ਬਟਾਲਾ 22 ਅਕਤੂਬਰ (ਨਜ਼ਰਾਨਾ ਨਿਊਜ਼ ਨੈੱਟਵਰਕ) ਸਿਟੀਜ਼ਨਜ਼ ਫੋਰਮ ਵੱਲੋਂ ਪੰਜਾਬੀ ਦੇ ਇੱਕ ਪ੍ਰਗਤੀਵਾਦੀ ਅਤੇ ਰੋਮਾਂਸਵਾਦੀ ਸਾਹਿਤਕਾਰ ਪ੍ਰੋ ਮੋਹਨ ਸਿੰਘ ਜੀ ਦਾ 116ਵਾਂ ਜਨਮ ਦਿਨ, ਫੋਰਮ ਦੇ ਜਨਰਲ ਸਕੱਤਰ ਸ੍ਰੀ ਰਣਜੀਤ ਸਿੰਘ ਗੁਰਾਇਆ ਜੀ ਦੇ ਗ੍ਰਹਿ ਵਿਖੇ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਦੇ ਪ੍ਰਸਿੱਧ ਲੋਕ ਗਾਇਕ ਅਤੇ ਸਾਹਿਤਕਾਰ ਸ੍ਰ ਸਵਿੰਦਰ ਸਿੰਘ ਭਾਗੋਵਾਲੀਆ, ਫੋਰਮ ਦੇ ਪ੍ਰਧਾਨ ਪ੍ਰੋ ਸੁਖਵੰਤ ਸਿੰਘ ਗਿੱਲ, ਸਾਬਕਾ ਕੌਂਸਲਰ ਸ਼੍ਰੀਮਤੀ ਨੀਲਮ ਮਹਾਜਨ ਅਤੇ ਪ੍ਰਸਿੱਧ ਸਮਾਜ ਸੇਵੀ ਸ੍ਰੀ ਵਿਜੇ ਤ੍ਰੇਹਨ ਨੇ ਕੀਤੀ। ਸਮਾਗਮ ਦਾ ਆਰੰਭ ਕਰਦਿਆਂ ਪ੍ਰੋ ਸੁਖਵੰਤ ਸਿੰਘ ਗਿੱਲ ਨੇ ਕਿਹਾ ਕਿ ਪ੍ਰੋ ਮੋਹਨ ਸਿੰਘ ਜੀ ਦਾ ਜਨਮ 20 ਅਕਤੂਬਰ 1905 ਨੂੰ ਹੋਤੀ ਮਰਦਾਨ (ਹੁਣ ਪਾਕਿਸਤਾਨ) ਦੇ ਨੇੜਲੇ ਪਿੰਡ ਧਮਿਆਲ ਵਿੱਚ ਹੋਇਆ ਸੀ ਅਤੇ 3 ਮਈ1978 ਨੂੰ 72 ਸਾਲ ਦੀ ਉਮਰ ਵਿੱਚ ਲੁਧਿਆਣਾ ਵਿਖੇ ਉਹਨਾਂ ਦੀ ਮੌਤ ਹੋ ਗਈ। ਉਹਨਾਂ ਨੇ ਉਸ ਸਮੇਂ ਫ਼ਾਰਸੀ ਅਤੇ ਉਰਦੂ ਵਿੱਚ ਐੱਮ ਏ ਪਾਸ ਕੀਤੀ ਸੀ। ਉਹਨਾਂ ਇਕ ਅਧਿਆਪਕ, ਇਕ ਕਵੀ ਅਤੇ ਇਕ ਸਾਹਿਤਕ ਮੈਗਜ਼ੀਨ ਪੰਜ ਦਰਿਆ ਦੇ ਸੰਪਾਦਕ ਵੱਜੋਂ ਕੰਮ ਕੀਤਾ। ਪਰ ਉਹਨਾਂ ਦੀ ਜ਼ਿਆਦਾ ਪਛਾਣ ਅਤੇ ਪ੍ਰਵਾਨਗੀ ਇਕ ਅਗਾਂਹਵਧੂ ਲੋਕ ਸ਼ਾਇਰ ਵੱਜੋਂ ਹੋਈ। ਇਸ ਮੌਕੇ ਬੋਲਦਿਆਂ ਪ੍ਰਿੰਸੀਪਲ ਕੁਲਵੰਤ ਕੌਰ ਨੇ ਕਿਹਾ ਕਿ ਪ੍ਰੋ ਮੋਹਨ ਸਿੰਘ ਇੱਕ ਯੁੱਗ ਕਵੀ ਸੀ, ਜਿਸ ਨੇ ਸਮਾਜ ਅੰਦਰ ਸੁਧਾਰ ਕਰਨ ਬਾਰੇ ਸੋਚਿਆ ਅਤੇ ਲਿਖਿਆ। ਪ੍ਰਿੰਸੀਪਲ ਹਰਭਜਨ ਸਿੰਘ ਨੇ ਕਿਹਾ ਕਿ ਪ੍ਰੋ ਮੋਹਨ ਸਿੰਘ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਸ੍ਰ ਜਸਦੇਵ ਜੱਸੋਵਾਲ ਅਤੇ ਉਨ੍ਹਾਂ ਦੇ ਸਾਥੀਆਂ ਨੇ ਲੁਧਿਆਣੇ ਵਿੱਚ “ਮੋਹਨ ਸਿੰਘ ਮੇਲੇ” ਦੀ ਲੜੀ ਸ਼ੁਰੂ ਕੀਤੀ ਸੀ, ਜੋ ਕਿ ਬੇਹੱਦ ਸ਼ਲਾਘਾਯੋਗ ਸੀ। ਇਸ ਲੜੀ ਵਿੱਚ ਅੱਜ ਅਸੀਂ ਫੋਰਮ ਵੱਲੋਂ ਇਹ ਸਮਾਗਮ ਕਰਵਾਇਆ ਹੈ। ਪ੍ਰਸਿੱਧ ਲੋਕ ਸ਼ਾਇਰ ਸ੍ਰੀ ਵਿਜੇ ਅਗਨੀਹੋਤਰੀ ਜੀ ਨੇ ਪ੍ਰੋ ਮੋਹਨ ਸਿੰਘ ਜੀ ਦੀ ਪ੍ਰਸਿੱਧ ਰਚਨਾ “ਜੱਟੀਆਂ ਦਾ ਗੀਤ” ਵਿੱਚੋਂ
“ਘੋੜੀ ਤੇਰੀ ਗਲ ਚਾਂਦੀ ਦੇ ਘੁੰਗਰੂ,
ਸਾਡੀਆਂ ਸੁਥਣਾਂ ਨੂੰ ਭਖੜਾ ਵੇ ਹੋ ।
ਨਾ ਸਾਡੀ ਵਾੜੀ ਤੇ ਨਾ ਸਾਡੇ ਵਾੜੇ
ਨਾ ਤਨ ਕਜਣੇ ਨੂੰ ਕਪੜਾ ਵੇ ਹੋ ।” ਦਾ ਜ਼ਿਕਰ ਕਰਦਿਆਂ ਪ੍ਰੋ ਮੋਹਨ ਸਿੰਘ ਜੀ ਨੂੰ ਯਾਦ ਕੀਤਾ।
ਸ੍ਰੀ ਭੁਪਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਫੋਰਮ ਕਿਹਾ ਕਿ ਫੋਰਮ ਵੱਲੋਂ ਕਰਵਾਏ ਇਸ ਸਮਾਗਮ ਨਾਲ ਸਾਨੂੰ ਸਾਰਿਆਂ ਨੂੰ ਪ੍ਰੋ ਮੋਹਨ ਸਿੰਘ ਜੀ ਦੀ ਰਚਨਾ ਨਾਲ ਜਾਣਕਾਰੀ ਪ੍ਰਾਪਤ ਹੋਈ ਹੈ।
ਸ੍ਰੀ ਮਦਨ ਲਾਲ ਨੇ ਇਹ ਸਮਾਗਮ ਕਰਵਾਉਣ ਲਈ ਫੋਰਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਅਜਿਹੇ ਸਮਾਗਮ ਕਰਨ ਨਾਲ ਨੌਜੁਆਨ ਪੀੜ੍ਹੀ ਨੂੰ ਸਮਾਜ ਨਾਲ ਜੁੜਨ ਦਾ ਮੌਕਾ ਮਿਲਦਾ ਹੈ। ਸਮਾਗਮ ਦੇ ਪ੍ਰਧਾਨਗੀ ਮੰਡਲ ਵੱਲੋਂ ਬੋਲਦਿਆਂ
ਪੰਜਾਬੀ ਦੇ ਪ੍ਰਸਿੱਧ ਲੋਕ ਗਾਇਕ ਅਤੇ ਸਾਹਿਤਕਾਰ ਸ੍ਰ ਸਵਿੰਦਰ ਸਿੰਘ ਭਾਗੋਵਾਲੀਆ ਨੇ ਆਪਣਾ ਲੋਕ-ਪ੍ਰਸਿੱਧ ਗੀਤ ” “ਲੁੱਟੀ ਜਾਹ, ਲੁੱਟੀ ਜਾਹ” ਗਾ ਕੇ ਚੰਗੀ ਵਾਹਵਾ ਖੱਟੀ। ਉਹਨਾਂ ਕਿਹਾ ਕਿ ਪ੍ਰੋ ਮੋਹਨ ਸਿੰਘ ਜੀ ਨੇ ਸਾਨੂੰ ਹਮੇਸ਼ਾ ਜਗਿਆਸੂ ਰਹਿਣ ਦਾ ਦਾ ਸੁਨੇਹਾ ਦਿੱਤਾ ਸੀ। ਉਹਨਾਂ ਕਿਹਾ ਕਿ ਉਹਨਾਂ ਨੇ ਆਪਣੀ “ਰੱਬ” ” ਨਾਮੀ ਕਵਿਤਾ ਵਿੱਚ:
“ਰੱਬ ਇੱਕ ਗੁੰਝਲਦਾਰ ਬੁਝਾਰਤ ਰੱਬ ਇਕ ਗੋਰਖ-ਧੰਦਾ ।
ਖੋਲ੍ਹਣ ਲੱਗਿਆਂ ਪੇਚ ਏਸ ਦੇ ਕਾਫ਼ਰ ਹੋ ਜਾਏ ਬੰਦਾ ।
ਕਾਫ਼ਰ ਹੋਣੋ ਡਰ ਕੇ ਜੀਵੇਂ ਖੋਜੋਂ ਮੂਲ ਨਾ ਖੁੰਝੀ
ਲਾਈਲੱਗ ਮੋਮਨ ਦੇ ਕੋਲੋਂ ਖੋਜੀ ਕਾਫ਼ਰ ਚੰਗਾ”
ਰਾਹੀਂ ਆਪਣਾ ਇਹ ਸੁਨੇਹਾ ਲੋਕਾਂ ਤੱਕ ਬਾਖੂਬੀ ਪਹੁੰਚਾਇਆ ਹੈ। ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਭੁਪੇਸ਼ ਤ੍ਰੇਹਨ, ਸ੍ਰੀ ਰਛਪਾਲ ਸਿੰਘ ਸਿੰਘ ਬਾਜਵਾ, ਸ੍ਰੀ ਬਲਦੇਵ ਸਿੰਘ ਚਾਹਲ, ਸ੍ਰੀ ਪਰਮਜੀਤ ਸਿੰਘ ਸਿੰਘ ਵਿਰਦੀ, ਸ੍ਰੀ ਮਨਦੀਪ ਕੁਮਾਰ ਡੀ ਸੀ, ਸ੍ਰੀ ਭਗਵੰਤ ਸਿੰਘ ਸਿੰਘ ਉਮਰਪੁਰਾ ਅਤੇ ਸ੍ਰੀ ਕੁਲਜੀਤ ਸਿੰਘ ਸਿੰਘ ਘੁੰਮਣ ਵੀ ਹਾਜ਼ਰ ਸਨ। ਫੋਰਮ ਦੇ ਜਨਰਲ ਸਕੱਤਰ ਸ੍ਰੀ ਰਣਜੀਤ ਸਿੰਘ ਗੁਰਾਇਆ ਨੇ ਸਮਾਗਮ ਵਿੱਚ ਸ਼ਾਮਲ ਵਿਅਕਤੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਫੋਰਮ ਵੱਲੋਂ ਇਹ ਸਮਾਗਮ ਕਰਵਾਉਣ ਦਾ ਸਾਡਾ ਮਕਸਦ ਲੋਕ ਹਿਤੈਸ਼ੀ ਸਾਹਿਤਕਾਰਾਂ ਨੂੰ ਯਾਦ ਕਰਨਾ ਹੈ ਕਿਉਂਕਿ ਪ੍ਰੋ ਮੋਹਨ ਸਿੰਘ ਹੁਰਾਂ ਨੇ 1977 ਵਿੱਚ ਜਨਤਾ ਪਾਰਟੀ ਦੀ ਭਾਰੀ ਜਿੱਤ ਉੱਪਰ ਲੋਕਾਂ ਵਿੱਚ ਜਨਤਾ ਪਾਰਟੀ ਪ੍ਰਤੀ ਬੇਤਹਾਸ਼ਾ ਉਤਸ਼ਾਹ ਅਤੇ ਭਾਰੀ ਆਸਾਂ ਉਮੀਦਾਂ ਵੇਖ ਕੇ ਲੋਕਾਂ ਨੂੰ ਇਹਨਾਂ ਸਬੰਧੀ ਜਾਗਰੂਕ ਕਰਦਿਆਂ ਲਿਖਿਆ ਸੀ ਕਿ
“ਨਿ ਹਿਣਕੋ ਘੋੜਿਓ ਬੇਸ਼ੱਕ ਨਵਾਂ ਨਿਜ਼ਾਮ ਆਇਆ।
ਨਵਾਂ ਨਿਜ਼ਾਮ ਹੈ ਲੈ ਕੇ ਨਵੀਂ ਲਗਾਮ ਆਇਆ।
ਅਯੁੱਧਿਆ ਵਿੱਚ ਅਜੇ ਵੀ ਭੁੱਖਿਆਂ ਦੀ ਭੀੜ ਬੜੀ,
ਪਿਆ ਕੀ ਫਰਕ ਜੇ ਰਾਵਣ ਗਿਆ ਕੇ ਰਾਮ ਆਇਆ।
Author: Gurbhej Singh Anandpuri
ਮੁੱਖ ਸੰਪਾਦਕ