ਪਠਾਨਕੋਟ 8 ਅਕਤੂਬਰ ( ਸੁਖਵਿੰਦਰ ਜੰਡੀਰ)ਹਲਕਾ ਸੁਜਾਨਪੁਰ ਦੇ ਧਾਰ ਬਲਾਕ ਵਿੱਚ ਮੁਸ਼ਕਲਾਂ ਅਕਸਰ ਦੇਖਣ ਨੂੰ ਮਿਲਦੀਆਂ ਹਨ ਤੇ ਰਾਜਨੀਤਿਕ ਨੁਮਾਇੰਦਿਆਂ ਵੱਲੋਂ ਉਨ੍ਹਾਂ ਮੁਸ਼ਕਲਾਂ ਨੂੰ ਹੱਲ ਕਰਵਾਉਣ ਦੇ ਵਾਅਦੇ ਦਾਅਵੇ ਵੀ ਕੀਤੇ ਜਾਂਦੇ ਹਨ ਤੇ ਜੇ ਇਨ੍ਹਾਂ ਮੁਸ਼ਕਲਾਂ ਤੋਂ ਹਟ ਕੇ ਹਲਕਾ ਸੁਜਾਨਪੁਰ ਨੂੰ ਦੇਖਿਆ ਜਾਵੇ ਤਾਂ ਹਲਕਾ ਸੁਜਾਨਪੁਰ ਵਿਚ ਇਕ ਵੱਡਾ ਮੁੱਦਾ ਬੈਰਾਜ ਔਸਤੀ ਪਰਿਵਾਰਾਂ ਦਾ ਵੀ ਹੈ ਜੋ ਆਏ ਦਿਨ ਸੁਰਖੀਆਂ ਚ ਬਣਿਆ ਰਹਿੰਦਾ ਹੈ ਬੈਰਾਜ ਔਸਤੀ ਪਰਿਵਾਰ ਜਿਨ੍ਹਾਂ ਲੋਕਾਂ ਦੀਆਂ ਜ਼ਮੀਨਾਂ ਡੈਮ ਪ੍ਰਸ਼ਾਸਨ ਵਲੋਂ ਰਣਜੀਤ ਸਾਗਰ ਡੈਮ ਤੇ ਸ਼ਾਹਪੁਰਕੰਡੀ ਡੈਮ ਦੀ ਝੀਲ ਨਿਰਮਾਣ ਸਮੇਂ ਇਕੁਆਇਰ ਕੀਤੀ ਗਈਆਂ ਸਨ ਜਿਸ ਦੇ ਬਦਲੇ ਵਿੱਚ ਇਨ੍ਹਾਂ ਔਸਤੀ ਪਰਿਵਾਰਾਂ ਨੂੰ ਨੌਕਰੀ ਦੇਣ ਦੇ ਵਾਅਦੇ ਕੀਤੇ ਸਨ ਪਰ ਇਨਾਂ ਔਸਤੀ ਪਰਿਵਾਰਾਂ ਵਿੱਚੋਂ ਬਹੁਤ ਸਾਰੇ ਪਰਿਵਾਰਾਂ ਨੂੰ ਅਜੇ ਤਕ ਨਾ ਤਾਂ ਨੌਕਰੀਆਂ ਮਿਲੀਆਂ ਹਨ ਨਾ ਹੀ ਉਨ੍ਹਾਂ ਦੇ ਬਣਦੇ ਹੱਕ ਜਿਸ ਨੂੰ ਲੈ ਕੇ ਆਏ ਦਿਨ ਔਸਤੀ ਪਰਿਵਾਰ ਡੈਮ ਪ੍ਰਸ਼ਾਸਨ ਨਾਲ ਸੰਘਰਸ਼ ਵਿੱਚ ਬਣੇ ਰਹਿੰਦੇ ਹਨ ਇਸੇ ਕੜੀ ਵਿਚ ਅੱਜ ਬੈਰਾਜ ਔਸਤੀ ਸੰਘਰਸ਼ ਕਮੇਟੀ ਜੈਨੀ ਜੁਗਿਆਲ ਵਲੋਂ ਇਕ ਵਾਰ ਫਿਰ ਮੁੱਖ ਇੰਜੀਨੀਅਰ ਦੇ ਦਫਤਰ ਦਾ ਘਿਰਾਓ ਬੈਰਾਜ ਔਸਤੀ ਸੰਘਰਸ਼ ਕਮੇਟੀ ਜੈਨੀ ਜੁਗਿਆਲ ਦੇ ਪ੍ਰਧਾਨ ਦਿਆਲ ਸਿੰਘ ਦੀ ਅਗਵਾਈ ਵਿੱਚ ਕੀਤਾ ਗਿਆ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਦਿਆਲ ਸਿੰਘ ਨੇ ਦੱਸਿਆ ਕਿ ਆਪਣੀਆਂ ਜ਼ਮੀਨਾਂ ਦੇ ਬਦਲੇ ਉਹ ਡੈਮ ਪ੍ਰਸ਼ਾਸਨ ਤੋਂ ਆਪਣੇ ਹੱਕ ਮੰਗ ਰਹੇ ਹਨ ਪਰ ਹਰ ਵਾਰ ਝੂਠੇ ਦਿਲਾਸੇ ਹੀ ਮਿਲ ਰਹੇ ਹਨ ਉਨ੍ਹਾਂ ਦੱਸਿਆ ਕਿ ਅੱਜ ਜਦੋਂ ਧਰਨੇ ਤੋਂ ਬਾਅਦ ਮੁੱਖ ਇੰਜੀਨੀਅਰ ਨਾਲ ਉਨ੍ਹਾਂ ਦੀ ਬੈਠਕ ਹੋਈ ਤਾਂ ਮੁੱਖ ਇੰਜੀਨੀਅਰ ਨੇ ਕਿਹਾ ਕਿ ਡੈਮ ਪ੍ਰਸ਼ਾਸਨ ਵੱਲੋਂ ਉਨ੍ਹਾਂ ਦੀ ਫਾਈਲ ਤਿਆਰ ਕਰ ਚੰਡੀਗਡ਼੍ਹ ਵਿਭਾਗ ਨੂੰ ਭੇਜ ਦਿੱਤੀ ਗਈ ਹੈ ਤੇ ਹੁਣ ਅਗਲੀ ਕਾਰਵਾਈ ਉੱਚ ਅਧਿਕਾਰੀ ਹੀ ਕਰਨਗੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜੋ ਉੱਚ ਅਧਿਕਾਰੀਆਂ ਦੇ ਆਦੇਸ਼ ਆਉਣਗੇ ਉਨ੍ਹਾਂ ਨੂੰ ਦੱਸ ਦਿੱਤਾ ਜਾਵੇਗਾ ਦਿਆਲ ਸਿੰਘ ਨੇ ਕਿਹਾ ਕਿ ਬੈਰਾਜ ਔਸਤੀ ਸੰਘਰਸ਼ ਕਮੇਟੀ ਜੈਨੀ ਜੁਗਿਆਲ ਦੇ ਪਰਿਵਾਰ ਜਲਦ ਹੀ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਮਿਲਣ ਦੇ ਯਤਨ ਵੀ ਕਰਨਗੇ ਤੇ ਮੁਸ਼ਕਲ ਦਾ ਹੱਲ ਕਰਵਾਉਣ ਲਈ ਮੁੱਖ ਮੰਤਰੀ ਨੂੰ ਅਪੀਲ ਕਰਨਗੇ
Author: Gurbhej Singh Anandpuri
ਮੁੱਖ ਸੰਪਾਦਕ