Home » ਅੰਤਰਰਾਸ਼ਟਰੀ » ਸਰਬੱਤ ਦੇ ਭਲੇ ਲਈ ਸਿੱਖ ਰਵਾਇਤਾਂ ਜਰੂਰੀ।

ਸਰਬੱਤ ਦੇ ਭਲੇ ਲਈ ਸਿੱਖ ਰਵਾਇਤਾਂ ਜਰੂਰੀ।

47

ਹੁਣੇ ਹੁਣੇ ਦਿੱਲੀ ਦੇ ਸਿੰਘੂ ਬਾਰਡਰ ਤੇ ਕਿਸਾਨ ਅੰਦੋਲਨ ਦਾ ਹਿੱਸਾ ਬਣਕੇ ਸੇਵਾਵਾਂ ਨਿਭਾ ਰਹੀਆ ਨਿਹੰਗ ਸਿੰਘ ਫੌਜਾ ਵੱਲੋਂ ਗੁਰਬਾਣੀ ਦੀ ਬੇਅਦਬੀ ਕਰ ਰਹੇ ਵਿਅਕਤੀ ਨੂੰ ਸੋਧਾ ਲਾਇਆ ਗਿਆ, ਜਿਸਦਾ ਰੌਲਾ ਰੱਪਾ ਸਾਰੇ ਸੰਸਾਰ ਅੰਦਰ ਪੈ ਰਿਹਾ ਹੈ। ਏਸ ਸੋਧੇ ਸਬੰਧੀ ਸਿੱਖ ਵਿਰੋਧੀ ਤਾਕਤਾਂ ਦਾ ਸਾਰਾ ਜੋਰ ਸਿੱਖ ਕੌਮ ਨੂੰ ਨਿੰਦਣ ਤੇ ਲੱਗਾ ਹੋਇਆ ਹੈ,ਕਿਉਂਕਿ 2015 ਤੋਂ ਸ਼ੁਰੂ ਹੋਈਆਂ ਬੇਅਦਬੀਆ ਨੂੰ ਹੁਣ ਤੱਕ ਕਿਸੇ ਸਿੰਘ ਨੇ ਨੱਥ ਨਹੀਂ ਪਾਈ ਸੀ,ਬੇਸੱਕ ਇੱਕਾ ਦੁੱਕਾ ਅੈਕਸਨ ਹੋਏ ਵੀ ਪ੍ਰੰਤੂ ਮੌਕੇ ਤੇ ਸੋਧਾ ਲਾਉਣ ਵਾਲਾ ਇਹ ਪਹਿਲਾ ਅੈਕਸਨ ਹੈ। ਸਿੱਖ ਵਿਰੋਧੀ ਤਾਕਤਾਂ ਨੇ ਲੰਮੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਦੀ ਪਵਿੱਤਰ ਬਾਣੀ ਦੀ ਬੇਅਦਬੀ ਕਰਵਾ ਕੇ ਕੌਮ ਨੂੰ ਨਿੱਤ ਨਵੇਂ ਜਖਮ ਦਿੱਤੇ ਜਿਸ ਨੂੰ ਏਸ ਕਾਰਵਾਈ ਨਾਲ ਠੱਲ ਜਰੂਰ ਪਵੇਗੀ।ਬੜੇ ਅਫਸੋਸ ਦੀ ਗੱਲ ਹੈ ਕਿ ਕੁੱਝ ਲੋਕ ਜਿਹੜੇ ਆਪਣਾ ਤੋਰੀ ਫੁਲਕਾ ਗੁਰੂ ਗ੍ਰੰਥ ਸਾਹਿਬ ਜੀ ਦੀ ਆੜ ਵਿੱਚ ਚਲਾਉਦੇ ਹਨ, ਪਰ ਉਹ ਲੋਕ ਇਸ ਗੱਲ ਦਾ ਤਰਕ ਕਰਨ ਤੇ ਲੱਗੇ ਹੋਏ ਹਨ ਕਿ ਬੇਅਦਬੀ ਹੁੰਦੀ ਕਿਸਨੇ ਵੇਖੀ ਹੈ ਬਜਾਏ ਏਸ ਦੇ ਕਿ ਬੇਅਦਬੀ 2015 ਤੋਂ ਬੰਦ ਹੀ ਕਦੋ ਹੋਈ ਹੈ।ਜਦਕਿ ਮਰਨ ਵਾਲੇ ਨੇ ਸਪੱਸ਼ਟ ਸ਼ਬਦਾਂ ਵਿੱਚ ਦੱਸਿਆ ਹੈ ਕਿ ਅਸੀਂ ਵੀਹ ਜਾਣੇ ਹਾ, ਸਾਨੂੰ ਪੈਸੇ ਦੇ ਕੇ ਇਹ ਬੇਅਦਬੀ ਕਰਨ ਲਈ ਆਖਿਆ ਸੀ। ਹਰ ਸਿੱਖ ਬੇਅਦਬੀ ਵਾਲੇ ਦੁਸਟਾ ਨੂੰ ਸੋਧਣਾ ਚਾਹੁੰਦਾ ਸੀ ਪਰ ਕਾਨੂੰਨ ਨੂੰ ਹੱਥ ਵਿੱਚ ਲੈਣ ਤੋਂ ਝਿਜਕਦਾ ਸੀ,ਪਰ ਹੁਣ ਹੀਲੇ ਵਸੀਲੇ ਮੁੱਕ ਜਾਣ ਤੋਂ ਬਾਅਦ ਇਹੋ ਇੱਕ ਰਸਤਾ ਸੀ ਜਿਹੜਾ ਗੁਰੂ ਕੇ ਸਿੰਘਾਂ ਨੇ ਵਰਤਿਆ। ਗੱਲ ਏਥੇ ਹੀ ਖਤਮ ਨਹੀ ਹੁੰਦੀ। ਸਿੱਖ ਕੌਮ ਨੂੰ ਪੂਰੀ ਤਨਦੇਹੀ ਨਾਲ ਬੇਅਦਬੀਆ ਕਰਵਾਉਣ ਵਾਲੀਆ ਤਾਕਤਾਂ ਤੱਕ ਪਹੁੰਚ ਕਰਨੀ ਚਾਹੀਦੀ ਹੈ,ਉਨਾ ਲੋਕਾਂ ਨਾਲ ਇਹੋ ਸਲੂਕ ਕਰਨਾ ਚਾਹੀਦਾ ਹੈ ਤਾਂ ਕਿ ਅੱਗੋ ਵਾਸਤੇ ਬੇਅਦਬੀਆ ਨੂੰ ਠੱਲ ਪਾਈ ਜਾਵੇ। ਗੁਰੂ ਸਾਹਿਬ ਨੇ ਸਿੱਖਾਂ ਨੂੰ ਜਿਹੜੇ ਸਿਧਾਂਤ ਦਿੱਤੇ ਹਨ ਉਹਨਾ ਤੇ ਪਹਿਰਾ ਦੇਣ ਦੀ ਜਰੂਰਤ ਹੈ।ਸ੍ਰੀ ਅਕਾਲ ਤਖ਼ਤ ਸਾਹਿਬ ਜੋ ਸਿੱਖਾਂ ਦੇ ਛੇਵੇਂ ਗੁਰੂ ਪਾਤਸ਼ਾਹ ਵੱਲੋਂ ਥਾਪਿਆ ਗਿਆ ਤਖਤ ਹੈ, ਜੋ ਕਿਸੇ ਦੁਨਿਆਵੀ ਹਸਤੀ ਦੇ ਅਧੀਨ ਨਾ ਹੁੰਦਾ ਹੋਇਆ ਸਿਰਫ ਅਕਾਲ ਦੀ ਗੱਲ ਕਰਦਾ ਹੈ, ਉਸ ਤਖਤ ਦੇ ਜਥੇਦਾਰ ਵੱਲੋਂ ਇਹ ਸਖਤ ਆਦੇਸ਼ ਕਰਨਾ ਚਾਹੀਦਾ ਹੈ ਕਿ ਜਿਹੜਾ ਵੀ ਸਖਸ ਗੁਰੂ ਸਾਹਿਬ ਦੀ ਬੇਅਦਬੀ ਜਾ ਸਿੱਖ ਧਰਮ ਦਾ ਨਿਰਾਦਰ ਕਰੇਗਾ ਉਸਦਾ ਹਸ਼ਰ ਵੀ ਇਸ ਤਰ੍ਹਾਂ ਦਾ ਹੀ ਹੋਵੇਗਾ।ਚੱਲ ਰਹੇ ਕਿਸਾਨ ਅੰਦੋਲਨ ਦੇ ਆਗੂਆਂ ਵੱਲੋਂ ਸਿੰਘਾਂ ਦੀ ਹਿਮਾਇਤ ਜਾ ਚੁੱਪ ਰਹਿਣ ਦੀ ਬਜਾਏ ਨਿਹੰਗ ਸਿੰਘਾਂ ਦੇ ਖਿਲਾਫ ਹੀ ਬੋਲਿਆ ਗਿਆ ਜਦਕਿ ਨਿਹੰਗ ਸਿੰਘ ਅੰਦੋਲਨ ਦੇ ਹੱਕ ਵਿੱਚ ਲਗਾਤਾਰ ਬੈਠੇ ਹੋਏ ਹਨ, ਅਜਿਹੇ ਹਾਲਾਤਾਂ ਵਿੱਚ ਵੀ ਕੌਮ ਨੂੰ ਕੋਈ ਸਾਝੀ ਰਣਨੀਤੀ ਤਿਆਰ ਕਰਨੀ ਚਾਹੀਦੀ ਹੈ,ਅਤੇ ਏਸ ਗੱਲ ਦਾ ਗੰਭੀਰ ਚਿੰਤਨ ਕਰਨਾ ਚਾਹੀਦਾ ਹੈ।ਕਿਸਾਨ ਆਗੂਆਂ ਵੱਲੋਂ 26 ਜਨਵਰੀ ਅਤੇ ਹੁਣ, ਦੋਨੋਂ ਮੌਕਿਆਂ ਤੇ ਹੋਈਆ ਘਟਨਾਵਾ ਮੌਕੇ ਸੂਝ ਬੂਝ ਤੋਂ ਕੰਮ ਨਾ ਲੈਂਦਿਆ ਸਗੋਂ ਡਰ ਜਾਹਰ ਕੀਤਾ ਗਿਆ ਜਿਸਦਾ ਨਤੀਜਾ ਇਹ ਨਿਕਲਿਆ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਅੰਦੋਲਨ ਤੇ ਹਾਵੀ ਹੋ ਗਈ ਜਿਸ ਕਾਰਨ ਅੰਦੋਲਨ ਲੰਮਾ ਚਲਾ ਗਿਆ। ਕਿਸਾਨ ਅੰਦੋਲਨ ਨੂੰ ਦਿੱਲੀ ਪਹੁੰਚਾਉਣ ਲਈ ਸਿੱਖ ਸੰਗਤਾਂ,ਸਿੱਖ ਨੌਜਵਾਨਾ, ਸਿੱਖ ਪ੍ਰੰਪਰਾਵਾਂ, ਸਿੱਖ ਸਿਧਾਂਤਾਂ ਦਾ ਬਹੁਤ ਵੱਡਾ ਰੋਲ ਰਿਹਾ ਹੈ, ਜਿਸਨੂੰ ਅੱਖੋ ਪਰੋਖੇ ਕਰਕੇ ਬਿੱਲਕੁੱਲ ਨਹੀ ਦੇਖਿਆ ਜਾ ਸਕਦਾ,ਜੇਕਰ ਕਿਸਾਨ ਆਗੂ ਇਹ ਗੱਲ ਨਹੀਂ ਸਵੀਕਾਰਦੇ ਤਾਂ ਇਸਨੂੰ ਬੌਧਿਕ ਕੰਗਾਲੀ ਹੀ ਕਿਹਾ ਜਾਵੇਗਾ। ਕਿਉਂਕਿ ਸਿੱਖ ਕੌਮ ਤਾ ਜੰਮੀ ਹੀ ਖੰਡੇ ਦੀ ਧਾਰ ਵਿੱਚੋ ਹੈ, ਸਿੱਖਾਂ ਨੇ ਕਦੀ ਵੀ ਆਪਣੇ ਨਿੱਜ ਲਈ ਕੋਈ ਲੜਾਈ ਨਹੀਂ ਕੀਤੀ ਸਗੋਂ ਗਰੀਬਾਂ ਮਜ਼ਲੂਮਾਂ ਦੀ ਰੱਖਿਆ ਜਾ ਆਪਣੀ ਸਵੈ ਰੱਖਿਆ ਲਈ ਲੜਾਈਆਂ ਲੜੀਆਂ ਹਨ ਜਿਸਦਾ ਬਹੁਤ ਵੱਡਾ ਇਤਿਹਾਸ ਗਵਾਹ ਹੈ, ਫਿਰ ਕਿਸਾਨ ਆਗੂਆਂ ਨੂੰ ਕਿਸ ਚੀਜ਼ ਦੇ ਖੁੱਸ ਜਾਣ ਦਾ ਡਰ ਹੈ ਨਿਹੰਗ ਸਿੰਘਾਂ ਤੋਂ। ਗੁਰੂ ਸਾਹਿਬ ਨੇ ਸਾਫ ਅਤੇ ਸਪੱਸ਼ਟ ਲਫਜਾਂ ਵਿੱਚ ਕਿਹਾ ਹੈ ਕਿ “ਰਾਜ ਤੋਂ ਬਿਨਾ ਧਰਮ ਸੁਰੱਖਿਅਤ ਨਹੀਂ” “ਬਿਨਾਂ ਸ਼ਸਤਰਾ ਤੋਂ ਸਿੰਘ ਭੇਡ ਦੀ ਨਿਆਈ ਹੈ” ਰਹਿਤ ਮਰਯਾਦਾ ਦਾ ਪੱਕਾ ਹੋਣਾ,ਬਾਣੀ ਤੇ ਬਾਣੇ ਦਾ ਧਾਰਨੀ ਹੋਣਾ ਆਦਿ ਸਿਧਾਂਤ ਸਾਨੂੰ ਰੱਖਣੇ ਅਤੀ ਜ਼ਰੂਰੀ ਹਨ ਫਿਰ ਹੀ ਤੁਹਾਡਾ ਧਰਮ ਬਚ ਸਕਦਾ ਹੈ। ਸਿੱਖ ਧਰਮ ਦੀ ਵਿਚਾਰਧਾਰਾ ਨਿਰਮਲ ਵਿਚਾਰਧਾਰਾ ਹੈ ਇਹ ਕਿਸੇ ਦਾ ਵਿਰੋਧ ਨਹੀ ਕਰਦੀ, ਮਾਨਸ ਕੀ ਜਾਤ ਪਾਤ ਨੂੰ ਇੱਕ ਸਮਝਦੀ ਹੈ, ਕਿਸੇ ਨੂੰ ਧੱਕੇ ਨਾਲ ਆਪਣੇ ਧਰਮ ਵਿੱਚ ਮਰਜ ਨਹੀ ਕਰਦੀ ਅਤੇ ਜਾਤ ਪਾਤ ਤੋਂ ਉੱਪਰ ਉਠਦਿਆਂ ਸਮੁੱਚੀ ਲੋਕਾਈ ਨੂੰ ਆਪਣੇ ਕਲਾਵੇ ਵਿੱਚ ਲੈ ਕੇ ਚੱਲਣ ਦੀ ਪੂਰਨ ਸਮਰੱਥਾ ਹੈ ਏਸ ਪਵਿੱਤਰ ਗੁਰੂ ਗ੍ਰੰਥ ਸਾਹਿਬ ਵਿੱਚ। ਸਿੱਖ ਕੌਮ ਆਪਣੇ ਯੋਧਿਆਂ ਦਾ ਧਿਆਨ ਰੱਖੇ ਜਿਹੜੇ ਜੇਲਾਂ ਵਿੱਚ ਬੰਦ ਹਨ ਉਹਨਾਂ ਦੇ ਪ੍ਰੀਵਾਰਾਂ ਦੀ ਸਾਰ ਲੈਦੀ ਰਹੇ, ਉਹਨਾ ਦੇ ਬੱਚੇ ਚੰਗੇ ਸਕੂਲਾਂ ਵਿੱਚ ਪੜਨ, ਉਹਨਾ ਸਿੰਘਾਂ ਦੇ ਚੰਗੇ ਵਕੀਲ ਹੋਣ, ਖਰਚੇ ਪਾਣੀ ਦਾ ਪੂਰਾ ਪ੍ਰਬੰਧ ਹੋਵੇ। ਸੋ ਸਿੱਖ ਕੌਮ ਨੂੰ ਭਾਰਤੀ ਨਿਆ ਪ੍ਰਣਾਲੀ ਨੇ ਹੁਣ ਤੱਕ ਕਿਹੜਾ ਇਨਸਾਫ ਦਿੱਤਾ ਹੈ ਜਿਸ ਕਰਕੇ ਕਾਨੂੰਨ ਵੱਲ ਵੇਖਿਆ ਜਾਵੇ। ਭਾਰਤੀ ਬਹੁਗਿਣਤੀ ਲਾਬੀ ਘੱਟ ਗਿਣਤੀਆਂ ਨੂੰ ਦਬਾਅ ਕੇ, ਡਰਾ ਕੇ ਅਪਣੇ ਧਰਮ ਵਿੱਚ ਮਰਜ ਕਰਨਾ ਚਾਹੁੰਦੀ ਹੈ, ਜਿਸਦਾ ਇੱਕੋ ਹੱਲ ਹੈ ਆਪਸੀ ਏਕਤਾ, ਪਿਆਰ, ਇਤਫਾਕ ਅਤੇ ਸਿੱਖ ਸਿਧਾਂਤਾਂ ਅਨੁਸਾਰ ਸ਼ਸ਼ਤਰਧਾਰੀ ਹੁੰਦਿਆਂ ਹੋਇਆਂ ਜੇਕਰ ਇਨਸਾਫ ਨਹੀਂ ਮਿਲਦਾ ਤਾਂ ਸਿੱਖ ਰਵਾਇਤਾਂ ਅਨੁਸਾਰ ਆਪਣਾ ਇਨਸਾਫ ਆਪ ਕਰਨਾ।
ਜੱਸਾ ਸਿੰਘ ਮਾਣਕੀ
98769-68380

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?