ਸ਼ਾਹਪੁਰ ਕੰਢੀ 22 ਅਕਤੂਬਰ ( ਸੁਖਵਿੰਦਰ ਜੰਡੀਰ) ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਸੁਵਿਧਾ ਦੇਣ ਵਾਸਤੇ ਸੁਵਿਧਾ ਕੈਂਪ ਲਗਾਏ ਗਏ ਹਨ ਹਲਕਾ ਸੁਜਾਨਪੁਰ ਦੇ ਇੰਚਾਰਜ ਠਾਕੁਰ ਅਮਿਤ ਮੰਟੂ ਨੇ ਕਿਹਾ ਕਿ 28 ਅਤੇ 29 ਅਕਤੂਬਰ ਨੂੰ ਸਬ ਡਵੀਜ਼ਨਲ ਲੈਵਲ ਦਾ ਸੁਵਿਧਾ ਕੈਂਪ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਧਾਰਕਲਾਂ ਦੇ ਦਫਤਰ ਵਿਖੇ ਲਗਾਇਆ ਜਾ ਰਿਹਾ ਹੈ, ਅਮਿਤ ਮੰਟੂ ਨੇ ਕਿਹਾ ਪੰਜਾਬ ਸਰਕਾਰ ਵੱਲੋਂ ਅਸ਼ੀਰਵਾਦ 5-5 ਮਰਲੇ ਦੇ ਪਲਾਟ, ਪੈਨਸਨ ਸਕੀਮ ਬੁਢਾਪਾ ਵਿਧਵਾ, ਆਸਰਿਤ ਅਤੇ ਅੰਗਹੀਣ ਆਦਿ ਬਿਜਲੀ ਕੁਨੈਕਸ਼ਨ, ਘਰਾਂ ਵਿੱਚ ਪਖਾਨੇ, ਸਰਬੱਤ ਸਿਹਤ ਬੀਮਾ ਯੋਜਨਾ ਕਾਰਡ, ਐਸ.ਸੀ-ਬੀਸੀ ਕਾਰਪੋਰੇਸ਼ਨਾ ਬੈਂਕ ਫਿਕੋ ਤੇ ਲੋਨ, ਘਰ ਦੀ ਸਥਿਤੀ ਕੱਚਾ ਪੱਕਾ ਪੀ.ਐਮ.ਏ.ਵਾਈ ਜੀ ਯੋਜਨਾ,2 ਕੇਜੀ ਤੱਕ ਬਿਜਲੀ ਅਰੀਅਰ ਮਾਫ ਦੇ ਸਰਟੀਫਕੇਟ, ਐਲ ਪੀ ਜੀ ਗੈਸ ਕੁਨੈਕਸ਼ਨ, ਬੱਸ ਪਾਸ, ਪੈੱਡਗ ਇੰਤਕਾਲ ਕੇਸ, ਮਗਨਰੀਗਾ ਜਾਬ ਕਾਰਡ, ਪੈਂਡਗ ਸੀ ਐਲ ਯੂ ਕੇਸ ਨਕਸੇ, ਆਦਿ ਸਰਕਾਰੀ ਸਕੀਮਾਂ ਹਨ, ਅਮਿਤ ਮੰਟੂ ਨੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਕਰਦਿਆਂ ਕਿਹਾ ਕੀ ਉਹ ਉਕਤ ਕੈਂਪ ਦੇ ਵਿਚ ਹਾਜ਼ਰ ਹੋ ਕੇ ਉਪਰੋਕਤ ਸਕੀਮਾਂ ਦਾ ਲਾਭ ਉਠਾਉਣ, ਉਨਾਂ ਨੇ ਕਿਹਾ ਕਿ ਦਫ਼ਤਰ ਦਾ ਸਮਾਂ ਸਵੇਰੇ 10 ਵਜੇ ਤੋਂ ਲੈ ਕੇ 5 ਵਜੇ ਤੱਕ ਹੋਵੇਗਾ,