ਪਠਾਨਕੋਟ 12 ਅਕਤੂਬਰ (ਸੁਖਵਿੰਦਰ ਜੰਡੀਰ) ਧੰਨ ਧੰਨ ਬਾਬਾ ਹਜ਼ਾਰਾ ਸਿੰਘ ਛੋਟੇ ਘੁੰਮਣਾ ਵਾਲਿਆਂ ਦੀ ਬਰਸੀ ਪ੍ਰਬੰਧਕਾਂ ਵੱਲੋਂ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਮਨਾਈ ਗਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਏ ਗਏ ਸ਼ਾਹਪੁਰ ਕੰਡੀ ਰਣਜੀਤ ਸਾਗਰ ਡੈਮ ਤੋਂ ਕਰਮਚਾਰੀ ਦਲ ਦੇ ਪ੍ਰਧਾਨ ਹਰਦੇਵ ਸਿੰਘ ਦੇਬੀ ਅਤੇ ਉਨ੍ਹਾਂ ਦੀ ਜਥੇਬੰਦੀ ਦੇ ਮੈਂਬਰ ਹਰਜੀਤ ਸਿੰਘ ਕਲੇਰ, ਹਰਜਿੰਦਰ ਸਿੰਘ, ਕੁਲਵਿੰਦਰ ਸਿੰਘ,ਪ੍ਰੀਤਮ ਸਿੰਘ, ਗੁਰਮੁਖ ਸਿੰਘ, ਪਰਗਟ ਸਿੰਘ ਬੱਲ, ਹਰਜੀਸਿੰਘ, ਪ੍ਰੇਮ ਸਿੰਘ ਘੁੰਮਣ ਆਦਿ ਸ਼ਾਮਲ ਹੋਏ ਹਰਦੇਵ ਸਿੰਘ ਦੇਬੀ ਪ੍ਰਧਾਨ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਇਸ ਅਸਥਾਨ ਤੇ ਹਰ ਸਾਲ ਹੀ ਹਜ਼ਾਰਾਂ ਦੀ ਗਿਣਤੀ ਤੇ ਵਿੱੱਚ ਸੰਗਤਾਂ ਹਾਜ਼ਰੀ ਭਰਦੀਆਂ ਹਨ ਉਹਨਾਂ ਨੇ ਕਿਹਾ ਪ੍ਰਬੰਧਕਾਂ ਵੱਲੋਂ ਬੜੇ ਹੀ ਸੁਚੱਜੇ ਢੰਗ ਦੇ ਨਾਲ ਪ੍ਰਬੰਧ ਕੀਤੇ ਜਾਂਦੇ ਹਨ ਅਤੇ ਇਸ ਅਸਥਾਨ ਤੇ ਸੰਗਤਾਂ ਦੀਆਂ ਆਸਾਂ ਮੁਰਾਦਾਂ ਪੂਰੀਆਂ ਹੁੰਦੀਆਂ ਹਨ ਇਸ ਮੌਕੇ ਤੇ ਹਰਦੇਵ ਸਿੰਘ ਦੇਬੀ ਪ੍ਰਧਾਨ ਦੇ ਨਾਲ ਹੋਰ ਆਗੂ ਵੀ ਹਾਜਰ ਸਨ