ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਚਰਨਜੀਤ ਚੰਨੀ ਦਿੱਲੀ ਰਵਾਨਾ ਹੋ ਗਏ ਨੇ, ਇਸ ਦੌਰਾਨ ਉਨ੍ਹਾਂ ਦੀ ਮੁਲਾਕਤ ਹਾਈਕਮਾਨ ਨਾਲ ਹੋ ਸਕਦੀ ਹੈ। ਇਸ ਵਿਚਕਾਰ ਖ਼ਬਰ ਹੈ ਕਿ ਸਿੱਧੂ ਦਾ ਅਸਤੀਫਾ ਮਨਜ਼ੂਰ ਹੋ ਸਕਦਾ ਹੈ।
ਟੀਵੀ ਚੈਨਲ ਟਾਈਮਜ਼ ਨਾਓ ਦੀ ਵੈੱਬਸਾਇਟ ਦੀ ਰਿਪੋਰਟ ਵਿਚ ਸੂਤਰਾਂ ਦੇ ਹਵਾਲੇ ਨੇ ਦੱਸਿਆ ਹੈ ਕਿ ਹਾਈ ਕਮਾਂਡ ਨੇ ਨਵਜੋਤ ਸਿੰਘ ਸਿੱਧੂ ਨੂੰ ‘ਲਾਈਨ ‘ਤੇ ਆਉਣ’ ਦਾ ਅਲਟੀਮੇਟਮ ਦੇ ਦਿੱਤਾ ਹੈ।
ਸੂਤਰਾਂ ਨੇ ਦੱਸਿਆ ਹੈ, “ਹਾਈ ਕਮਾਂਡ ਨੇ ਸਿੱਧੂ ਨੂੰ ਸਖ਼ਤ ਸੰਦੇਸ਼ ਰਾਹੀਂ ‘ਲਾਈਨ ‘ਤੇ ਆਉਣ ਜਾਂ ਬਾਹਰ ਹੋਣ’ ਦੀ ਚਿਤਾਵਨੀ ਦਿੱਤੀ ਹੈ।”
“ਪੰਜਾਬ ਦੇ ਵਿਧਾਇਕ ਨੂੰ ਗਾਂਧੀ ਪਰਿਵਾਰ ਨੇ 7 ਦਿਨਾਂ ਦਾ ਸਮਾਂ ਦਿੱਤਾ ਹੈ ਅਤੇ ਕਿਹਾ ਹੈ ਕਿ ਉਹ ਲੋਕ ਪਾਰਟੀ ਨਾਲ ਸਮਝੌਤ ਨਹੀਂ ਕਰਨਗੇ।”
ਉਨ੍ਹਾਂ ਦੀ ਜਗ੍ਹਾ ਰਵਨੀਤ ਬਿੱਟੂ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਬਣਾਇਆ ਜਾ ਸਕਦਾ ਹੈ। ਕਿਹਾ ਇਹ ਵੀ ਜਾ ਰਿਹਾ ਹੈ ਕਿ ਪ੍ਰਧਾਨਗੀ ਦੀ ਦੌੜ ‘ਚ ਨਾਗਰਾ, ਜਾਖੜ ਅਤੇ ਪ੍ਰਤਾਪ ਬਾਜਵਾ ਦੇ ਵੀ ਨਾਮ ਸ਼ਾਮਿਲ ਹਨ। ਜਾਣਕਾਰੀ ਲਈ ਦੱਸ ਦੇਈਏ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਨਾਲ ਸਾਂਸਦ ਰਵਨੀਤ ਸਿੰਘ ਬਿੱਟੂ ਅਤੇ ਵਿਧਾਇਕ ਕੁਲਜੀਤ ਸਿੰਘ ਨਾਗਰਾ ਵੀ ਦਿੱਲੀ ਲਈ ਰਵਾਨਾ ਹੋਏ ਹਨ। ਗੌਰਤਲਬ ਹੈ ਕਿ ਚੰਨੀ ਸਰਕਾਰ ਵੱਲੋ ਨਵੇਂ DGP ਤੇ AG ਦੀਆਂ ਨਿਯੁਕਤੀਆਂ ਅਤੇ ਮੰਤਰੀ ਮੰਡਲ ਵਿੱਚ ਕੁੱਝ ਦਾਗੀ ਆਗੂਆਂ ਨੂੰ ਸ਼ਾਮਿਲ ਕੀਤੇ ਜਾਣ ਪਿੱਛੋਂ ਸਿੱਧੂ ਨੇ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਸੀ। ਜਿਸ ਨੂੰ ਲੈ ਕੇ ਸਿੱਧੂ ਦੀ ਨਰਾਜ਼ਗੀ ਅਜੇ ਵੀ ਬਰਕਰਾਰ ਹੈ।