ਭੋਗਪੁਰ 6(ਸੁਖਵਿੰਦਰ ਜੰਡੀਰ) ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੀ ਸਾਂਝੀ ਭਰਮੀ ਮੀਟਿੰਗ ਸ੍ਰੀ ਪਵਨ ਕੁਮਾਰ ਟੀਨੂ ਹਲਕਾ ਆਦਮਪੁਰ ਦੀ ਅਗਵਾਈ ਹੇਠ ਜੋਗਾ ਸਿੰਘ ਸ਼ਨਜ ਸੈਲਰ ਭੋਗਪੁਰ ਵਿੱਚ ਕੀਤੀ ਗਈ, ਇਸ ਮੀਟਿੰਗ ਵਿਚ ਸਭ ਤੋਂ ਪਹਿਲਾਂ ਖੀਰੀ ਵਿਚ ਸ਼ਹੀਦ ਹੋਏ ਕਿਸਾਨਾਂ ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਂਟ ਕੀਤੀ ਗਈ। ਫਿਰ 9 ਅਕਤੂਬਰ ਨੂੰ ਡੀ ਏ ਵੀ ਯੂਨੀਵਰਸਿਟੀ ਨੇੜੇ ਹੋਣ ਵਾਲੀ ਰੈਲੀ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ, ਅਤੇ ਰੈਲੀ ਸਬੰਧੀ ਵਰਕਰਾਂ ਦੀਆਂ ਡਿਊਟੀਆਂ ਵੀ ਲਗਾਈਆਂ ਗਈਆਂ, ਇਸ ਰੈਲੀ ਵਿਚ ਸ੍ਰੀ ਕਾਂਸ਼ੀ ਰਾਮ ਜੀ ਦਾ ਨਿਰਮਾਣ ਦਿਵਸ ਮਨਾਉਣ ਸਬੰਧੀ ਵੀ ਗੱਲਬਾਤ ਕੀਤੀ ਗਈ, ਇਸ ਮੌਕੇ ਤੇ ਪਵਨ ਕੁਮਾਰ ਟੀਨੂੰ ਵਿਧਾਇਕ ਨੇ ਬੋਲਦਿਆਂ ਕਿਹਾ ਕਿ 9 ਅਕਤੂਬਰ ਨੂੰ ਕਿਸ਼ਨਗੜ੍ਹ, ਨੇੜੇ ਡੀਏਵੀ ਜੂਨੀਵਰੈਸਟੀ ਵਿਖੇ ਸ਼੍ਰੀ ਕਾਂਸ਼ੀ ਰਾਮ ਜੀ ਦਾ ਪ੍ਰੀ ਨਿਰਵਾਣ ਦਿਵਸ ਮਨਾਇਆ ਜਾਵੇਗਾ , ਇਸ ਮੌਕੇ ਤੇ ਗੁਰਮਿੰਦਰ ਸਿੰਘ ਕਿਸ਼ਨਪੁਰ ,ਹਰਬਲਿੰਦਰ ਸਿੰਘ ,ਅੰਮ੍ਰਿਤਪਾਲ ਸਿੰਘ ਡੱਲੀ, ਸਤਵਿੰਦਰ ਕੌਰ ਆਂਗਨਵਾੜੀ ਪਰਧਾਨ, ਪਰਮਿੰਦਰ ਸਿੰਘ , ਸਰਬਜੀਤ ਸਿੰਘ ਸਾਬੀ, ਕਸ਼ਮੀਰ ਸਿੰਘ ਚਾਚਾ, ਸੁਖਜੀਤ ਸਿੰਘ ਆਦਿ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ