ਪਠਾਨਕੋਟ 12 ਅਕਤੂਬਰ (ਸੁਖਵਿੰਦਰ ਜੰਡੀਰ) ਹਲਕਾ ਸੁਜਾਨਪੁਰ ਕਾਂਗਰਸ ਦੇ ਸੀਨੀਅਰ ਨੇਤਾ ਸ਼੍ਰੀ ਠਾਕੁਰ ਅਮਿਤ ਮੰਟੂ ਨੇ ਪਿੰਡ ਮਾਧੋਪੁਰ ਵਿਖੇ ਪਹੁੰਚ ਕੇ ਮਾਧੋਪੁਰ ਦੇ ਪੰਚਾਂ ਸਰਪੰਚਾਂ ਦੇ ਨਾਲ ਗੱਲਬਾਤ ਕੀਤੀ ਅਤੇ ਮਾਧੋਪੁਰ ਦੇ ਲੋਕਾਂ ਦੀਆਂ ਮੁਸ਼ਕਲਾਂ ਵੀ ਸੁਣੀਆਂ, ਸਭ ਤੋਂ ਪਹਿਲਾਂ ਲਖੀਮਪੁਰ ਖੀਰੀ ਦੇ ਸ਼ਹੀਦ ਹੋਏ ਕਿਸਾਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਅਤੇ ਪੰਜ ਮਿੰਟ ਦਾ ਮੌਨ ਰੱਖਿਆ ਗਿਆ, ਇਸ ਮੌਕੇ ਤੇ ਅਮਿਤ ਮਿੰਟੂ ਨੇ ਕਿਹਾ ਕੇ ਭਾਜਪਾ ਪਾਰਟੀ ਦੇ ਨੇਤਾ ਦੇ ਬੇਟੇ ਨੇ ਧਰਨੇ ਤੇ ਬੈਠੇ ਕਿਸਾਨਾਂ ਨੂੰ ਗੱਡੀ ਨਾਲ ਕੁਚਲਨਾਂ ਕਿਸਾਨ ਭਰਾਵਾਂ ਦੀ ਹੱਤਿਆ ਨਹੀਂ ਕੀਤੀ, ਉਨ੍ਹਾਂ ਕਿਹਾ ਇਹ ਹੱਤਿਆ ਲੋਕ ਤੰਤਰ ਦੀ ਹੱਤਿਆ ਕੀਤੀ ਗਈ ਹੈ, ਜੋ ਕੇ ਭਾਜਪਾ ਸਰਕਾਰ ਲਈ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ। ਉਨ੍ਹਾਂ ਇਹ ਵੀ ਕਿਹਾ ਕਿ ਲਖੀਮਪੁਰ ਵਿੱਚ ਹੋਏ ਸ਼ਹੀਦ ਕਿਸਾਨਾਂ ਦੇ ਕਾਤਲਾਂ ਨੂੰ ਜਲਦ ਤੋਂ ਜਲਦ ਪਕੜਿਆ ਜਾਵੇ ਅਤੇ ਸ਼ਹੀਦ ਕਿਸਾਨਾਂ ਨੂੰ ਇਨਸਾਫ ਦਿਵਾਇਆ ਜਾਵੇ ਅਮਿਤ ਮੰਟੂ ਨੇ ਪਿੰਡ ਦੇ ਲੋਕਾਂ ਨਾਲ ਕਈ ਕਾਰਜਾਂ ਉੱਤੇ ਹੋਰ ਵੀ ਗੱਲਾਂ ਕੀਤੀਆਂ।ਉਨ੍ਹਾਂ ਨੂੰ ਹੱਲ ਕਰਨ ਲਈ ਯਕੀਨ ਵੀ ਦਿਵਾਇਆ ।
Author: Gurbhej Singh Anandpuri
ਮੁੱਖ ਸੰਪਾਦਕ