38 Views
ਭੋਗਪੁਰ 18 ਅਕਤੂਬਰ (ਸੁਖਵਿੰਦਰ ਜੰਡੀਰ) ਅੱਜ ਕਿਸਾਨ ਮੋਰਚੇ ਵੱਲੋਂ ਪੰਜਾਬ ਦੇ ਕੋਨੇ ਕੋਨੇ ਵਿਚ ਰੇਲ ਰੋਕ
ਮੁਜ਼ਾਹਰੇ ਕੀਤੇ ਗਏ,ਕਿਸਾਨ ਜਥੇਬੰਦੀਆਂ ਨੇ ਰੇਲਵੇ ਸਟੇਸ਼ਨਾਂ ਤੇ ਲਾਈਨਾਂ ਦੇ ਵਿਚਕਾਰ ਬੈਠ ਕੇ ਰੋਸ ਮੁਜ਼ਾਹਰੇ ਕੀਤੇ ਅਤੇ ਰੇਲਾਂ ਪੂਰੀ ਤਰ੍ਹਾਂ ਠੱਪ ਕਰ ਦਿੱਤੀਆਂ ਗਈਆਂ, ਉੱਧਰ ਰੇਲਵੇ ਅਧਿਕਾਰੀਆਂ ਨੇ ਰੇਲਵੇ ਲਾਇਨਾਂ ਨੂੰ ਸੂਨੀਆਂ ਪਈਆਂ ਹੋਣ ਕਰਕੇ ਰੇਲਵੇ ਮੁਲਾਜ਼ਮਾਂ ਨੂੰ ਮਰੰਮਤ ਦੇ ਕੰਮ ਸੌਂਪ ਦਿੱਤੇ ਗਏ, ਲੇਵਰ ਨੂੰ ਰੇਲਵੇ ਲਾਈਨਾਂ ਦੇ ਨਾਲ ਨਾਲ ਚੋਲਾਂਗ ਤੋ ਭੋਗਪੁਰ ਲਾਈਨਾਂ ਦੀ ਮੁਰੰਮਤ ਅਤੇ ਸਫ਼ਾਈ ਕਰਨ ਵਾਸਤੇ ਲਗਾ ਦਿੱਤਾ ਗਿਆ ਅਤੇ ਨਾਲ ਨਾਲ ਰੰਗ-ਰੋਗਨ ਵੀ ਕੀਤੇ ਜਾ ਰਹੇ ਸਨ,
ਸੁਪਰਵਾਇਜ਼ਰ ਆਂਸ਼ੂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਲੇਵਰ ਵੱਲੋਂ ਰੇਲਵੇ ਲਾਈਨਾਂ ਦੀ ਸਫਾਈ ਅਤੇ ਮੁਰੰਮਤ ਕੀਤੀ ਜਾ ਰਹੀ ਹੈ ਜੰਗਾਲ ਦੇ ਬਚਾ ਤੋਂ ਕਾਲੇ ਰੰਗ ਦੇ ਪੇਂਟ ਕੀਤੇ ਜਾ ਰਹੇ ਹਨ ਇਸ ਮੌਕੇ ਤੇ ਓਮ ਪ੍ਰਕਾਸ਼,ਸੂੂਰਨ, ਓਲੂ ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ