#ਲੋਕ ਇਨਸਾਫ ਪਾਰਟੀ ਨੇ ਰਿਵਾਇਤੀ ਸਿਆਸੀ ਜਮਾਤਾਂ ਨਾਲੋ ਹੱਟ ਕੇ ਵੱਖਰੀ ਪਹਿਚਾਣ ਬਣਾਈ ਅਤੇ ਵਿਲੱਖਣ ਪੈੜਾਂ ਪਾਈਆਂ#
ਦੋਰਾਹਾ/ਪਾਇਲ, 18 ਅਕਤੂਬਰ (ਲਾਲ ਸਿੰਘ ਮਾਂਗਟ)-ਆਪ ਦਾ ਸੁਪਰੀਮੋ ਅਰਵਿੰਦ ਕੇਜਰੀਵਾਲ, ਅਗਰ ਪੰਜਾਬ ਦੇ ਪਾਣੀਆਂ ‘ਤੇ ਰਿਆਇਲਟੀ ਦੇ ਦਿੰਦਾਂ ਤਾਂ ਪੰਜਾਬ ਵਾਸੀ ਰਾਜਸਥਾਨ ਸਮੇਤ ਹੋਰ ਰਾਜਾ ਤੋਂ ਕਈ ਲੱਖ ਕਰੋੜ ਦਾ ਮੁੱਲ ਹਾਸਲ ਕਰ ਸਕਦੇ ਸਨ ਜਿਸ ਨਾਲ ਪੰਜਾਬ ਖੁਸ਼ਹਾਲ ਸੂਬਾ ਬਣ ਸਕਦਾ ਸੀ। ਪਰ ਕੇਜਰੀਵਾਲ, ਪੰਜਾਬ ਪ੍ਰਤੀ ਸੁਹਿਰਦ ਨਾ ਹੋਣ ਕਰਕੇ ਪਾਣੀਆ ਦੇ ਮੁੱਦੇ ‘ਤੇ ਰਿਵਾਇਤੀ ਸਿਆਸੀ ਪਾਰਟੀਆ ਦੀ ਰਾਹ ਤੁਰ ਪਿਆ ਹੈ। ਹੋਰ ਤਾਂ ਹੋਰ ਆਪ ਪਾਰਟੀ ਆਪਣੇ 20 ਵਿਧਾਇਕ ਵੀ ਇਕੱਠੇ ਨਹੀ ਰੱਖ ਸਕੀ। ਦੂਜੇ ਪਾਸੇ ਲੋਕ ਇਨਸਾਫ ਪਾਰਟੀ ਨੇ ਪੰਜਾਬ ਦੀਆਂ ਰਿਵਾਇਤੀ ਸਿਆਸੀ ਜਮਾਤਾਂ ਨਾਲੋ ਹੱਟ ਕੇ ਵੱਖਰੀ ਪਹਿਚਾਣ ਅਤੇ ਅਲੌਕਿਕ ਪੈੜਾਂ ਪਾਈਆ ਹਨ ਅਤੇ ਪੰਜਾਬ ਦੇ ਨਿਜਾਮ ਨੂੰ ਸਾਫ ਸੁਥਰਾ ਪ੍ਰਸ਼ਾਸਨਿਕ ਢਾਂਚੇ ਦੇ ਨਿਰਮਾਣ ਕਰਨ ਦੀ ਵੱਚਨਵੱਧਤਾ ਪ੍ਰਗਟਾਉਦੀ ਹੈ। ਪੰਜਾਬ ਅੰਦਰ ਲੋਕ ਇਨਸਾਫ਼ ਪਾਰਟੀ ਦੀ ਹਰਮਨ ਪਿਆਰਤਾ ਨਿਰੰਤਰ ਵਧ ਰਹੀ ਹੈ, ਜਦ ਕਿ ਬਾਕੀ ਰਿਵਾਇਤੀ ਪਾਰਟੀਆਂ ਨੂੰ ਲੋਕ ਕਟਿਹਰੇ ਵਿਚ ਖੜ੍ਹਾ ਕਰ ਰਹੇ ਹਨ। ਉਕਤ ਸ਼ਬਦਾਂ ਦਾ ਪ੍ਰਗਟਾਵਾ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਹਲਕਾ ਪਾਇਲ ਦੇ ਲੋਕ ਇਨਸਾਫ਼ ਪਾਰਟੀ ਦੇ ਮੁੱਖ ਦਫਤਰ ਵਿੱਚ ਹਾਜਰ ਆਗੂਆਂ ਅਤੇ ਵਰਕਰਾਂ ਨੁੂੰ ਸੰਬੋਧਨ ਕਰਦਿਆ ਕਹੇ।
ਪ੍ਰਧਾਨ ਬੈਂਸ ਨੇ ਜਗਦੀਪ ਸਿੰਘ ਮਾਜ਼ਰੀ ਹਲਕਾ ਇੰਚਾਰਜ ਪਾਇਲ ਦੀ ਟੀਮ ਦੇ ਵਰਕਰਾਂ ਨਾਲ ਮੀਟਿੰਗ ਦੌਰਾਨ ਹਲਕਾ ਪਾਇਲ ਅੰਦਰ ਇੰਚਾਰਜ ਮਾਜਰੀ ਵਲੋਂ ਚੋਣਾਂ ਦੀ ਤਿਆਰੀ ਲਈ ਉਲੀਕੀ ਰਣਨੀਤੀ ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕਰਦਿਆ ਗ੍ਰਾਸ ਰੂਟ ਤੇ ਵਰਕਰ ਤਾਇਨਾਤ ਕਰਨ ਲਈ ਸੁਝਾਅ ਦਿੱਤੇ। ਹਲਕਾ ਪਾਇਲ ਦੇ ਵਿੱਚ ਪਾਰਟੀ ਲਈ ਕੰਮ ਕਰਨ ਵਾਲੇ ਸਾਰੇ ਜੁਝਾਰੂ ਜੋਧਿਆਂ ਨਾਲ ਸੋਚ ਵਿਚਾਰ ਕੀਤਾ ਗਿਆ, 2022 ਦੀਆਂ ਚੋਣਾਂ ਲਈ ਪਾਰਟੀ ਦੀਆਂ ਅਗਲੀਆਂ ਰਣ ਨੀਤੀ ਬਾਰੇ ਵਿਚਾਰ ਵਿਟਾਂਦਰਾ ਕੀਤਾ ਗਿਆ।
ਪਾਇਲ ਹਲਕੇ ਵਿੱਚ ਪਾਰਟੀ ਦੀ ਹੋਰ ਮਜਬੂਤੀ ਲਈ ਪਾਰਟੀ ਨਾਲ ਜੁੜਕੇ ਕੰਮ ਕਰਨ ਵਾਲੇ ਵਰਕਰਾਂ ਨੂੰ ਬਲਾਕ ਪ੍ਰਧਾਨ, ਸਰਕਲ ਪ੍ਰਧਾਨ, ਬੂਥ ਕਮੇਟੀ ਪ੍ਰਧਾਨ ਤੇ ਕਮੇਟੀ ਮੇਂਬਰਾਂ ਨੂੰ ਸ੍ਰ ਸਿਮਰਜੀਤ ਸਿੰਘ ਬੈਂਸ ਵਲੋਂ ਨਿੱਯੁਕਤੀ ਪੱਤਰ ਦਿੱਤੇ ਅਤੇ ਸਿਰੋਪਾਉ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਨਿਯੁਕਤ ਕੀਤੇ ਸੱਜਣ ਸਿੰਘ ਸਿਹੋੜਾ ਮੁੱਖ ਸਲਾਹਕਾਰ, ਦਰਸ਼ਨ ਸਿੰਘ ਪਾਇਲ ਜ਼ਿਲਾ ਮੀਤ ਪ੍ਰਧਾਨ ਦਿਹਾਤੀ, ਰਾਮ ਭੂਸ਼ਨ ਸਹਿਰੀ ਪ੍ਰਧਾਨ ਪਾਇਲ, ਕੈਪਟਨ ਗੁਰਦੀਪ ਸਿੰਘ ਸੈਨਿਕ ਵਿੰਗ ਪ੍ਰਧਾਨ ਜ਼ਿਲਾ ਲੁਧਿਆਣਾ, ਮਾਸਟਰ ਸਵਰਨ ਸਿੰਘ ਸੋਮਲ ਖੇੜੀ ਐਸ.ਸੀ ਵਿੰਗ ਪ੍ਰਧਾਨ ਹਲਕਾ ਪਾਇਲ, ਗੁਰਮੀਤ ਸਿੰਘ ਲਹਿਲ ਬਲਾਕ ਪ੍ਰਧਾਨ ਲਹਿਲ ਅਤੇ ਲਖਵੀਰ ਸਿੰਘ ਚੀਮਾ ਨੂੰ ਪਾਇਲ ਦਾ ਪ੍ਰੈਸ ਸਕੱਤਰ ਨਿਯੁਕਤ ਕੀਤਾ ਗਿਆ।
Author: Gurbhej Singh Anandpuri
ਮੁੱਖ ਸੰਪਾਦਕ