ਸ਼ਾਹਪੁਰ ਕੰਢੀ 20 ਅਕਤੂਬਰ (ਸੁਖਵਿੰਰ ਜੰਡੀਰ) ਸ਼ਾਹਪੁਰਕੰਢੀ ਬੈਰਾਜ ਪ੍ਰਾਜੈਕਟ ਬਣਾਉਣ ਲਈ ਜਿਨ੍ਹਾਂ ਲੋਕਾਂ ਦੀਆਂ ਜ਼ਮੀਨਾਂ ਵਿਭਾਗ ਵੱਲੋਂ ਐਕੁਆਇਰ ਕੀਤੀਆਂ ਜਾ ਰਹੀਆਂ ਹਨ ਅਤੇ ਉਨ੍ਹਾਂ ਜ਼ਮੀਨਾਂ ਨੂੰ ਐਕੁਵਾਇਰ ਕਰਨ ਲਈ ਪ੍ਰਸ਼ਾਸਨ ਵੱਲੋਂ ਬਣਾਈ ਗਈ ਕਮੇਟੀ ਵੱਲੋਂ ਭੇਜੀ ਗਈ ਰਿਪੋਰਟ ਸਬੰਧੀ ਔਸਤੀ ਪਰਿਵਾਰਾਂ ਨੇ ਆਪਣੇ ਇਤਰਾਜ਼ ਐਡਮਿਨਿਸਟ੍ਰੇਸ਼ਨ ਆਰ ਐਂਡ ਆਰ ਨੂੰ ਦਿੱਤੇ ਜਾਣਕਾਰੀ ਦਿੰਦੇ ਹੋਏ ਬੈਰਾਜ ਔਸਤੀ ਸੰਘਰਸ਼ ਕਮੇਟੀ ਤੇ ਡੈਮ ਔਸਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਬਲਕਾਰ ਪਠਾਨੀਆ ਨੇ ਦੱਸਿਆ ਕਿ ਜੋ ਰਿਪੋਰਟ ਵਿਭਾਗ ਵੱਲੋਂ ਤਿਆਰ ਕਰਕੇ ਭੇਜੀ ਗਈ ਹੈ ਉਹ ਪੂਰੀ ਤਰ੍ਹਾਂ ਨਾਲ ਗ਼ਲਤ ਤਿਆਰ ਕੀਤੀ ਗਈ ਹੈ ਉਨ੍ਹਾਂ ਦੱਸਿਆ ਕਿ ਉਸ ਰਿਪੋਰਟ ਵਿਚ ਬਹੁਤ ਸਾਰੇ ਮਾਲਕਾਂ ਨੂੰ ਅਲਿਜ਼ਬਤ ਨਹੀਂ ਕੀਤਾ ਗਿਆ ਜਿਸ ਲਈ ਭੂਮੀ ਮਾਲਕਾਂ ਚ ਰੋਸ ਪਾਇਆ ਜਾ ਰਿਹਾ ਹੈ ਪਠਾਨੀਆ ਨੇ ਦੱਸਿਆ ਕਿ ਡੈਮ ਪ੍ਰਸ਼ਾਸਨ ਉਨ੍ਹਾਂ ਨਾਲ ਧੱਕਾ ਕਰ ਰਿਹਾ ਹੈ ਅਤੇ ਕੁਝ ਦਿਨ ਪਹਿਲਾਂ ਡੈਮ ਪ੍ਰਸ਼ਾਸਨ ਨੇ ਰਾਵੀ ਦਰਿਆ ਦੇ ਜੰਮੂ ਕਸ਼ਮੀਰ ਵਾਲੇ ਹਿੱਸੇ ਦਾ ਪਾਣੀ ਜੋ ਪੰਜਾਬ ਵੱਲ ਛੱਡਿਆ ਸੀ ਉਸ ਸਮੇਂ ਡੈਮ ਪ੍ਰਸ਼ਾਸਨ ਨੇ ਔਸਤੀ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਸੀ ਕਿ ਪਾਣੀ ਉਨ੍ਹਾਂ ਦੇ ਘਰਾਂ ਤੱਕ ਨਹੀਂ ਆਵੇਗਾ ਪਰ ਉਸ ਤੋਂ ਬਾਅਦ ਵੀ ਪਾਣੀ ਉਨ੍ਹਾਂ ਦੇ ਘਰਾਂ ਦੇ ਅੰਦਰ ਪਹੁੰਚ ਗਿਆ ਜਿਸ ਨਾਲ ਬਹੁਤ ਸਾਰੇ ਪਰਿਵਾਰਾਂ ਦਾ ਕਾਫ਼ੀ ਨੁਕਸਾਨ ਵੀ ਹੋਇਆ ਇਸ ਮੌਕੇ ਔਸਤੀ ਪਰਿਵਾਰਾਂ ਨੇ ਮੰਗ ਕੀਤੀ ਕਿ ਵਿਭਾਗ ਆਪਣੀ ਰਿਪੋਰਟ ਨੂੰ ਦੁਬਾਰਾ ਤਿਆਰ ਕਰੇ ਅਤੇ ਸਹੀ ਰਿਪੋਰਟ ਤਿਆਰ ਕਰ ਪ੍ਰਸ਼ਾਸਨ ਨੂੰ ਭੇਜੇ ਤਾਂ ਜੋ ਔਸਤੀ ਪਰਿਵਾਰਾਂ ਨੂੰ ਉਨ੍ਹਾਂ ਦੇ ਬਣਦੇ ਹੱਕ ਮਿਲ ਸਕਣ ਇਸ ਮੌਕੇ ਉਨ੍ਹਾਂ ਨਾਲ ਹੋਰ ਲੋਕ ਵੀ ਮੌਜੂਦ ਸਨ
Author: Gurbhej Singh Anandpuri
ਮੁੱਖ ਸੰਪਾਦਕ