ਤਰਨ ਤਾਰਨ 18 ਅਕਤੂਬਰ (ਇਕਬਾਲ ਸਿੰਘ ਵੜਿੰਗ) ਕਿਸਾਨ ਮਜ਼ਦੂਰ ਸਘੰਰਸ਼ ਕਮੇਟੀ ਪੰਜਾਬ ਜ਼ਿਲਾ ਤਰਨਤਾਰਨ ਦੇ ਵੱਖ-ਵੱਖ ਜੋਨਾ ਵਲੋਂ ਸਮੂਹ ਜਥੇਬੰਦੀਆਂ ਦੇ ਸੱਦੇ ਤੇ ਤਰਨਤਾਰਨ, ਖਡੂਰ ਸਾਹਿਬ, ਪੱਟੀ, ਗੋਹਲਵੜ 4 ਥਾਵਾਂ ਤੇ ਰੇਲਵੇ ਟਰੈਕ ਰੋਕ ਕੇ ਰੇਲਾਂ ਦਾ ਚੱਕਾ ਜਾਮ ਕੀਤਾ। ਸਾਰੇ ਰੇਲਵੇ ਟਰੈਕਾਂ ਦੀ ਅਗਵਾਈ ਸ ਸੁਖਵਿੰਦਰ ਸਿੰਘ ਸਭਰਾ ਹਰਪ੍ਰੀਤ ਸਿੰਘ ਸਿੱਧਵਾਂ ਹਰਬਿੰਦਰ ਜੀਤ ਸਿੰਘ ਕੰਗ ਨੇ ਕੀਤੀ ਤੇ ਆਪਣੇ ਸੰਬੋਧਨ ਵਿਚ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਲਗਾਤਾਰ ਕਿਸਾਨਾਂ ਮਜ਼ਦੂਰਾਂ ਨੂੰ ਅਣਗੌਲਿਆਂ ਕਰਕੇ ਦੇਸ਼ ਭਰ ਵਿਚ ਖੇਤੀ ਸੈਕਟਰ ਤੇ ਕਾਰਪੋਰੇਟ ਘਰਾਣਿਆਂ ਦਾ ਕਾਬਜ਼ ਕਰਾਉਣਾ ਚਾਹੁੰਦੀ ਹੈ। ਖੇਤੀ ਕਾਲੇ ਕਾਨੂੰਨ ਰੱਦ ਕਰਨ ਦੀ ਬਜਾਏ ਕਿਸਾਨਾਂ ਮਜ਼ਦੂਰਾਂ ਤੇ ਤਸ਼ੱਦਦ ਢਾਹ ਰਹੀ ਹੈ। ਯੂ ਪੀ ਵਿੱਚ ਲਖੀਮਪੁਰ ਖੀਵੀ ਵਿਚ ਕੇਂਦਰੀ ਮੰਤਰੀ ਅਜੇ ਮਿਸ਼ਰਾ ਅਤੇ ਉਸਦੇ ਬੇਟੇ ਅਸੀਸ ਮਿਸ਼ਰਾ ਨੇ ਕਿਸਾਨ ਮਜ਼ਦੂਰਾਂ ਤੇ ਗੱਡੀ ਚੜ੍ਹਾ ਕੇ ਕਿਸਾਨਾਂ ਮਜ਼ਦੂਰਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਅਤੇ ਕੲੀ ਜ਼ਖ਼ਮੀ ਕਰ ਦਿੱਤੇ ਗਏ ਅਤਿ ਘਿਨੋਣੀ ਹਰਕਤ ਹੈ ਕੇ ਜੋ ਕਿ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਜਿਨ੍ਹਾਂ ਸਮਾਂ ਕੇਂਦਰ ਦੀ ਮੋਦੀ ਸਰਕਾਰ ਕੇਂਦਰੀ ਮੰਤਰੀ ਅਜੇ ਮਿਸ਼ਰਾ ਅਤੇ ਉਸਦੇ ਪੁੱਤਰ ਅਸੀਸ ਮਿਸ਼ਰਾ ਨੂੰ ਗਿਰਫਤਾਰ ਨਹੀਂ ਕਰਦੀ ਤਾਂ ਸਘੰਰਸ਼ ਹੋਰ ਤਿੱਖਾ ਕੀਤਾ ਜਾਵੇਗਾ।
ਇਸ ਮੌਕੇ ਦਿਆਲ ਸਿੰਘ ਮੀਆਵਿੰਡ ਮੁਖਤਿਆਰ ਸਿੰਘ ਬਿਹਾਰੀ ਪੁਰ ਮਨਜਿੰਦਰ ਸਿੰਘ ਗੋਹਲਵੜ ਸਲਵਿੰਦਰ ਸਿੰਘ ਜੀਓਬਾਲਾ ਸੁਖਵਿੰਦਰ ਸਿੰਘ ਦੁੱਗਲ ਵਾਲਾ ਕੁਲਵੰਤ ਸਿੰਘ ਭੈਲ ਇਕਬਾਲ ਸਿੰਘ ਵੜਿੰਗ ਧੰਨਾ ਸਿੰਘ ਲਾਲੂਘੁੱਮਣ ਗੁਰਜੀਤ ਸਿੰਘ ਗੰਡੀਵਿੰਡ ਅਜੀਤ ਸਿੰਘ ਚੱਬਾ ਬਲਵਿੰਦਰ ਸਿੰਘ ਚੋ੍ਹਲਾ ਮੇਹਰ ਸਿੰਘ ਤਲਵੰਡੀ ਗੂਰਭੇਜ ਸਿੰਘ ਧਾਲੀਵਾਲ ਨਿਰੰਜਣ ਸਿੰਘ ਬਗਰਾੜੀ ਮੇਹਰ ਸਿੰਘ ਤਲਵੰਡੀ ਮਹਿਲ ਸਿੰਘ ਮਾੜੀਮੇਘਾ ਆਦਿ ਆਗੂ ਹਾਜਰ ਸਨ
Author: Gurbhej Singh Anandpuri
ਮੁੱਖ ਸੰਪਾਦਕ