ਬਾਘਾਪੁਰਾਣਾ 22 ਅਕਤੂਬਰ (ਰਾਜਿੰਦਰ ਸਿੰਘ ਕੋਟਲਾ) ਅੱਜ ਕਿਰਤੀ ਕਿਸਾਨ ਯੂਨੀਅਨ ਬਲਾਕ ਬਾਘਾਪੁਰਾਣਾ ਵੱਲੋਂ ਅਕਾਲੀ ਦਲ ਦੀ ਬੀਬਾ ਹਰਸਿਮਰਤ ਬਾਦਲ ਦਾ ਵਿਰੋਧ ਕੀਤਾ ਗਿਆ। ਬੀਬਾ ਬਾਦਲ ਅੱਜ ਡੀ ਐਮ ਮੈਰਿਜ ਪੈਲੇਸ ਵਿੱਚ ਮੀਟਿੰਗ ਦਾ ਨਾਮ ਲੈ ਕੇ ਅਕਾਲੀ ਦਲ ਵਰਕਰਾਂ ਨਾਲ ਰੈਲੀ ਕਰਨ ਪਹੁੰਚੇ ਸਨ। ਕਿਸਾਨ ਜੱਥੇਬੰਦੀਆ ਨੂੰ ਇਸ ਮੀਟਿੰਗ ਦੀ ਭਿਣਕ ਪੈ ਗਈ ਤਾਂ ਕਿਸਾਨਾਂ, ਨੌਜਵਾਨਾਂ, ਔਰਤਾਂ ਨੇ ਡੀ ਐਮ ਮੈਰਿਜ ਪੈਲੇਸ ਕੋਲ ਹੀ ਬੀਬਾ ਬਾਦਲ ਦਾ ਘਿਰਾਓ ਕੀਤਾ ਤੇ ਕਿਰਤੀ ਕਿਸਾਨ ਯੂਨੀਅਨ ਜੱਥੇਬੰਦੀ ਦੇ ਝੰਡੇ ਵਿੱਖਾ ਕੇ ਨਾਅਰੇਬਾਜ਼ੀ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ।
ਜਿਕਰਯੋਗ ਹੈ ਕਿ ਪਿਛਲੇ ਮਹੀਨੇ ਕਿਸਾਨ ਜੱਥੇਬੰਦੀਆ ਅਤੇ ਰਾਜਨੀਤਕ ਪਾਰਟੀਆ ਦੀ ਇੱਕ ਮੀਟਿੰਗ ਹੋਈ ਸੀ ਜਿਸ ਵਿੱਚ ਇਹ ਫੈਸਲਾ ਹੋਇਆ ਸੀ ਕਿ ਰਾਜਨੀਤਕ ਆਗੂ ਕਿਸੇ ਮਰਗ ਦੇ ਭੋਗ ਤੇ ਅਤੇ ਵਿਆਹ ਸਮਾਰੋਹ ਵਿੱਚ ਜਾ ਸਕਦੇ ਹਨ। ਪ੍ਰੰਤੂ ਚੋਣਾਂ ਦੇ ਸਬੰਧ ਵਿੱਚ ਕੋਈ ਰੈਲੀ ਜਾ ਪ੍ਰੋਗਰਾਮ ਨਹੀ ਕਰਨਗੇ, ਅਕਾਲੀ ਦਲ ਨੇ ਉਦੋਂ ਵੀ ਕੋਈ ਸਪੱਸ਼ਟ ਜਵਾਬ ਨਹੀ ਦਿੱਤਾ ਸੀ। ਇਹ ਰਾਜਨੀਤਕ ਪਾਰਟੀਆ ਜਾਣ ਬੁੱਝ ਕੇ ਅੰਦਰ ਖਾਤੇ ਰੈਲੀਆ, ਮੀਟਿੰਗਾਂ ਕਰਕੇ ਚੋਣਾਂ ਦਾ ਮਹੌਲ ਬਣਾ ਰਹੇ ਹਨ, ਜੋ ਕਿਸਾਨ ਜੱਥੇਬੰਦੀਆ ਹਰਗਿੱਜ ਬਰਦਾਸ਼ਤ ਨਹੀ ਕਰਨਗੀਆ। ਜੇਕਰ ਰਾਜਨੀਤਕ ਪਾਰਟੀਆ ਇਸ ਤਰਾਂ ਚੋਣਾਂ ਦਾ ਮਹੌਲ ਬਣਾਉਣਗੇ ਤਾਂ ਇਹਨਾਂ ਦਾ ਵਿਰੋਧ ਹਰ ਹਾਲਤ ਵਿੱਚ ਕੀਤਾ ਜਾਵੇਗਾ।
ਇਸ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਕਾਰਕੁੰਨਾਂ ਦੀ ਪੁਲਿਸ ਪ੍ਰਸ਼ਾਸਨ ਨਾਲ ਵੀ ਤਿੱਖੀ ਬਹਿਸਬਾਜ਼ੀ ਹੋਈ, ਪੁਲਿਸ ਪ੍ਰਸ਼ਾਸਨ ਨੇ ਜੱਥੇਬੰਦੀ ਨੂੰ ਵਿਸਵਾਸ਼ ਦਿਵਾਇਆ ਸੀ ਕਿ ਜੱਥੇਬੰਦੀ ਦੀਆਂ ਦੋ ਆਗੂ ਔਰਤਾਂ ਅੱਗੇ ਜਾਕੇ ਬੀਬਾ ਬਾਦਲ ਨਾਲ ਸਵਾਲ ਜਵਾਬ ਕਰ ਸਕਦੀਆ ਹਨ, ਪ੍ਰੰਤੂ ਪੁਲਿਸ ਪ੍ਰਸ਼ਾਸਨ ਆਪਣੇ ਵਾਅਦੇ ਤੋਂ ਮੁਕਰਨ ਹੋ ਗਿਆ ਤੇ ਵਰਕਰਾਂ ਨੇ ਪੁਲਿਸ ਪ੍ਰਸ਼ਾਸਨ ਖਿਲਾਫ ਵੀ ਨਾਅਰੇਬਾਜੀ ਕੀਤੀ।
ਇਸ ਦੌਰਾਨ ਆਗੂਆ ਨੇ ਦੱਸਿਆ ਕਿ ਜੋ ਸੁਪਰੀਮ ਕੋਰਟ ਨੇ ਕਿਹਾ ਕਿ ਕਿਸਾਨਾਂ ਦਾ ਤਿੰਨ ਕਨੂੰਨਾਂ ਤਹਿਤ ਪ੍ਰਦਰਸ਼ਨ ਕਰਨ ਦਾ ਅਧਿਕਾਰ ਹੈ, ਪ੍ਰੰਤੂ ਜਿਆਦਾ ਦੇਰ ਤੱਕ ਸੜਕਾਂ ਰੋਕਣ ਦਾ ਹੱਕ ਨਹੀ। ਇਸਦੀ ਕਿਸਾਨ ਜੱਥੇਬੰਦੀਆ ਨਿਖੇਧੀ ਕਰਦੀ ਹੈ, ਅਤੇ ਜੋ ਪਿਛਲੇ ਦਿਨੀ ਸਿੱਘੂ ਮੋਰਚੇ ਵਿੱਚ ਕਤਲ ਕਰਨ ਦੀ ਘਟਨਾ ਵਾਪਰੀ ਹੈ, ਉਹ ਵੀ ਲਖੀਮਪੁਰ ਖੀਰੀ ਵਿੱਖੇ ਹੋਏ ਘਟਨਾਕ੍ਰਮ ਤੋਂ ਧਿਆਨ ਹਟਾਉਣ ਲਈ ਕੀਤੀ ਗਈ ਸੋਚੀ ਸਮਝੀ ਸਾਜਿਸ਼ ਤਹਿਤ ਹੋਇਆ ਹੈ। ਇਸ ਵਕਤ ਸੰਯੁਕਤ ਮੋਰਚੇ ਵਿੱਚ ਬਹੁਤ ਹੀ ਜਿਆਦਾ ਦੁੱਖਦਾਈ ਘਟਨਾਵਾਂ ਵਾਪਰ ਰਹੀਆ ਹਨ, ਪ੍ਰੰਤੂ ਇਹਨਾਂ ਰਾਜਨੀਤਕ ਪਾਰਟੀਆ ਨੂੰ ਕੋਈ ਅਫਸੋਸ ਨਹੀ। ਪੰਜਾਬ ਵਿੱਚ ਅਕਾਲੀ ਦਲ ਆਪਣੇ-ਆਪ ਨੂੰ ਕਿਸਾਨ ਹਿਤੈਸ਼ੀ ਪਾਰਟੀ ਦੱਸਦੀ ਹੈ, ਲੇਕਿਨ ਇਹ ਸਿਰਫ਼ ਸਹੀਦਾਂ ਦੇ ਨਾਮ ਤੇ ਸਿਆਸੀ ਰੋਟੀਆਂ ਸੇਕਣ ਤੋਂ ਸਿਵਾਏ ਕੁਝ ਵੀ ਨਹੀ ਕਰ ਰਹੀ। ਸਗੋਂ ਪੰਜਾਬ ਵਿਚ ਚੋਣਾਂ ਦਾ ਮਹੌਲ ਬਣਾਕੇ ਕਿਸਾਨ ਭਾਈਚਾਰਕ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਜਿੰਨਾ ਚਿਰ ਲੋਕ ਮਾਰੂ ਤਿੰਨ ਕਾਲੇ ਕਾਨੂੰਨ ਰੱਦ ਨਹੀ ਹੁੰਦੇ ਸੰਯੁਕਤ ਮੋਰਚੇ ਦੀ ਤਰਜ ਤੇ ਚੋਣਾਂ ਦਾ ਮਹੌਲ ਬਣਾਉਣ ਵਾਲੀਆਂ ਸਾਰੀਆਂ ਰਾਜਨੀਤਕ ਪਾਰਟੀਆ ਨੂੰ ਕਿਸਾਨਾਂ ਦੇ ਵਿਰੋਧ ਦਾ ਸਿਕਾਰ ਹੋਣਾ ਪਵੇਗਾ।
ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਬਲਾਕ ਸਕੱਤਰ ਜਸਮੇਲ ਸਿੰਘ, ਔਰਤ ਵਿੰਗ ਦੇ ਆਗੂ ਛਿੰਦਰਪਾਲ ਕੌਰ ਰੋਡੇ ਖੁਰਦ,ਜਗਵਿੰਦਰ ਕੌਰ,ਸਵਰਨਜੀਤ ਕੌਰ, ਕੁਲਜੀਤ ਕੌਰ, ਮਨਜੀਤ ਕੌਰ, ਰਛਪਾਲ ਕੌਰ,ਸੁਨੀਤਾ ਰਾਣੀ,ਅਮਰਜੀਤ ਕੌਰ, ਬਲਜੀਤ ਕੌਰ, ਜਸਵਿੰਦਰ ਕੌਰ, ਸਰਬਣ ਲੰਡੇ,ਜੀਵਨ ਸਿੰਘ, ਚੈਨ ਸਿੰਘ, ਸੀਰਾ ਖਾਲਸਾ,ਕਾਕਾ ਖਾਲਸਾ,ਮੱਘਰ ਸਿੰਘ, ਗੁਰਪ੍ਰੀਤ ਸਿੰਘ, ਰਾਜਿਆਣਾ,ਜਸਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਸੁਖਜਿੰਦਰ ਸਿੰਘ, ਪ੍ਰਗਟ ਸਿੰਘ ਵੈਰੋਕੇ, ਰਜਿੰਦਰ ਸਿੰਘ,ਅਮਰਿੰਦਰ ਸਿੰਘ, ਕਿੰਦਰ ਸਿੰਘ,ਬਲਵਿੰਦਰ ਸਿੰਘ ਪੱਪੂ ਪ੍ਰਧਾਨ, ਗੁਰਚਰਨ ਸਿੰਘ, ਭੁਪਿੰਦਰ ਸਿੰਘ ਅੰਬੀ ਸਿੰਘ ਰੋਡੇ, ਨੌਜਵਾਨ ਭਾਰਤ ਸਭਾ ਤੋਂ ਰਜਿੰਦਰ ਸਿੰਘ, ਬ੍ਰਿਜ ਲਾਲ, ਅਵਤਾਰ ਬਿੱਟਾ ਕੋਟਲਾ, ਨਾਹਰ ਸਿੰਘ, ਪਵਨਦੀਪ ਸਿੰਘ ਮੰਗੇਵਾਲਾ ਆਦਿ ਕਿਸਾਨ ਹਾਜ਼ਰ ਹੋਏ।
Author: Gurbhej Singh Anandpuri
ਮੁੱਖ ਸੰਪਾਦਕ