ਭੋਗਪੁਰ 4 ਅਕਤੂਬਰ (ਸੁਖਵਿੰਦਰ ਜੰਡੀਰ ) ਕਾਂਗਰਸ ਦੇ ਸੀਨੀਅਰ ਨੇਤਾ ਅਤੇ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਸ੍ਰੀ ਅਸ਼ਵਨ ਭੱਲਾ ਵਲੋਂ ਰੋਸ਼ ਮਾਰਚ ਕੱਢਦਿਆਂ ਨਰੇਂਦਰ ਮੋਦੀ ਅਤੇ ਅਮਿਤ ਸ਼ਾਹ ਦੇ ਖਿਲਾਫ ਮੁਰਦਾਬਾਦ ਦੇ ਨਾਅਰੇ ਲਗਾਉਂਦੇ ਗਏ ਪੁਤਲੇ ਸਾੜੇ ਗਏ । ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਘਟਨਾ ਦੀ ਸੀਬੀਆਈ ਜਾਂਚ ਕਰਵਾ ਕੇ ਯੂਪੀ ਸਰਕਾਰ ਤੋਂ ਸਖਤ ਕਾਰਵਾਈ ਦੀ ਮੰਗ ਕਰਦਾ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਉਨ੍ਹਾਂ ਦਾ ਸਮਰਥਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਤਿੰਨ ਕਾਲੇ ਕਾਨੂੰਨ ਵਾਪਸ ਨਹੀਂ ਲਏ ਜਾਂਦੇ। ਇਸ ਮੌਕੇ ਤੇ ਅਸ਼ਵਨ ਭਲਾ ਦੇ ਨਾਲ ਹੈਪੀ ਜੋਸ਼ੀ , ਜਸਕਰਨ ਸਿੰਘ, ਸੋਨੀ ਗਰਾਇਆਂ, ਖੁਸ਼ਦੀਪ, ਸਾਹਿਲ ਸ਼ਰਮਾ, ਰਵਿੰਦਰ ਸਿੰਘ ਚੱਕ ਸਕੋਰ , ਜਸਕਰਨ ਸਿਧੂ, ਜੱਸ ਆਦਿ ਹਾਜ਼ਰ ਸਨ