ਬਾਘਾਪੁਰਾਣਾ 20 ਅਕਤੂਬਰ (ਰਾਜਿੰਦਰ ਸਿੰਘ ਕੋਟਲਾ)-ਨੱਥੂਵਾਲਾ ਗਰਬੀ ਦੇ ਜੰਮਪਲ ਉੱਘੇ ਸਮਾਜ ਸੇਵੀ, ਗਰੀਬਾਂ ਦੇ ਮਸੀਹੇ ਵਜੋਂ ਵਿਚਰ ਰਹੇ ਬਾਬਾ ਇਕਬਾਲ ਸਿੰਘ ਜੀ ਦਾ ਪੰਚਾਇਤੀ ਅਖਾੜਾ ਨਿਰਮਲ ਕਨਖਲ ਹਰਿਦੁਆਰ ਵਿਖੇ ਨਿਰਮਲ ਭੇਖ ਦੇ ਮੁੱਖੀ ਵੇਦਾਂਤਾ ਚਾਰਿਆ ਮਹੰਤ ਸਵਾਮੀ ਸ਼੍ਰੀ ਗਿਆਨ ਦੇਵ ਸਿੰਘ ਮਹਾਰਾਜ ਵੱਲੋਂ ਬਾਬਾ ਜੀ ਦਾ ਗਲ ਵਿੱਚ ਫੁੱਲਾਂ ਦਾ ਹਾਰ ਪਾ ਅਤੇ ਲੋਈ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਬਾਬਾ ਇਕਬਾਲ ਸਿੰਘ ਜੀ ਨੇ ਦੱਸਿਆ ਕਿ ਉਹ ਆਪਣੀਆਂ ਧੀਆਂ ਦੇ ਸਮੂਹਿਕ ਅਨੰਦ ਕਾਰਜਾਂ ਦਾ ਸਮਾਗਮ ਕਰਵਾ ਕੇ ਅਤੇ ਹੋਰ ਸਮਾਜ ਸੇਵਾ ਦੇ ਕੰਮਾਂ ਤੋਂ ਕੁਝ ਸਮਾ ਵਿਹਲ ਕੱਢ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੋਣ ਵਾਸਤੇ ਸ਼੍ਰੀ ਹਰਿਦੁਆਰ ਸਾਹਿਬ ਗਏ ਸਨ ਜਿਥੇ ਉਹ ਉਕਤ ਅਖਾੜੇ ਦੇ ਸੰਤਾਂ ਮਹਾਪੁਰਸ਼ਾਂ ਨੂੰ ਵੀ ਮਿਲੇ ਸਨ ।ਸੰਤਾਂ ਵੱਲੋਂ ਜਿੱਥੇ ਉਨ੍ਹ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਉੱਥੇ ਹੀ ਉਨ੍ਹਾਂ ਨੇ ਉਸ ਵੱਲੋਂ ਕੀਤੇ ਜਾਂਦੇ ਸਮਾਜ ਭਲਾਈ ਦੇ ਕੰਮਾਂ ਦੀ ਪ੍ਰਸ਼ੰਸ਼ਾ ਕਰਦੇ ਹੋਏ ਉਨਾ੍ਹ ਨੂੰ ਅਸ਼ੀਰਵਾਦ ਵੀ ਦਿੱਤਾ ਅਤੇ ਕਿਹਾ ਕਿ ਬਾਬਾ ਇਕਬਾਲ ਸਿੰਘ ਜੀ ਵੱਲੋਂ ਛੋਟੀ ਉਮਰ ਵਿੱਚ ਵੱਡੀਆਂ ਪ੍ਰਾਪਤੀਆਂ ਕਰਨਾ ਬਹੁਤ ਹੀ ਮਾਣ ਵਾਲੀ ਗੱਲ ਹੈ। ਜੋ ਕਿ ਇੱਕ ਸਧਾਰਨ ਸੰਤ ਪ੍ਰਾਪਤ ਨਹੀਂ ਕਰ ਸਕਦਾ।ਬਾਬਾ ਇਕਬਾਲ ਸਿੰਘ ਜੀ ਨੇ ਦੱਸਿਆ ਕਿ ਉਨ੍ਹਾਂ ਦੇ ਨਾਲ ਗਏ ਹੋਰ ਵੀ ਬਹੁਤ ਸਾਰੇ ਸੰਤਾਂ ਦਾ ਸਵਾਮੀ ਜੀ ਵੱਲੋਂ ਸਨਮਾਨ ਕੀਤਾ ਗਿਆ।ਇਸ ਵਾਸਤੇ ਉਹ ਸਵਾਮੀ ਦੇ ਧੰਨਵਾਦੀ ਹਨ ।ਇਸ ਮੌਕੇ ਤੇ ਸੰਤ ਜਸਵਿੰਦਰ ਸਿੰਘ ਕੁਠਾਰੀ, ਮਹੰਤ ਹਰਦੇਵ ਸਿੰਘ ਰਾਜਸਥਾਨ,ਮਹੰਤ ਸੁਖਦੇਵ ਸਿੰਘ ਜੀ ਸਿਧਾਣਾ ਸਾਹਿਬ, ਮਹੰਤ ਅਵਤਾਰ ਸਿੰਘ ਜੀ ਮੌੜ, ਮਹੰਤ ਨਿਰਭੈ ਸਿੰਘ ਜੀ, ਮਹੰਤ ਦਵਿੰਦਰ ਸਿੰਘ ਜੀ ਦਿਆਲਪੁਰਾ ਆਦਿ ਤੋਂ ਇਲਾਵਾ ਹੋਰ ਵੀ ਸੰਗਤਾਂ ਹਾਜਰ ਸਨ।