ਭੋਗਪੁਰ 12 ਅਕਤੂਬਰ (ਸੁਖਵਿੰਦਰ ਜੰਡੀਰ)ਭੋਗਪੁਰ ਨਜ਼ਦੀਕ ਚੋਲਾਂਗ ਟੁਲਟੈਕਸ ਟੈਕਸ ਦੇ ਕੋਲ ਹਾਈਵੇ ਤੇ ਹੋਇਆ ਭਿਆਨਕ ਹਾਦਸਾ ਕਾਰ ਅਤੇ ਟਿੱਪਰ ਦੀ ਭਿਆਨਕ ਟੱਕਰ ਹੋ ਜਾਣ ਦੇ ਨਾਲ ਕਾਰ ਦਾ। ਹੋਇਆ ਭਾਰੀ ਨੁਕਸਾਨ ਔਰਤ ਹੋਈ ਗੰਭੀਰ ਜ਼ਖ਼ਮੀ, ਸੂਚਨਾ ਅਨੁਸਾਰ ਕਾਰ ਅਤੇ ਟਿੱਪਰ ਦੋਨੋਂ ਹੀ ਪਠਾਨਕੋਟ ਸਾਈਡ ਤੋਂ ਜਲੰਧਰ ਵੱਲ ਨੂੰ ਜਾ ਰਹੇ ਸਨ।ਟੋਲ ਟੈਕਸ ਕੋਲ ਟਿੱਪਰ ਨੰਬਰ ਪੀ ਬੀ 06 ਏ ਜ਼ੈੱਡ 9853 ਨੇ ਅਚਾਨਕ ਚੱਲਦੇ ਹੀ ਰੋਡ ਦੇ ਉੱਪਰ ਬਰੇਕ ਲਗਾ ਦਿੱਤੀ ਪਿੱਛੇ ਆ ਰਹੀ ਕਾਰ ਨੰਬਰ ਪੀ ਬੀ 18 ਐੱਸ 7555 ਜਿਸ ਵਿਚ ਛੋਟੀ ਬੱਚੀ ਔਰਤ ਅਤੇ ਕਾਰ ਚਾਲਕ ਸਫ਼ਰ ਕਰ ਰਹੇ ਸਨ, ਟਿੱਪਰ ਦੀ ਬੈਕਸਾਈਡ ਤੇ ਕਾਰ ਟਿੱਪਰ ਹੇਠ ਹੀ ਜਾ ਵੱਜੀ। ਕਾਰ ਨੁਜਦੀਕ ਖਿੱਲਰੇ ਹੋਏ ਲੱਡੂਆਂ ਤੋਂ ਇਸ ਤਰ੍ਹਾਂ ਲੱਗ ਰਿਹਾ ਸੀ ਕਿ ਕਿ ਸ਼ਾਇਦ ਕਾਰ ਸਵਾਰ ਪਠਾਨਕੋਟ ਤੋਂ ਕਿਸੇ ਖ਼ੁਸ਼ੀ ਦੇ ਫੰਕਸ਼ਨ ਤੋਂ ਵਾਪਸ ਆ ਰਹੇ ਹਨ ਕਾਰ ਦੇ ਵਿੱਚ ਬੈਠੀ ਔਰਤ ਦੀ ਕਾਫੀ ਹਾਲਤ ਖਰਾਬ ਸੀ ਅਤੇ ਉਸ ਨੂੰ ਐਂਬੂਲੈਂਸ ਰਾਹੀਂ ਹਸਪਤਾਲ ਵਿਖੇ ਪਹੁੰਚਾਇਆ ਗਿਆ। ਮੌਕੇ ਤੇ ਖੜ੍ਹੇ ਲੋਕਾਂ ਦਾ ਕਹਿਣਾ ਸੀ ਇਸ ਰੋਡ ਤੇ ਟਿੱਪਰਾਂ ਦੇ ਨਾਲ ਕਾਫੀ ਹਾਦਸੇ ਵਾਪਰਦੇ ਹਨ।ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਕੇ ਲਾਪ੍ਰਵਾਹੀ ਨਾਲ ਚੱਲ ਰਹੇ ਟਿੱਪਰਾਂ ਤੇ ਕੰਟਰੋਲ ਕੀਤਾ ਜਾਵੇ
Author: Gurbhej Singh Anandpuri
ਮੁੱਖ ਸੰਪਾਦਕ