ਭੋਗਪੁਰ 11 ਅਕਤੂਬਰ (ਸੁਖਵਿੰਦਰ ਜੰਡੀਰ) ਸੋਸ਼ਲ ਮੀਡੀਆ ਤੇ ਕੁਝ ਆਡੀਓ ਵੀਡਿਓ ਵਾਇਰਲ ਹੋ ਰਹੀਆਂ ਹਨ। ਦਿੱਲੀ ਵਾਲੇ ਮੋਰਚੇ ਤੇ ਸਰਕਾਰਾਂ ਵੱਲੋਂ ਅਟੈਕ ਦੇ ਸਬੰਧ ਵਿੱਚ, ਪਰਮਿੰਦਰ ਸਿੰਘ ਸੱਜਣ ਵਿਤ ਸਕੱਤਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ, ਬਲਾਕ ਭੋਗਪੁਰ, ਨੇ ਕਿਹਾ ਕੇ ਇਸ ਅਫ਼ਵਾਹਾ ਤੇ ਵਿਸ਼ਵਾਸ ਨਾ ਕੀਤਾ ਜਾਵੇ, ਉਨ੍ਹਾਂ ਕਿਹਾ। ਇਸ ਤਰ੍ਹਾਂ ਕੁਝ ਲੋਕ ਅਫ਼ਵਾਹਾਂ ਦੇ ਨਾਲ ਮੋਰਚੇ ਨੂੰ ਕਮਜ਼ੋਰ ਕਰਨਾ ਚਾਹੁੰਦੇ ਹਨ, ਉਨ੍ਹਾਂ ਨੇ ਕਿਹਾ ਸਰਕਾਰਾਂ ਇਹੋ ਜਿਹਾ ਕੁਝ ਨਹੀਂ ਚਾਹੁੰਦੀਆਂ, ਉਨ੍ਹਾਂ ਨੇ ਇਹ ਵੀ ਕਿਹਾ ਕੇ ਸਰਕਾਰਾਂ ਵੱਲੋਂ ਅਟੈਕ ਕਰਨਾ ਕੋਈ ਸੌਖਾ ਕੰਮ ਨਹੀਂ ਹੈ, ਲਖੀਮਪੁਰ ਵਾਲੀ ਘਟਨਾ ਨੇ ਸਾਡਾ ਬਹੁਤ ਸਾਰਾ ਨੁਕਸਾਨ ਕੀਤਾ ਹੈ, ਅਤੇ ਸਰਕਾਰ ਦੀ ਅੰਤਰਰਾਸ਼ਟਰੀ ਪੱਧਰ ਤੇ ਬਹੁਤ ਹੀ ਬਦਨਾਮੀ ਹੋਈ ਹੈ,। ਉਨ੍ਹਾਂ ਨੇ ਇਹ ਵੀ ਕਿਹਾ ਕਿ ਮੰਨ ਲਓ ਜੇਕਰ ਇਹ ਗੱਲ ਸੱਚ ਵੀ ਹੈ ਤਾਂ ਫਿਰ ਹੁਣ ਅਸੀਂ ਪਿੱਛੇ ਨਹੀਂ ,ਮੁੜਾਂਗੇ ਅਤੇ ਅਸੀਂ ਕਾਲੇ ਕਾਨੂੰਨਾਂ ਨੂੰ ਰੱਦ ਕਰਵਾ ਕੇ ਹੀ ਰਹਾਂਗੇ