ਸ਼ਾਹਪੁਰਕੰਢੀ 22 ਅਕਤੂਬਰ (ਸੁਖਵਿੰਦਰ ਜੰਡੀਰ) ਪੁਨੀਤ ਪਿੰਟਾ ਸੈਣੀ ਚੇਅਰਮੈਨ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੁਬਾਰਾ ਐਲਾਨ ਕੀਤਾ ਗਿਆ ਹੈ ਕਿ ਗ਼ਰੀਬ ਲੋਕਾਂ ਨੂੰ ਪੰਜ ਮਰਲੇ ਦੇ ਪਲਾਟ, ਪਾਣੀ ਦੇ ਬਿਲ ਮਾਫ, ਬਿਜਲੀ ਦੇ ਦੋ ਕਿਲੋਮੀਟਰ ਵਾਟ ਤੱਕ ਮਾਫ ਕੀਤੇ ਗਏ ਹਨ ।ਪੁਨੀਤ ਪਿੰਟਾ ਨੇ ਕਿਹਾ ਕਿ ਹਲਕਾ ਸੁਜਾਨਪੁਰ ਦੇ ਨਿਵਾਸੀਆਂ ਨੂੰ ਵਧਾਈ ਦਿੰਦੇ ਕਿਹਾ ਕਿ ਸਰਕਾਰ ਨੇ ਗ਼ਰੀਬ ਲੋਕਾਂ ਦੇ ਬਿਜਲੀ ਦੇ ਬਿੱਲ ਅਤੇ ਪਾਣੀ ਦੇ ਬਿੱਲ ਮੁਆਫ ਕਰ ਦਿੱਤੇ ਹਨ ਉਨ੍ਹਾਂ ਕਿਹਾ ਕਿ ਜਿਨ੍ਹਾਂ ਲੋਕਾਂ ਦੇ ਦੋ ਕਿੱਲੋ ਵਾਟ ਤਕ ਪੁਰਾਣੇ ਬਿਜਲੀ ਦੇ ਬਿੱਲ ਬਕਾਇਆ ਹਨ ਉਹ ਸਰਕਾਰ ਵੱਲੋਂ ਮੁਆਫ਼ ਕਰ ਦਿੱਤੇ ਗਏ ਹਨ,ਇਨ੍ਹਾਂ ਨੂੰ ਮੁਆਫ਼ ਕਰਵਾਉਣ ਵਾਸਤੇ ਬਿਜਲੀ ਦਫਤਰ ਵਿਚ ਜਾ ਕੇ ਆਪਣੇ ਫਾਰਮ ਭਰ ਕੇ ਅਤੇ ਆਧਾਰ ਕਾਰਡ ਦੀ ਫੋਟੋ ਕਾਪੀ ਲਗਾ ਕੇ ਆਪਣੇ ਬਿੱਲ ਮਾਫ ਕਰਵਾ ਲੈਣ ਉਨ੍ਹਾਂ ਕਿਹਾ ਸਪੰਜਾਬ ਸਰਕਾਰ ਨੇ ਲੋਕਾਂ ਨੂੰ ਇਹ ਦੀਵਾਲੀ ਦਾ ਬਹੁਤ ਵੱਡਾ ਤੋਹਫਾ ਦਿੱਤਾ ਗਿਆ ਹੈ , ਉਨ੍ਹਾਂ ਕਿਹਾ ਕਿ ਸਰਪੰਚਾਂ ਕੌਂਸਲਰਾਂ ਤੇ ਆਮ ਨਾਗਰਿਕਾਂ ਨੂੰ ਇਨ੍ਹਾਂ ਸਕੀਮਾਂ ਦਾ ਲਾਭ ਲੈਣਾ ਚਾਹੀਦਾ ਹੈ ਉਨ੍ਹਾਂ ਕਿਹਾ ਕਿ ਹਲਕਾ ਸੁਜਾਨਪੁਰ ਦੇ ਲੋਕ ਧਾਰ ਬਲਾਕ ,ਸੁਜਾਨਪੁਰ ,ਸਰਨਾ ਆਦਿ ਦੇ ਦਫਤਰਾਂ ਵਿਚ ਜਾ ਕੇ ਆਧਾਰ ਕਾਰਡ ਦੀ ਫੋਟੋ ਕਾਪੀ ਲਗਾ ਕੇ ਆਪਣੇ ਬਿੱਲ ਮਾਫ ਕਰਵਾ ਲੈਣ
Author: Gurbhej Singh Anandpuri
ਮੁੱਖ ਸੰਪਾਦਕ