ਭੋਗਪੁਰ 20 ਅਕਤੂਬਰ (ਸੁਖਵਿੰਦਰ ਜੰਡੀਰ) ਭੋਗਪੁਰ ਨਜਦੀਕ ਪਿੰਡ ਚਾਹੜਕੇ ਵਿਚ ਆਯੂਸ਼ਮਾਨ ਕਾਰਡਾਂ ਦਾ ਕੈਂਪ ਲਗਾਇਆ ਗਿਆ। ਇਹ ਕੈਂਪ ਮਨਦੀਪ ਸਿੰਘ ਮੰਨਾ ਮਝੈਲ ਕਾਂਗਰਸ ਸ਼ਕਤੀ ਸੰਗਠਨ ਪੰਜਾਬ ਪ੍ਰਦੇਸ਼ ਸ਼ੋਸਲ ਮੀਡੀਆ ਇੰਚਾਰਜ ਕਰਤਾਰਪੁਰ ਅਤੇ ਬੀਬੀ ਪ੍ਰਿਤਪਾਲ ਕੌਰ ਸਕੱਤਰ ਮਹਿਲਾ ਕਾਂਗਰਸ ਪੰਜਾਬ ਅਤੇ ਮਾਰਕੀਟ ਕਮੇਟੀ ਭੋਗਪੁਰ ਵਲੋਂ ਲਗਵਾਇਆ ਗਿਆ ।ਇਸ ਕੈਂਪ ਵਿਚ ਲੋਕਾਂ ਦੁਆਰਾ ਆਯੂਸ਼ਮਾਨ ਕਾਰਡ ਅਪਲਾਈ ਕੀਤੇ ਗਏ।ਇਸ ਮੌਕੇ ਤੇ ਮੰਨਾ ਮਝੈਲ ਨੇ ਕਿਹਾ ਕਿ ਆਯੂਸ਼ਮਾਨ ਕਾਰਡਾਂ ਦਾ ਆਮ ਲੋਕਾਂ ਨੂੰ ਬਹੁਤ ਲਾਭ ਹੋਵੇਗਾ ਆਯੁਸ਼ਮਾਨ ਕਾਰਡ ਤੇ ਕੋਈ ਵੀ ਵਿਅਕਤੀ ਪੰਜ ਲੱਖ ਤਕ ਕਿਸੇ ਵੀ ਹਸਪਤਾਲ ਵਿਚ ਇਲਾਜ ਫ੍ਰੀ ਇਲਾਜ ਕਰਾ ਸਕਦਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਇਸ ਤਰ੍ਹਾਂ ਦੀਆਂ ਸਕੀਮਾਂ ਦਾ ਵੱਧ ਚੜ੍ਹ ਕੇ ਫਾਇਦਾ ਲੈਣਾ ਚਾਹੀਦਾ ਹੈ।ਇਸ ਆਯੁਸ਼ਮਾਨ ਸਕੀਮ ਦਾ ਲੋਕਾਂ ਨੂੰ ਕਾਫੀ ਲਾਭ ਹੋਵੇਗਾ। ਉਨ੍ਹਾਂ ਨੇ ਪੰਜਾਬ ਸਰਕਾਰ ਦਾ ਧੰਨਵਾਦ ਕਰਦਿਆਂ ਕਿਹਾ ਕੇ ਸਰਕਾਰ ਵੱਲੋਂ ਆਮ ਲੋਕਾਂ ਨੂੰ ਕਾਫੀ ਸਹੂਲਤਾਂ ਦਿੱਤੀਆਂ ਗਈਆਂ ਹਨ ਅਤੇ ਸਰਕਾਰ ਵੱਲੋਂ ਵਿਕਾਸ ਵੀ ਕਾਫੀ ਕੀਤੇ ਗਏ ਹਨ ਇਸ ਮੌਕੇ ਤੇ ਜਸਵੀਰ ਸਿੰਘ, ਮਹਿੰਗਾ ਸਿੰਘ, ਗੁਲਜ਼ਾਰੀ ਲਾਲ, ਮਨਜੀਤ ਕੌਰ, ਸਰਿੰਦਰ ਸਿੰਘ, ਕਨਵਰ ਪਾਲ ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ