ਸ਼ਾਹਪੁਰ ਕੰਢੀ 20 ਅਕਤੂਬਰ (ਸੁਖਵਿੰਦਰ ਜੰਡੀਰ) ਮਨਵਾਲ ਪਠਾਨਕੋਟ ਵਿਖੇ ਸੁਜਾਨਪੁਰ ਵਿਧਾਨ ਸਭਾ ਹਲਕਾ ਇਨਚਾਰਜ ਸ਼੍ਰੀ ਅਮਿਤ ਸਿੰਘ ਮੰਟੂ ਦੇ ਕਾਂਗਰਸ ਦਫਤਰ ਵਿਚ ਭਗਵਾਨ ਬਾਲਮੀਕ ਜੀ ਦਾ ਜਨਮ ਦਿਵਸ ਬੜੀ ਹੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ ।ਭਗਵਾਨ ਬਾਲਮੀਕ ਜੀ ਨੂੰ ਫੁੱਲ ਮਾਲਾਵਾਂ ਅਰਪਿਤ ਕੀਤੀਆਂ ਗਈਆਂ ਅਤੇ ਉਨਾਂ ਦੀ ਯਾਦ ਵਿੱਚ ਦੀਪ ਪਰਜਲਵਿਤ ਕੀਤਾ ਗਿਆ ।
ਇਸ ਮੌਕੇ ਤੇ ਬੋਲਦਿਆਂ ਸ਼੍ਰੀ ਅਮਿੰਤ ਮੰਟੂ ਨੇ ਕਿਹਾ ਕਿ ਜਗਤ ਗੁਰੂ ਸ਼੍ਰੀ ਭਗਵਾਨ ਬਾਲਮੀਕ ਜੀ ਨੇ ਰਮਾਇਣ ਮਹਾਕਾਵਿ ਦੀ ਰਚਨਾੜ ਕਰਕੇ ਲੋਕਾਈ ਨੂੰ ਮਰਿਆਦਾ ਪਰਸ਼ੋਤਮ ਭਗਵਾਨ ਰਾਮ ਜੀ ਦੇ ਜੀਵਨ ਦਰਸ਼ਨ ਅਤੇ ਉਪਦੇਸ਼ ਤੋਂ ਜਾਣੂ ਕਰਵਾਇਆ ਹੈ । ਵਿਸ਼ਵ ਭਗਵਾਨ ਬਾਲਮੀਕ ਜੀ ਦੇ ਜਨਮ ਦਿਵਸ ਮੌਕੇ ਗੌਰਵਮਈ ਮਹਿਸੂਸ ਔਰ ਰਿਹਾ ਹੈ ।ਇਸ ਦੇ ਪਿਛੇ ਭਗਵਾਨ ਬਾਲਮੀਕ ਜੀ ਦਾ ਤਿਆਗ ਤਪੱਸਿਆ ਅਤੇ ਬਲੀਦਾਨ ਹੈ। ਉਨ੍ਹਾਂ ਕਿਹਾ ਸਾਨੂੰ ਸਾਰਿਆਂ ਨੂੰ ਭੇਦ ਭਾਵ ਰਹਿਤ ਸਮਾਜ ਦਿ ਪ੍ਰਣ ਲੈ ਕੇ ਉਨ੍ਹਾਂ ਨੂੰ ਸੱਚੀ ਸ਼ਰਧਾਂਜਲੀ ਭੇਂਟ ਕਰਨੀ ਚਾਹੀਦੀ ਹੈ ।ਇਸ ਮੌਕੇ ਤੇ ਸ਼੍ਰੀ ਸੁਗਰੀਵ ਸਿੰਘ, ਇੰਦਰ ਗੁਰੰਗ,ਅਨੁਪਮ ਕੁਮਾਰ, ਸੁਨੀਲ ਕੁਮਾਰ,ਤੇਗ ਅਲੀ,ਰਾਜੇਸ਼ ਕੁਮਾਰ ਸ਼ਰਮਾ, ਬਲਵੀਰ ਸਿੰਘ ਦਿਓਲ,ਕੁਲਵਿੰਦਰ ਸਿੰਘ,ਦਿਆਲ ਸਿੰਘ ਲੱਕੀ ਪਠਾਨੀਆ,ਮਨੂੰ ਕਪੂਰ ਆਦਿ ਵਿਸ਼ੇਸ਼ ਰੂਪ ਵਿਚ ਹਾਜਰ ਸਨ ।