ਲਹਿੰਦੇ ਪੰਜਾਬ ਦੇ ਸਕੂਲਾਂ ਵਿਚ ਪੰਜਾਬੀ ਲਾਗੂ ਕਰਵਾਉਣ ਲਈ ਪ੍ਰੈੱਸ ਕਲੱਬ ਲਾਹੌਰ ਹੋਇਆ ਸੈਮੀਨਾਰ ਅਤੇ ਕੱਢੀ ਗਈ ਵੱਡੀ ਰੈਲੀ

23

ਲਾਹੌਰ (ਬਾਬਰ ਜਲੰਧਰੀ) ਲਹਿੰਦੇ ਪੰਜਾਬ ਦੇ ਸਕੂਲਾਂ, ਦਫ਼ਤਰਾਂ ਅਤੇ ਅਸੰਬਲੀ ਵਿਚ ਪੰਜਾਬੀ ਮਾਂ ਬੋਲੀ ਲਾਗੂ ਕਰਵਾਉਣ ਲਈ ਲਾਹੌਰ ਪ੍ਰੈੱਸ ਕਲੱਬ ਵਿਖੇ ਪੰਜਾਬੀ ਮਾਂ ਬੋਲੀ ਸੈਮੀਨਾਰ ਦਾ ਆਹਰ ਕੀਤਾ ਗਿਆ। ਇਸ ਸੈਮੀਨਾਰ ਦਾ ਵਿਸ਼ਾ ‘ਪੰਜਾਬੀ ਪੜ੍ਹਾਉ’ ਸੀ, ਜਿਸ ਵਿਚ ਕਈ ਸ਼ਖ਼ਸੀਅਤਾਂ ਨੇ ਰਲਤ ਕਰਕੇ ਪੰਜਾਬ ਦੇ ਸਕੂਲਾਂ ਵਿਚ ਪੰਜਾਬੀ ਮਾਂ ਬੋਲੀ ਨੂੰ ਲਾਗੂ ਕਰਵਾਉਣ ਲਈ ਜਾਰੀ ਸੰਘਰਸ਼ ਵਿਚ ਅਪਣਾ ਹਿੱਸਾ ਪਾਇਆ।

ਇਸ ਤੋਂ ਬਾਅਦ ਲਾਹੌਰ ਪ੍ਰੈੱਸ ਕਲੱਬ ਤੋਂ ਪੰਜਾਬ ਅਸੰਬਲੀ ਵੱਲ ਇਕ ਰੋਸ ਰੈਲੀ ਕੱਢੀ ਗਈ। ਜਿਸ ਵਿਚ ਪੰਜਾਬ ਦੇ 36 ਜ਼ਿਲਿਆਂ ਵਿਚੋਂ ਪੰਜਾਬੀ ਭਾਈਚਾਰੇ ਦੇ ਲੋਕ ਸ਼ਾਮਿਲ ਹੋਏ ਅਤੇ ਉਨ੍ਹਾਂ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਦੀ ਸਰਕਾਰ ਅੱਗੇ ਮੰਗ ਰੱਖੀ ਕਿ ਪਾਕਿਸਤਾਨ ਸੁਪਰੀਮ ਕੋਰਟ ਉੱਤੇ ਲਾਹੌਰ ਹਾਈਕੋਰਟ ਦੇ ਹੁਕਮਾਂ ਅਨੁਸਾਰ ਪੰਜਾਬ ਦੇ ਸਾਰੇ ਸਕੂਲਾਂ ਵਿਚ ਪੰਜਾਬੀ ਮਾਂ ਬੋਲੀ ਨੂੰ ਲਾਗੂ ਕੀਤਾ ਜਾਵੇ। ਇਸ ਦੌਰਾਨ ਪੰਜਾਬੀਆਂ ਨੇ ਮੰਗ ਕੀਤੀ ਕਿ ਜਿਸ ਤਰ੍ਹਾਂ ਹੋਰ ਸੂਬਿਆਂ ਵਿਚ ਇਥੋਂ ਦੀ ਬੋਲੀ ਪੜ੍ਹਾਈ ਜਾਂਦੀ ਹੈ, ਉਸੇ ਤਰ੍ਹਾਂ ਪੰਜਾਬ ਵਿਚ ਵੀ ਪੰਜਾਬੀ ਮਾਂ ਬੋਲੀ ਨੂੰ ਲਾਗੂ ਕੀਤਾ ਜਾਵੇ।
9
ਜ਼ਿਕਰਯੋਗ ਹੈ ਕਿ ਲੈਂਦੇ ਪੰਜਾਬ ਵਿਚ 72 ਸਾਲ ਤੋਂ ਸਕੂਲਾਂ ਵਿਚ ਪੰਜਾਬੀ ਭਾਸ਼ਾ ਨੂੰ ਲਾਗੂ ਨਹੀਂ ਕੀਤਾ ਗਿਆ। ਇਸ ਦੇ ਨਾਲ਼ ਹੀ ਪੰਜਾਬ ਅਸੰਬਲੀ ਵਿਚ ਵੀ ਪੰਜਾਬੀ ਦੀ ਵਰਤੋਂ ਲਈ ਮਨਜ਼ੂਰੀ ਨਹੀਂ ਹੈ। ਇਸ ਤੋਂ ਇਲਾਵਾ ਸੂਬੇ ਦੇ ਸਰਕਾਰੀ ਦਫ਼ਤਰਾਂ ਅਤੇ ਹੋਰ ਥਾਵਾਂ ‘ਤੇ ਪੰਜਾਬੀ ਦੀ ਵਰਤੋਂ ਨਹੀਂ ਕੀਤੀ ਜਾ ਰਹੀ। ਸਕੂਲਾਂ ਵਿਚ ਪੰਜਾਬੀ ਬੋਲਣ ਵਾਲੇ ਬੱਚਿਆਂ ਨੂੰ ਜੁਰਮਾਨਾ ਲਗਾਇਆ ਜਾਂਦਾ ਹੈ।

ਇਸ ਰੈਲੀ ਵਿਚ ਪੰਜਾਬੀ ਪ੍ਰਚਾਰ ਦੇ ਕਨਵੀਨਰ ਅਹਿਮਦ ਰਜ਼ਾ, ਬਾਬਾ ਨਜਮੀ, ਤਾਰਿਕ ਜਤਾਲਾ, ਅਫ਼ਜ਼ਲ ਸਾਹਿਰ, ਅਲੀਸ ਘੁੰਮਣ, ਸ਼ਹਿਜ਼ਾਦ ਫ਼ਰਾਮੋਸ਼, ਅਲੀ ਉਸਮਾਨ ਬਾਜਵਾ, ਅਹਿਮਦ ਬਜ਼ਮੀ, ਅਮੀਰ ਇਕਬਾਲ, ਮੁਹੰਮਦ ਅਲੀ, ਅੰਜੁਮ ਗਿੱਲ, ਰਾਣਾ ਉਮਰ ਹੁਸ਼ਿਆਰ ਪੂਰਿਆ, ਇਕਬਾਲ ਕੇਸਰ, ਕਲਿਆਣ ਸਿੰਘ ਕਲਿਆਣ, ਨਾਸਿਰ ਢਿੱਲੋਂ, ਇਮਰਾਨ ਵਲੀਅਮ, ਸਈਦ ਜੱਟ,ਮੁਹੰਮਦ ਅਲੀ, ਸਿਰ ਵਿਸ਼ ਅਜ਼ੀਜ਼, ਗ਼ਜ਼ਾਲਾ ਨਿਜ਼ਾਮ ਦੀਨ, ਪ੍ਰਵੀਨ ਮੁਲਕ ਜੀ, ਬਾਬਰ ਜਾਲੰਧਰੀ ਅਤੇ ਹੋਰ ਬਹੁਤ ਸਾਰੇ ਪੰਜਾਬੀ ਪਿਆਰਿਆਂ ਨੀਂ ਮਾਂ ਬੋਲੀ ਨੂੰ ਬਣਦਾ ਮਾਣ-ਸਤਿਕਾਰ ਦੇਣ ਲਈ ਅਪਣਾ ਯੋਗਦਾਨ ਪਾਇਆ

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?