ਪਠਾਨਕੋਟ 20 ਅਕਤੂਬਰ (ਸੁਖਵਿੰਦਰ ਜੰਡੀਰ)-ਪੰਜਾਬ ਦੇ ਮੁਲਾਜ਼ਮਾਂ ਵੱਲੋਂ ਆਪਣੀਆਂ ਮੰਗਾਂ ਨੂੰ ਲੈ ਲਗਾਤਾਰ ਪੰਜਾਬ ਸਰਕਾਰ ਦੇ ਵਿਰੋਧ ਚ ਸੰਘਰਸ਼ ਕੀਤਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਪੰਜਾਬ ਸਟੇਟ ਮਨਿਸਟੀਰੀਅਲ ਸਰਵਿਸਿਜ਼ ਯੂਨੀਅਨ ਵੱਲੋਂ ਲਏ ਗਏ ਫ਼ੈਸਲੇ ਅਨੁਸਾਰ ਸਰਕਾਰ ਦੇ ਅੜੀਅਲ ਰਵੱਈਏ ਨੂੰ ਦੇਖਦੇ ਹੋਏ 8 ਅਕਤੂਬਰ ਤੋਂ ਕਲਮ ਛੋੜ ਹੜਤਾਲ ਸ਼ੁਰੂ ਕੀਤੀ ਸੀ ਜੋ ਕਿ ਹੁਣ 24 ਅਕਤੂਬਰ ਤਕ ਜਾਰੀ ਰਹੇਗੀ ਜਿਸ ਦੇ ਚਲਦਿਆਂ 19 ਅਕਤੂਬਰ ਨੂੰ ਡੀ ਸੀ ਦਫਤਰ ਪਠਾਨਕੋਟ ਐਸਡੀਐਮ ਦਫਤਰ ਪਠਾਨਕੋਟ ਅਤੇ ਤਹਿਸੀਲਾਂ ਦੇ ਸਮੂਹ ਕਰਮਚਾਰੀਆਂ ਵੱਲੋਂ ਕਲਮਛੋਡ਼ ਹਡ਼ਤਾਲ ਦੇ ਨਾਲ ਨਾਲ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਸੂਬਾ ਬਾਡੀ ਵੱਲੋਂ ਕੀਤੇ ਹੁਕਮਾਂ ਅਨੁਸਾਰ ਰਿਵਰਟ ਕੀਤੇ ਗਏ ਸਾਥੀਆਂ ਦੇ ਹੱਕ ਵਿੱਚ ਵੀ ਬੈਨਰ ਬਣਾ ਕੇ ਧਰਨਾ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਰਣਜੀਤ ਸਾਗਰ ਡੈਮ ਸ਼ਾਹਪੁਰ ਕੰਢੀ ਟਾਊਨਸ਼ਿਪ ਤੋਂ ਡਰਾਫਟਮੈਨ ਐਸੋਸੀਏਸ਼ਨ ਦੇ ਪ੍ਰਧਾਨ ਚਰਨ ਕਮਲ ਸ਼ਰਮਾ ਆਪਣੇ ਸਾਥੀਆਂ ਦੇ ਵੱਡੇ ਇਕੱਠ ਨਾਲ ਇਸ ਧਰਨੇ ਵਿਚ ਸ਼ਾਮਲ ਹੋਏ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਡਰਾਫਟਮੈਨ ਐਸੋਸੀਏਸ਼ਨ ਦੇ ਪ੍ਰਧਾਨ ਚੰਦਨ ਚਰਨ ਕਮਲ ਸ਼ਰਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਪਹਿਲਾਂ ਹੀ ਮੁਲਾਜ਼ਮ ਵਿਰੋਧੀ ਨੀਤੀਆਂ ਬਣਾ ਕੇ ਮੁਲਾਜ਼ਮਾਂ ਦੇ ਹੱਕਾਂ ਨਾਲ ਖਿਲਵਾੜ ਕਰ ਰਹੀ ਹੈ ਉਨ੍ਹਾਂ ਕਿਹਾ ਕਿ ਇਨ੍ਹਾਂ 7 ਸਾਥੀਅਾਂ ਦੀ ਰਿਵਰਸ਼ਨ ਜਦੋਂ ਤੱਕ ਵਾਪਸ ਨਹੀਂ ਲਈ ਜਾਂਦੀ ਉਹ ਡੀਸੀ ਦਫ਼ਤਰ ਦੇ ਸਾਥੀਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਖੜੇ ਰਹਨਗੇ ਇਸ ਮੌਕੇ ਪ੍ਰਧਾਨ ਜਗਦੀਪ ਕਾਟਲ ਗੁਰਦੀਪ ਕੁਮਾਰ ਸਫ਼ਰੀ ਵਿਪਨਦੀਪ ਤਿਲਕ ਰਾਜ ਸੰਜੀਵ ਪਠਾਨੀਆ ਨਰਿੰਦਰ ਜਤਿੰਦਰ ਅੰਗਦ ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ