ਜੁਗਿਆਲ 18 ਅਕਤੂਬਰ (ਸੁਖਵਿੰਦਰ ਜੰਡੀਰ)ਭਾਰਤੀ ਕਿਸਾਨ ਯੂਨੀਅਨ ਦੇ ਸੱਦੇ ਤੇ ਕਾਲੇ ਕਾਨੂੰਨਾਂ ਦੇ ਸਬੰਧ ਵਿਚ ਚੱਲ ਰਹੇ ਕਿਸਾਨ ਅੰਦੋਲਨ ਯੂਨੀਅਨ ਵੱਲੋਂ ਰੇਲ ਰੋਕ ਰੈਲੀ ਕੀਤੀ ਗਈ। ਭੋਗਪੁਰ ਦੇ ਰੇਲਵੇ ਸਟੇਸ਼ਨ ਤੇ ਕਿਸਾਨ ਆਗੂਆਂ ਵੱਲੋਂ ਮੋਦੀ ਸਰਕਾਰ ਦੀ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ,ਇਸ ਮੌਕੇ ਤੇ ਭਾਰਤੀ ਕਿਸਾਨ ਯੂਨੀਅਨ ਦੇ ਬਲਾਕ ਪ੍ਰਧਾਨ ਭੋਗਪੁਰ ਅਮਰਜੀਤ ਸਿੰਘ ਚੌਲਾਂਗ ਨੇ ਦੱਸਦੇ ਹੋਏ ਕਿਹਾ ਕਿ ਮੋਦੀ ਸਰਕਾਰ ਪਿਛਲੇ 1ਸਾਲ ਤੋਂ ਕਿਸਾਨਾਂ ਨੂੰ ਗੁਮਰਾਹ ਕਰ ਰਹੀ ਹੈ ਅਤੇ ਲਖੀਮਪੁਰ ਖੀਰੀ ਦੇ ਵਿੱਚ ਹੋਏ ਸ਼ਹੀਦ ਕਿਸਾਨਾਂ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀ ਦਿੱਤੀਆਂ ਜਾ ਰਹੀਆਂ,ਅਤੇ ਨਾ ਹੀ ਮੋਦੀ ਸਰਕਾਰ ਵੱਲੋਂ ਕਾਲੇ ਕਾਨੂੰਨਾਂ ਨੂੰ ਰੱਦ ਕੀਤਾ ਜਾ ਰਿਹਾ ਹੈ, ਇਸ ਮੋਕੇ ਤੇ ਧਰਨੇ ਦੇ ਵਿੱਚ ਭਾਰੀ ਗਿਣਤੀ ਕਿਸਾਨਾਂ ਦੇ ਹੱਕ ਵਿਚ ਵੱਖ-ਵੱਖ ਆਗੂਆਂ ਨੇ ਹਿੱਸਾ ਲਿਆ। ਮੌਕੇ ਤੇ ਪਹੁੰਚੇ ਜਸਵੰਤ ਸਿੰਘ, ਇੰਦਰਜੀਤ ਸਿੰਘ ਅਮਰਜੀਤ ਸਿੰਘ ,ਨਰਿੰਦਰ ਸਿੰਘ ,ਗੁਰਮੇਲ ਸਿੰਘ, ਜਗਦੇਵ ਸਿੰਘ ,ਗੁਰਬਚਨ ਸਿੰਘ ,ਜੈਦੀਪ ਸਿੰਘ ,ਨਵਜੀਤ ਸਿੰਘ, ਬਿੱਟੂ ,ਸ਼ਾਹ ਪਾਲ, ਹਰਜਿੰਦਰ ਸਿੰਘ ,ਅਵਤਾਰ ਸਿੰਘ, ਸ਼ਾਨ ਸਿੰਘ ,ਗੁਰਿੰਦਰ ਸਿੰਘ, ਤਜਿੰਦਰ ਸਿੰਘ, ਦੀਪਕ ,ਮਨਜੀਤ ਸਿੰਘ, ਰਾਜਵਿੰਦਰ ਸਿੰਘ ,ਸੰਜੀਵ ਸਿੰਘ ,ਸੁਖਰਾਜ ਸਿੰਘ ਦਵਿੰਦਰ ਸਿੰਘ ਨਿਰੰਜਣ ਸਿੰਘ ਆਦਿ ਸ਼ਾਮਲ ਸਨ।
Author: Gurbhej Singh Anandpuri
ਮੁੱਖ ਸੰਪਾਦਕ