ਭੋਗਪੁਰ 6 ਅਕਤੂਬਰ (ਸੁਖਵਿੰਦਰ ਜੰਡੀਰ) ਭੋਗਪੁਰ ਦੇ ਨੇੜਲੇ ਪਿੰਡ ਭਟਨੂਰਾ ਲੁਬਾਣਾ ਵਿਖੇ ਕਲਗੀਧਰ ਗੁਰਮਤਿ ਪ੍ਰਚਾਰ ਲਹਿਰ ਜਥਾ ਭਾਈ ਬਲਵਿੰਦਰ ਸਿੰਘ ਜੀ ਭਟਨੁੂਰਾ ਲੁਬਾਣਾ ਭਾਈ ਮਹਿੰਦਰ ਸਿੰਘ ਜੀ ਭਟਨੂਰਾ ਲੁਬਾਣਾ ਜੋ ਕਿ ਹਰ ਧਾਰਮਿਕ ਸਥਾਨਾਂ ਤੇ ਪਹੁੰਚ ਕੇ ਗੁਰਮਤਿ ਪ੍ਰਚਾਰ ਲਹਿਰ ਸੇਵਾ ਨਿਭਾ ਰਹੇ ਹਨ। ਅੱਜ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਭਾਈ ਬਲਵਿੰਦਰ ਸਿੰਘ ਭਟਨੂਰਾ ਅਤੇ ਭਾਈ ਮਹਿੰਦਰ ਸਿੰਘ ਭਟਨੂਰਾ ਵਲੋਂ ਸੰਗਤਾਂ ਨੂੰ ਫਰੀ ਲਿਟਰੇਚਰ ਵੰਡੇ ਗਏ। ਜਿਵੇਂ ਕਿ ਗੁਰਬਾਣੀ ਪੋਥੀਆਂ ਅਤੇ ਹੋਰ ਜਰੂਰੀ ਧਾਰਮਿਕ ਪੁਸਤਕਾਂ ਦੀ ਸੇਵਾ ਨਿਭਾਈ ਗਈ। ਅਤੇ ਹੋਰ ਵੀ ਕੁਝ ਸਮਾਨ ਧਾਰਮਿਕ ਸਬੰਧੀ ਘੱਟ ਰੇਟਾਂ ਤੇ ਦਿੱਤੇ ਗਏ। ਅੱਜ ਮੱਸਿਆ ਦੇ ਦਿਹਾਡ਼ੇ ਤੇ ਗੁਰਦੁਆਰਾ ਟਾਹਲੀ ਸਾਹਿਬ ਸੰਗਤਾਂ ਦੀਆਂ ਖੂਬ ਰੌਣਕਾਂ ਲਗੀਆਂ ਪ੍ਰਬੰਧਕਾਂ ਵੱਲੋਂ ਖਾਸ ਪ੍ਰਬੰਧ ਕੀਤੇ ਗਏ, ਲੜੀਵਾਰ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਏ ਗਏ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ਇਸ ਮੌਕੇ ਤੇ ਅਰਸ਼ਦੀਪ ਸਿੰਘ, ਹਰਪਿੰਦਰ ਸਿੰਘ, ਸਰਬਜੀਤ ਸਿੰਘ ,ਅਮਰਜੀਤ ਸਿੰਘ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ