋਕਾਂ ਨੂੰ ਗਾਰੰਟੀ ਦੇ ਕੇ ਕਿਹਾ ਹੈ ਕਿ ਪੰਜਾਬ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਆਉਂਦੇ ਹੀ ਹਰ ਤਰ੍ਹਾਂ ਦਾ ਇਲਾਜ ਦਿੱਲੀ ਦੀ ਤਰਜ਼ ‘ਤੇ ਮੁਫ਼ਤ ਕੀਤਾ ਜਾਵੇਗਾ। ਪਿੰਡਾਂ ‘ਚ ਦਿੱਲੀ ਸਰਕਾਰ ਦੇ ਮੁਹੱਲਾ ਕਲੀਨਿਕ ਦੀ ਤਰਜ਼ ਤੇ ਹਰ ਪਿੰਡ ਵਿਚ ਕਲੀਨਿਕ ਖੋਲ੍ਹੋ ਜਾਣਗੇ ਅਤੇ ਇਨ੍ਹਾਂ ‘ਚ ਯੋਗ ਡਾਕਟਰਾਂ ਦੀ ਨਿਯੁਕਤੀ ਕੀਤੀ ਜਾਵੇਗੀ, ਹਰੇਕ ਤਰ੍ਹਾਂ ਦੇ ਲੈਬ ਟੈਸਟ ਵੀ ਫ੍ਰੀ ਕੀਤੇ ਜਾਣਗੇ ਜਿਸ ‘ਚ ਹਰ ਤਰ੍ਹਾਂ ਦੀ ਦਵਾਈ ਵੀ ਦਿੱਤੀ ਜਾਵੇਗੀ ਉਨ੍ਹਾਂ ਕਿਹਾ ਕਿ ਸੂਬੇ ਅੰਦਰ ਸਰਕਾਰ ‘ਤੇ ਹਸਪਤਾਲਾਂ ‘ਚ ਸਪੈਸ਼ਲਿਸਟ ਡਾਕਟਰਾਂ ਦੀ ਨਿਯੁਕਤੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਹ ਸਿਹਤ ਗਾਰੰਟੀ ਕਿਸੇ ਇਕ ਵਰਗ ਲਈ ਨਹੀਂ ਬਲਕਿ ਪੂਰੇ ਪੰਜਾਬ ਵਾਸੀਆਂ ਲਈ ਬਿਨਾਂ ਭੇਦਭਾਵ ਤੋਂ ਕੀਤੀ ਜਾਵੇਗੀ। ਇਸ ਮੌਕੇ ਹਲਕਾ ਇੰਚਾਰਜ ਮੰਜੂ ਰਾਣਾ, ਜ਼ਿਲ੍ਹਾ ਪ੍ਰਧਾਨ ਵਪਾਰ ਮੰਡਲ ਕੰਵਰ ਇਕਬਾਲ ਸਿੰਘ, ਜ਼ਿਲ੍ਹਾ ਯੂਥ ਵਿੰਗ ਸਕੱਤਰ ਕਰਨਵੀਰ ਦੀਕਸ਼ਿਤ, ਬਲਾਕ ਪ੍ਰਧਾਨ ਮਨਿੰਦਰ ਸਿੰਘ, ਸੋਸ਼ਲ ਮੀਡੀਆ ਇੰਚਾਰਜ ਹਰਸਿਮਰਨ ਸਿੰਘ ਹੈਰੀ, ਗੌਰਵ ਕੰਡਾ, ਗੋਬਿੰਦ ਸਿੰਘ, ਯਸ਼ਪਾਲ ਆਜ਼ਾਦ, ਸੰਦੀਪ ਕਾਂਤ, ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ