ਬੀਕੇਯੂ ਰਾਜੇਵਾਲ, ਅਨਾਜ ਮੰਡੀਆਂ ‘ਚ ਲੁੱਟ ਖਸੁੱਟ ਕਦਾਚਿੱਤ ਵੀ ਸਹਿਣ ਨਹੀਂ ਕਰੇਗੀ, ਆਡ਼ਤੀ, ਮੁਨੀਮ ਅਤੇ ਪੱਲੇਦਾਰਾਂ ਨੂੰ ਕੀਤੀ ਤਾੜਨਾ
ਦੋਰਾਹਾ/ਮਲੌਦ, 20 ਅਕਤੂਬਰ (ਲਾਲ ਸਿੰਘ ਮਾਂਗਟ/ਅਜਮੇਰ ਸਿੰਘ ਦੀਵਾ)-ਸਿਹੋਡ਼ਾ ਅਨਾਜ ਮੰਡੀ ਵਿੱਚ ਕਈ ਆਡ਼ਤੀਆਂ ਵਲੋਂ ਤੁਲਾਈ ਆਦਿ ਬੇਨਿਯਮੀਆਂ ਪਾਈਆ ਜਾ ਰਹੀਆ ਹਨ, ਪ੍ਰੰਤੂ ਬੀਕੇਯੂ ਰਾਜੇਵਾਲ, ਪੰਜਾਬ ਦੀਆ ਅਨਾਜ ਮੰਡੀਆਂ ‘ਚ ਕਿਸਾਨਾ ਦੀ ਲੁੱਟ ਖਸੁੱਟ ਨੂੰ ਕਦਾਚਿੱਤ ਵੀ ਸਹਿਣ ਨਹੀਂ ਕਰੇਗੀ। ਉਕਤ ਜਾਣਕਾਰੀ ਦਿੰਦਿਆ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੀ ਟੀਮ ਦੇ ਸੀਨੀਅਰ ਆਗੂ ਰਜਿੰਦਰ ਸਿੰਘ ਕੋਟ ਪਨੈਚ, ਭਿੰਦਰ ਸਿੰਘ ਬੀਜਾ, ਗੁਰਪ੍ਰੀਤ ਸਿੰਘ ਧਮੋਟ ਅਤੇ ਗੁਰਮੇਲ ਸਿੰਘ ਸਿਹੋੜਾ ਨੇ ਆਡ਼ਤੀ, ਮੁਨੀਮ ਅਤੇ ਪੱਲੇਦਾਰਾਂ ਨੂੰ ਤਾੜਨਾ ਕਰਦਿਆ ਪ੍ਰਗਟ ਸਿੰਘ ਕੋਟ ਪਨੈਚ ਨੇ ਕਿਹਾ ਕਿ ਦਾਣਾ ਮੰਡੀ ਸਿਹੋੜਾ ਵਿਖੇ ਮੌਜੂਦਾ ਸਮੇਂ ਝੋਨੇ ਦੀ ਫ਼ਸਲ ਦੀ ਖਰੀਦ, ਤੁਲਾਈ, ਲਦਾਈ ਅਤੇ ਅਦਾਇਗੀ ਬਾਬਤ ਜਾਇਜ਼ਾ ਲਿਆ ਗਿਆ। ਉਨ੍ਹਾਂ ਦੱਸਿਆ ਕਿ ਸਿਹੋਡ਼ਾ ਅਨਾਜ ਮੰਡੀ ਵਿੱਚ ਉਕਤ ਟੀਮ ਵਲੋਂ ਸਾਰੀਆਂ ਮੁਸ਼ਕਲਾਂ ਸਬੰਧੀ ਜਾਇਜ਼ਾ ਲੈਣ ਤੇ ਪਾਇਆ ਗਿਆ ਕਿ ਕਈ ਆਡ਼ਤੀਆਂ ਵਲੋਂ ਤੁਲਾਈ ਆਦਿ ਨੂੰ ਲੈਕੇ ਬੇਨਿਯਮੀਆਂ ਕੀਤੀਆ ਜਾ ਰਹੀਆ ਹਨ। ਜਿਸ ਤੇ ਉਨ੍ਹਾਂ ਨੂੰ ਤਾਡ਼ਨਾ ਕੀਤੀ ਗਈ ਕਿ ਬੇਵਜ੍ਹਾ ਝੋਨੇ ਦੀ ਖਰੀਦ ਅਤੇ ਤੁਲਾਈ ‘ਚ ਕਿਸਾਨਾਂ ਦੀ ਲੁੱਟ ਖਸੁੱਟ ਕਦਾਚਿੱਤ ਵੀ ਸਹਿਣ ਨਹੀਂ ਕੀਤੀ ਜਾਵੇਗੀ। ਜੇਕਰ ਕੋਈ ਕਿਸਾਨਾ ਨਾਲ ਸਬੰਧਿਤ ਵਿਅਕਤੀ ਦੋਸ਼ੀ ਪਾਇਆ ਗਿਆ ਤਾ ਸਖਤ ਕਾਰਵਾਈ ਹੋਵੇਗੀ। ਜਾਇਜਾ ਲੈਣ ਮੌਕੇ ਤੇ ਮੌਜੂਦ ਆਡ਼ਤੀ, ਮੁਨੀਮ ਅਤੇ ਪੱਲੇਦਾਰਾਂ ਨੇ ਭਰੋਸਾ ਦਿਵਾਇਆ ਕਿ ਕਿਸਾਨਾਂ ਨੂੰ ਝੋਨੇ ਦੀ ਖਰੀਦ ਬਾਬਤ ਕਿਸੇ ਵੀ ਤਰ੍ਹਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿਆਂਗੇ। ਉਨ੍ਹਾਂ ਸਮੁੱਚੇ ਕਿਸਾਨ ਭਰਾਵਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਆਪਣੀ ਝੋਨੇ ਦੀ ਫ਼ਸਲ ਨੂੰ ਸੁੱਕੀ ਅਤੇ ਧੁੱਪ ਵੇਲੇ ਹੀ ਕਟਾਇਆ ਜਾਵੇ। ਭਾਵ ਸਰਕਾਰਾਂ ਦੇ ਮਾਪਦੰਡਾਂ ਨੂੰ ਮੁੱਖ ਰੱਖਦਿਆਂ ਸੁੱਕੀ ਫਸਲ ਹੀ ਅਨਾਜ ਮੰਡੀਆਂ ਵਿੱਚ ਲਿਆਂਦੀ ਜਾਵੇ ਤਾ ਕਿ ਪ੍ਰੇਸ਼ਾਨੀਆਂ ਤੋਂ ਬਚਿਆ ਜਾ ਸਕੇ।
Author: Gurbhej Singh Anandpuri
ਮੁੱਖ ਸੰਪਾਦਕ