ਕਰਤਾਰਪੁਰ 8 ਅਕਤੂਬਰ (ਭੁਪਿੰਦਰ ਸਿੰਘ ਮਾਹੀ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ੍ਰੀ ਅੰਮ੍ਰਿਤਸਰ ਦੇ ਪ੍ਰਬੰਧ ਅਧੀਨ ਚਲਾਏ ਜਾ ਰਹੇ ਮਾਤਾ ਗੁਜਰੀ ਖ਼ਾਲਸਾ ਕਾਲਜ, ਕਰਤਾਰਪੁਰ (ਜਲੰਧਰ) ਵਿਖੇ ਕਾਲਜ ਪ੍ਰਿੰਸੀਪਲ ਡਾ. ਕਵਲਜੀਤ ਕੌਰ ਜੀ ਦੀ ਦੇਖ-ਰੇਖ ਹੇਠ ਬੱਡੀ ਗਰੁੱਪ ਦੇ ਸੀਨੀਅਰ ਬੱਡੀਜ਼ ਪ੍ਰੋ. ਸੁਖਵੀਰ ਰੂਬੀ ਅਤੇ ਪ੍ਰੋ. ਕਰਨਵੀਰ ਕੌਰ ਦੁਆਰਾ ਕਾਲਜ ਵਿਦਿਆਰਥੀਆਂ ਦੇ ਪੋਸਟਰ ਮੇਕਿੰਗ ਅਤੇ ਸਲੋਗਨ ਲੇਖਨ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਦਾ ਵਿਸ਼ਾ ਨਸ਼ਿਆਂ ਦੀ ਰੋਕਥਾਮ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਸੀ। ਜਿਹਨਾਂ ਵਿਚ ਵਿਦਿਆਰਥੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਪੋਸਟਰ ਮੇਕਿੰਗ ਮੁਕਬਾਲਿਆਂ ਵਿਚ ਹਰਲੀਨ ਕੌਰ (10+2 ਆਰਟਸ) ਨੇ ਪਹਿਲਾ, ਕਰਨ ਦਾਸ (10+2 ਆਰਟਸ) ਨੇ ਦੂਸਰਾ, ਸਿਮਰਨ ਕੌਰ (ਬੀ.ਕਾਮ ਭਾਗ ਪਹਿਲਾ) ਅਤੇ ਮੁਸਕਾਨ (10+1 ਸਾਇੰਸ) ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਸੇ ਤਰ੍ਹਾਂ ਸਲੋਗਨ ਲੇਖਨ ਮੁਕਾਬਲੇ ਵਿਚ ਰਾਹੁਲ (10+1 ਸਾਇੰਸ) ਨੇ ਪਹਿਲਾ ਅਤੇ ਮਨਪ੍ਰੀਤ ਕੌਰ (ਬੀ.ਏ. ਭਾਗ ਪਹਿਲਾ) ਨੇ ਦੂਸਰਾ ਸਥਾਨ ਹਾਸਲ ਕੀਤਾ। ਜੱਜਾਂ ਦੀ ਭੂਮਿਕਾ ਡਾ. ਅਮਨਦੀਪ ਹੀਰਾ ਅਤੇ ਪ੍ਰੋ. ਕਮਲੇਸ਼ ਰਾਣੀ ਦੁਆਰਾ ਨਿਭਾਈ ਗਈ।
ਅਖੀਰ ਵਿਚ ਜੇਤੂ ਵਿਦਿਆਰਥੀਆਂ ਨੂੰ ਕਾਲਜ ਪ੍ਰਿੰਸੀਪਲ ਡਾ. ਕਵਲਜੀਤ ਕੌਰ ਦੁਆਰਾ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ ਅਤੇ ਉਹਨਾਂ ਨੇ ਵਿਦਿਆਰਥੀਆਂ ਨੂੰ ਨਸ਼ਿਆਂ ਖਿਲਾਫ਼ ਜਾਗਰੂਕਤਾ ਫੈਲਾਉਣ ਅਤੇ ਸਮਾਜ ਨੂੰ ਨਸ਼ਾਂ ਮੁਕਤ ਬਣਾਉਣ ਵਿਚ ਆਪਣਾ ਨਿੱਗਰ ਯੋਗਦਾਨ ਪਾਉਣ ਲਈ ਪ੍ਰੇਰਿਆ। ਇਸ ਮੌਕੇ ਸਮੂਹ ਸਟਾਫ਼ ਤੋਂ ਇਲਾਵਾ ਵਿਦਿਆਰਥੀ ਹਾਜ਼ਰ ਸਨ।
Author: Gurbhej Singh Anandpuri
ਮੁੱਖ ਸੰਪਾਦਕ