ਪਠਾਨਕੋਟ 18 ਅਕਤੂਬਰ (ਸੁਖਵਿੰਦਰ ਜੰਡੀਰ)ਪੰਜਾਬ ਡਰਾਫਟਸਮੈਨ ਐਸੋਸੀਏਸ਼ਨ ਮੁੱਖ ਦਫ਼ਤਰ ਐਡਮਨ ਬਲਾਕ ਰਣਜੀਤ ਸਾਗਰ ਡੈਮ ਪਠਾਨਕੋਟ ਵੱਲੋਂ 6 ਵੇਂ ਪੇ ਕਮਿਸ਼ਨ ਦੀਆਂ ਤਰੂਟੀਆਂ ਦੂਰ ਕਰਵਾਉਣ ਲਈ ਕਾਲੇ ਬਿੱਲੇ ਲਗਾ ਕੇ ਪੰਜਾਬ ਸਰਕਾਰ ਦੇ ਵਿਰੋਧ ਚ ਰੋਸ ਪ੍ਰਦਰਸ਼ਨ ਕੀਤਾ ਗਿਆ,ਸ੍ਰੀ ਚਰਨ ਕਮਲ ਸ਼ਰਮਾ ਸੂਬਾ ਕਾਰਜਕਾਰੀ ਪ੍ਰਧਾਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁਲਾਜ਼ਮਾਂ ਦੇ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਜਾ ਰਿਹਾ ਹੈ,ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਨਹੀਂ ਦਿੱਤਾ ਜਾ ਰਹੇ,ਸ੍ਰੀ ਚਰਨ ਕਮਲ ਸ਼ਰਮਾ ਨੇ ਕਿਹਾ ਕੇ ਪਿਛਲੇ ਲੰਬੇ ਸਮੇਂ ਤੋ ਮੁਲਾਜ਼ਮ ਪੇ ਕਮਿਸ਼ਨ ਦੀ ਰਿਪੋਰਟ ਜੋ ਕਿ ਪੰਜਾਬ ਸਰਕਾਰ ਵੱਲੋਂ ਅਲਾਊਂਸ ਕੀਤੀ ਗਈ ਸੀ ਨੂੰ ਸੋਧ ਕਰਨ ਵਾਸਤੇ ਮੁਲਾਜ਼ਮ ਲੰਬੇ ਸਮੇਂ ਤੋਂ ਹੜਤਾਲਾਂ ਅਤੇ ਧਰਨੇ ਮਾਰ ਰਹੇ ਹਨ, ਪਰ ਸਰਕਾਰ ਦੇ ਕੰਨੀਂ ਜੂੰ ਨਹੀਂ ਸਰਕ ਰਹੀ, ਅੱਜ ਡਰਾਫਟਸਮੈਨ ਐਸੋਸੀਏਸ਼ਨ ਵੱਲੋਂ ਸਰਕਾਰ ਦੇ ਖਿਲਾਫ ਰੋਸ ਮੁਜ਼ਾਹਰਾ ਕੀਤਾ ਗਿਆ ਹੈ,ਉਨ੍ਹਾਂ ਨੇ ਪੰਜਾਬ ਸਰਕਾਰ ਕੋਲੋਂ ਮੰਗ ਕੀਤੀ ਹੈ ਕੀ ਮੁਲਾਜ਼ਮਾਂ ਦੀ ਪੇ ਕਮਿਸ਼ਨ ਰਿਪੋਰਟ ਚ ਸੋਧ ਕਰਕੇ ਤੁਰੰਤ ਲਾਗੂ ਕਰੇ, ਚਰਨ ਕਮਲ ਸ਼ਰਮਾ ਨੇ ਬੋਲਦਿਆਂ ਹੋਇਆਂ ਕਿਹਾ ਕੇ ਮਲਾਜਮ ਸਰਕਾਰ ਦੀ ਰੀੜ੍ਹ ਦੀ ਹੱਡੀ ਵਾਂਗ ਹੁੰਦੇ ਹਨ, ਜਿਨ੍ਹਾਂ ਦੇ ਉੱਪਰ ਸਾਰੀਆਂ ਹੀ ਜ਼ਿੰਮੇਵਾਰੀਆਂ ਸੌਂਪੀਆਂ ਹੁੰਦੀਆਂ ਹਨ,ਚਰਨ ਕਮਲ ਸ਼ਰਮਾ ਨੇ ਕਿਹਾ ਮਲਾਜਮ ਸਰਕਾਰ ਤੋਂ ਆਪਣੇ ਹੱਕਾਂ ਤੋਂ ਸਿਵਾਏ ਹੋਰ ਕੁਝ ਵੀ ਨਹੀਂ ਮੰਗ ਰਹੇ, ਸਰਕਾਰ ਆਪਣੀ ਜ਼ਿੰਮੇਵਾਰੀ ਨੂੰ ਸਮਝਦੇ ਹੋਏ ਮੁਲਾਜ਼ਮਾਂ ਦੀਆਂ ਮੰਗਾਂ ਵੱਲ ਤਰੰਤ ਧਿਆਨ ਦੇਵੇ, ਉਨ੍ਹਾਂ ਨੇ ਕਿਹਾ ਮਲਾਜਮ ਉਸ ਵੋਨਿਸ ਦਾ ਨਾਮ ਤੱਕ ਭੁੱਲ ਗਏ ਹਨ ਜੋ ਕਦੇ ਸਰਕਾਰਾਂ ਹਰ ਦੀਵਾਲੀ ਤੇ ਮੁਲਾਜ਼ਮਾਂ ਨੂੰ ਦਿਆ ਕਰਦੀਆਂ ਸਨ ਇਸ ਮੌਕੇ ਤੇ ਚਰਨ ਕਮਲ ਸ਼ਰਮਾ ਦੇ ਨਾਲ਼ ਧਰਮਵੀਰ ਤੂੜ, ਯਾਦਵ ਸਿੰਘ,ਲਖਵਿੰਦਰ ਸਿੰਘ, ਅਮਿੰਤ ਪ੍ਰਸ਼ਾਦ, ਖੁਸ਼ਮਪਾਲ, ਹਰਜੰਤ,ਤਰਨਜੀਤ,ਵਿਜੇ ਕੁਮਾਰ, ਗੁਲਜ਼ਾਰ ਸਿੰਘ ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ