ਭੋਗਪੁਰ 20 ਅਕਤੂਬਰ (ਸੁਖਵਿੰਦਰ ਜੰਡੀਰ ) ਭੋਗਪੁਰ ਵਿਖੇ ਮਹਾਂਰਿਸ਼ੀ ਭਗਵਾਨ ਜੀ ਜਨਮ ਦਿਹਾਡ਼ੇ ਨੂੰ ਮੁੱਖ ਰੱਖਦੇ ਹੋਇਆ।ਭੋਗਪੁਰ ਦੇ ਵਾਲਮੀਕੀ ਮੰਦਿਰ ਤੋਂ ਸ਼ੋਭਾ ਯਾਤਰਾ ਸ਼ਰਧਾ ਤੇ ਭਾਵਨਾ ਦੇ ਨਾਲ ਕੱਢੀ ਗਈ।ਇਹ ਸ਼ੋਭਾ ਯਾਤਰਾ ਬੈਂਡ ਵਾਜਿਆਂ ਨਾਲ ਭੋਗਪੁਰ ਦੇ ਵਿਚ ਵੱਖ ਵੱਖ ਇਲਾਕਿਆਂ ਵਿਚੋਂ ਹੁੰਦੀ ਹੋਈ ਦੁਬਾਰਾ ਬਾਲਮੀਕੀ ਮੰਦਰ ਵਿੱਚ ਪਹੁੰਚੀ।ਇਸ ਸ਼ੋਭਾ ਯਾਤਰਾ ਵਿੱਚ ਵੱਖ ਵੱਖ ਇਲਾਕਿਆਂ ਦੇ ਪਿੰਡਾਂ ਦੀਆਂ ਸੰਗਤਾਂ ਸ਼ਾਮਲ ਹੋਈਆਂ। ਬਾਲਮੀਕੀ ਭਗਵਾਨ ਜੀ ਦੇ ਮੰਦਰ ਦੇ ਪ੍ਰਧਾਨ ਨਰਿੰਦਰ ਨਿੰਦੀ ਨੇ ਕਿਹਾ ਕਿ ਸੰਗਤਾਂ ਵੱਲੋਂ ਬਹੁਤ ਸਹਿਯੋਗ ਦਿੱਤਾ ਗਿਆ ਹੈ ਉਨ੍ਹਾਂ ਨੇ ਪ੍ਰਭੂ ਸ਼੍ਰੀ ਵਾਲਮੀਕਿ ਜੀ ਦੇ ਜਨਮ ਦਿਨ ਦੀਆਂ ਸਾਰਿਆਂ ਨੂੰ ਵਧਾਈਆਂ ਦਿੱਤੀਆਂ ਅਤੇ ਧੰਨਵਾਦ ਕੀਤਾ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਅਹੁਦੇਦਾਰ ਪਹੁੰਚੇ ਗੁਰਵਿੰਦਰ ਸਿੰਘ ਸੱਗਰਾਂਵਾਲੀ ਜੀਤ ਲਾਲ ਪੱਟੀ, ਬਰਕਤ ਰਾਮ ,ਗੁਰਨਾਮ ਸਿੰਘ ,ਦੇਵ ਮਨੀ ਭੋਗਪੁਰ, ਗੁਰਵਿੰਦਰ ਸਿੰਘ ਵੀ ਪਹੁੰਚੇ ਸਨ ।ਇਸ ਮੌਕੇ ਤੇ ਪਿੰਡ ਚਾੜ੍ਹਕੇ ਕਾਂਗਰਸ ਸ਼ਕਤੀ ਸੰਗਠਨ ਪੰਜਾਬ ਮਨਦੀਪ ਮੰਨਾ ਮਝੈਲ ਵਲੋਂ ਖਾਸ ਪ੍ਰਬੰਧ ਕੀਤੇ ਗਏ ਚਾਹ ਪਕੌੜੇ ਅਤੇ ਫਲ ਫਰੂਟ ਦੇ ਸੰਗਤਾਂ ਵਾਸਤੇ ਲੰਗਰ ਲਗਾਏ ਗਏ।