ਭੋਗਪੁਰ 17 ਅਕਤੂਬਰ (ਸੁਖਵਿੰਦਰ ਜੰਡੀਰ) ਪਿੰਡ ਡੱਲੀ ਗੁਰਦੁਆਰਾ ਬਾਬਾ ਬਦੋਆਣਾ ਸਾਹਿਬ ਨੌਜਵਾਨ ਸਭਾ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਖਾਲਸਾ ਪੰਥ ਦੀ ਚੜ੍ਹਦੀ ਕਲਾ ਅਤੇ ਕਿਸਾਨ ਮਜ਼ਦੂਰਾਂ ਵੱਲੋਂ ਕੀਤੇ ਜਾ ਰਹੇ ਸੰਘਰਸ਼ ਦੀ ਸਫਲਤਾ ਲਈ ਗੁਰਮਤਿ ਸਮਾਗਮ ਮਹਾਨ ਕੀਰਤਨ ਦਰਬਾਰ ਸਜਾਏ ਗਏ ਜਿਸ ਵਿਚ ਵਿਸ਼ੇਸ਼ ਤੌਰ ਤੇ ਪਹੁੰਚੇ ਭਾਈ ਦਲਬੀਰ ਸਿੰਘ ਜੀ ਹਜ਼ੂਰੀ ਰਾਗੀ ਸ੍ਰੀ ਦਰਬਾਰ ਸਾਹਿਬ, ਭਾਈ ਸਰੂਪ ਸਿੰਘ ਜੀ ਕਡਿਆਣਾ ਇੰਟਰਨੈਸ਼ਨਲ ਢਾਡੀ ਜਥਾ, ਭਾਈ ਮਨਦੀਪ ਸਿੰਘ ਜੀ ਕਥਾਵਾਚਕ ਯੂਕੇ, ਭਾਈ ਭੁਪਿੰਦਰ ਸਿੰਘ ਜੀ ਸੋਹਲ ਪੁਰ ਟਾਂਡਾ ਵਾਲੇ ਅਤੇ ਭਾਈ ਜੋਰਾਵਰ ਸਿੰਘ ਡੱਲੀ ਵਾਲਿਆਂ ਦੇ ਜਥੇ ਨੇ ਵੀ ਹਾਜ਼ਰੀਆਂ ਭਰੀਆਂ ਜਿਸ ਵਿੱਚ ਸਹਿਯੋਗੀ ਸੁਸਾਇਟੀਆਂ ਗੁਰੂ ਰਾਮਦਾਸ ਸੇਵਾ ਸੁਸਾਇਟੀ ਭੋਗਪੁਰ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੇਵਾ ਸਪੋਰਟਸ ਅਤੇ ਵੈਲਫੇਅਰ ਕਲੱਬ ਡੱਲਾ ,ਕਲਗੀਧਰ ਗਤਕਾ ਅਖਾੜਾ ਭੋਗਪੁਰ, ਮਿਸਲ ਨਵਾਬ ਕਪੂਰ ਸਿੰਘ ਬੁੱਢਾ ਦਲ. ਕਲਗੀਧਰ ਸੇਵਾ ਬੁੱਟਰਾ ,ਸ਼ਹੀਦ ਭਗਤ ਸਿੰਘ ਵੈਲਫ਼ੇਅਰ ਕਲੱਬ ਭੋਗਪੁਰ ਨੇ ਵੀ ਆਪਣੀਆਂ ਸੇਵਾਵਾਂ ਨਿਭਾਈਆਂ ਇਸ ਮੌਕੇ ਤੇ ਚਾਹ-ਪਕੌੜੇ ਅਤੇ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ, ਅਤੇ ਪ੍ਰਬੰਧਕਾਂ ਵੱਲੋਂ ਸੰਗਤਾਂ ਨੂੰ ਪ੍ਰਸ਼ਾਦ ਵੱਲੋਂ ਬੂਟੇ ਵੀ ਵਰਤਾਏ ਗਏ