Home » ਰਾਸ਼ਟਰੀ » ਕਾਂਗਰਸ ਪਾਰਟੀ ਨੇ ਸਿਵਾਏ ਲਾਰਿਆਂ ਤੋਂ ਲੋਕਾਂ ਦਾ ਕੁਝ ਨਹੀਂ ਸੰਵਾਰਿਆ-ਬੀਬਾ ਹਰਸਿਮਰਤ ਬਾਦਲ

ਕਾਂਗਰਸ ਪਾਰਟੀ ਨੇ ਸਿਵਾਏ ਲਾਰਿਆਂ ਤੋਂ ਲੋਕਾਂ ਦਾ ਕੁਝ ਨਹੀਂ ਸੰਵਾਰਿਆ-ਬੀਬਾ ਹਰਸਿਮਰਤ ਬਾਦਲ

38 Views

ਪੱਤਰਕਾਰਾਂ ਦੇ ਸਵਾਲਾਂ ਦਾ ਜੁਵਾਬ ਦੇਣ ਤੋਂ ਭੱਜੀ ਬਾਬਾ ਹਰਸਿਮਰਤ
ਸਿਕਿਉਰਿਟੀ ਵਾਲਿਆਂ ਕਈ ਪੱਤਰਕਾਰਾਂ ਨੂੰ ਮਾਰੇ ਧੱਕੇ ਉਨ੍ਹਾਂ ਦੇ ਮਾਈਕਾਂ ਦੀਆਂ ਤੋੜੀਆਂ ਤਾਰਾਂ

ਬਾਘਾਪੁਰਾਣਾ,22 ਅਕਤੂਬਰ (ਰਾਜਿੰਦਰ ਸਿੰਘ ਕੋਟਲਾ):ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਧਰਮ ਪਤਨੀ ਤੇ ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਡੀ ਐਮ ਪੈਲੇਸ ਵਿਖੇ ਖਚਾਖਚ ਭਰੇ ਇਕੱਠ ਨੂੰ ਸੰਬੋਧਨ ਕੀਤਾ। ਬੀਬਾ ਬਾਦਲ ਨੂੰ ਵੱਡੇ ਕਾਫਲੇ ਦੇ ਰੂਪ ‘ਚ ਸਮਾਲਸਰ ਤੋਂ ਵਾਇਆ ਬਾਘਾਪੁਰਾਣਾ ਪਿੰਡ ਲੰਗੇਆਣਾ ਵਿਖੇ ਪੈਲੇਸ ਤੱਕ ਲਿਆਂਦਾ ਗਿਆ।ਵੱਡੇ ਇਕੱਠ ਨੂੰ ਸੰਬੋਧਨ ਕਰਦਿਆ ਬੀਬਾ ਬਾਦਲ ਨੇ ਕਿਹਾ ਕਿ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ‘ਚ ਆਈ ਕਾਂਗਰਸ ਪਾਰਟੀ ਦੇ ਦਿਨ ਪੁਗ ਗਏ ਹਨ ਤੇ ਲੋਕ ਇਸ ਦਾ ਬਿਸਤਰਾ ਗੋਲ ਕਰਨ ਲੲੀ 2022 ਦੀਆਂ ਚੋਣਾਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਹਨ।ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਕੀਤੇ ਵਾਅਦਿਆਂ ਦੀਆਂ ਸਹੂਲਤਾਂ ਤਾਂ ਕੀ ਦੇਣੀਆਂ ਸੀ ਸਗੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਵੱਲੋਂ ਸ਼ੁਰੂ ਕੀਤੀਆਂ ਭਲਾਈ ਸਕੀਮਾਂ ਅਤੇ ਸਹੂਲਤਾਂ ਵੀ ਬੰਦ ਕਰ ਦਿੱਤੀਆਂ ।ਉਹਨਾਂ ਕਿਹਾ ਕਿ ਉਨ੍ਹਾਂ ਦੇ ਲੋਕ ਸਭਾ ਹਲਕਾ ਬਠਿੰਡਾਂ ਦੇ ਅਧੀਨ ਪੈਂਦੇ ਵਿਧਾਨ ਸਭਾ ਹਲਕਿਆਂ ‘ਚ ਕੋਈ ਵੀ ਵਾਅਦਾ ਕਾਂਗਰਸ ਪਾਰਟੀ ਨੇ ਪੂਰਾ ਨਹੀਂ ਕੀਤਾ ਤਾਂ ਉਨ੍ਹਾਂ ਨੂੰ ਭੁਲੇਖਾ ਸੀ ਕਿ ਸ਼ਾਇਦ ਉਨ੍ਹਾਂ ਦਾ ਲੋਕ ਸਭਾ ਹਲਕਾ ਹੋਣ ਕਰਕੇ ਨਾ ਵਾਅਦੇ ਪੂਰੇ ਕੀਤੇ ਹੋਣ ਇਸ ਲਈ ਉਨ੍ਹਾਂ (ਬੀਬਾ ਬਾਦਲ) ਨੇ ਪ੍ਰਣ ਕੀਤਾ ਹੈ ਕਿ ਉਹ ਹਰ ਵਿਧਾਨ ਸਭਾ ਹਲਕੇ ‘ਚ ਜਾ ਕੇ ਲੋਕਾਂ ਤੋਂ ਪੁਛਣਗੇ ਕੇ ਕਾਂਗਰਸ ਪਾਰਟੀ ਨੇ ਕਿੰਨ੍ਹੇ ਵਾਅਦੇ ਪੂਰੇ ਕੀਤੇ ਹਨ । ਉਹਨਾਂ ਜਦੋਂ ਹਲਕਾ ਬਾਘਾਪੁਰਾਣਾ ਦੇ ਅੱਜ ਦੇ ਇਕੱਠ ਨੂੰ ਸਵਾਲ ਕੀਤਾ ਤਾਂ ਲੋਕਾਂ ਦੇ ਭਰਵੇਂ ਇਕੱਠ ਨੇ ਕਿਹਾ ਕਿ ਕਾਂਗਰਸ ਪਾਰਟੀ ਨੇ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ।ਬੀਬਾ ਬਾਦਲ ਨੇ ਕਿਹਾ ਕਿ ਕੇਂਦਰ ਦੀ ਭਾਜਪਾ ਸਰਕਾਰ ਦੇ ਬਿੱਲ ਪਾਸ ਕਰਨ ‘ਤੇ ਪਹਿਲਾ ਉਨ੍ਹਾਂ (ਬੀਬਾ ਦਾਲ) ਨੇ ਅਸਤੀਫਾ ਦਿੱਤਾ ਅਤੇ 25 ਸਾਲ ਪੁਰਾਣਾ ਰਿਸ਼ਤਾ ਤੋੜਿਆ ।ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਸਾਢੇ ਚਾਰ ਸਾਲ ਲੋਕਾਂ ਦਾ ਕੁਝ ਨਾ ਸੰਵਾਰ ਸਕੀ ਤਾਂ ਹੁਣ ਮੁੱਖ ਮੰਤਰੀ ਤੇ ਮੰਤਰੀ ਬਦਲ ਕੇ ਲੋਕਾਂ ਤੋਂ ਫਿਰ ਵੋਟਾਂ ਬਟੋਰਨ ਨੂੰ ਫਿਰਦੀ ਹੈ ਜੋ ਕਿ ਕਦੇ ਵੀ ਸਫਲ ਨਹੀਂ ਹੋ ਸਕਦੀ ਕਿਉਂਕਿ ਇਨ੍ਹਾਂ ਦੀਆਂ ਲੂੰਬੜ ਚਾਲਾ ਨੂੰ ਲੋਕ ਸਮਝ ਚੁੱਕੇ ਹਨ।ਉਨ੍ਹਾਂ ਸਥਾਨਕ ਕਾਂਗਰਸੀ ਵਿਧਾਇਕ ਨੂੰ ਆੜੇ ਹੱਥੀ ਲੈਂਦਿਆਂ ਕਿਹਾ ਕਿ ਉਸ ਨੇ ਪੈਸੇ ਇਕੱਠੇ ਕਰਨ ਤੋਂ ਸਿਵਾਏ ਹੋਰ ਕੁਝ ਨਹੀਂ ਕੀਤਾ।ਉਨ੍ਹਾਂ ਜੱਥੇਦਾਰ ਤੀਰਥ ਸਿੰਘ ਮਾਹਲਾ ਦੀ ਪਿੱਠ ਥਾਪੜਦਿਆਂ ਕਿਹਾ ਕਿ ਮਾਹਲਾ ਸਾਹਿਬ ਸਰੀਫ ਤੇ ਲੋਕ ਸੇਵਕ ਸਿਆਸਤਦਾਨ ਹਨ ਇਸ ਲਈ ਸ਼੍ਰੋਮਣੀ ਅਕਾਲੀ ਦਲ -ਬਸਪਾ ਦੇ ਉਮੀਦਵਾਰ ਨੂੰ ਵੋਟਾਂ ਪਾਉਣ ਲਈ ਕਿਹਾ।ਵਿਰੋਧ ਕਰਨ ਵਾਲੇ ਲੋਕਾਂ ਨੂੰ ਕਿਹਾ ਕਿ ਉਹ ਲੋਕ ਵਿਰੋਧ ਕਾਂਗਰਸ ਤੇ ਬੀਜੇਪੀ ਦਾ ਕਰਨ ਜਿਨ੍ਹਾਂ ਨੇ ਰਲ ਕੇ ਬਿੱਲ ਪਾਸ ਕੀਤੇ ਹਨ।ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਤੇ ਹਲਕਾ ਇੰਚਾਰਜ ਜੱਥੇਦਾਰ ਤੀਰਥ ਸਿੰਘ ਮਾਹਲਾ ਨੇ ਜਿੱਥੇ ਬੀਬਾ ਬਾਦਲ ਨੂੰ ਜੀ ਆਇਆ ਨੂੰ ਆਖਿਆ ਉੱਥੇ ਛੋਟੇ ਜਿਹੇ ਸੱਦੇ ‘ਤੇ ਹੋਏ ਵੱਡੇ ਇਕੱਠ ਦਾ ਵੀ ਧੰਨਵਾਦ ਕੀਤਾ।ਇਸ ਮੌਕੇ ਸ਼੍ਰੋਮਣੀ ਕਮੇਟੀ ਮੇੈਂਬਰ ਸੁਖਹਰਪ੍ਰੀਤ ਸਿੰਘ ਰੋਡੇ,ਸੁਖਵਿੰਦਰ ਸਿੰਘ ਬਰਾੜ ਕੋਟਲਾ,ਰਾਜਵੰਤ ਸਿੰਘ ਮਾਹਲਾ, ਬਲਤੇਜ ਸਿੰਘ ਲੰਗੇਆਣਾ,ਗੁੁੁੁਰਜੰਟ ਸਿੰਘ ਭੁਟੋ,ਪਵਨ ਢੰਡ ਆਦਿ ਨੇ ਵੀ ਸੰਬੋਧਨ ਕੀਤਾ।ਇਸ ਮੋਕੇ ਯੂਥ ਆਗੂ ਜਸਪ੍ਰੀਤ ਸਿੰਘ ਮਾਹਲਾ,ਸੁਖਜੀਤ ਸਿੰਘ ਮਾਹਲਾ,ਕੋਮੀ ਯੂਥ ਆਗੂ ਜਗਮੋਹਨ ਸਿੰਘ,ਜਿਲ੍ਹਾ ਯੂਥ ਆਗੂ ਪਵਨ ਗੋਇਲ,ਜਗਸੀਰ ਸਿੰਘ ਸਾਬਕਾ ਐਮਸੀ,ਚੰਨਪ੍ਰੀਤ ਸਿੰਘ ਸਾਬਕਾ ਐਮਸੀ , ਤਰਲੋਚਨ ਸਿੰਘ ਕਾਲੇਕੇ,ਗੁਰਜੀਤ ਸਿੰਘ ਸਰਪੰਚ ਕੋਟਲਾ,ਰਮਨਦੀਪ ਸਿੰਘ ਬੱਧਨੀ ਕਲਾ,ਜਗਸੀਰ ਸਿੰਘ ਸਿੱਧੂ,ਚੈਰੀ ਭਾਟੀਆ,ਰਣਜੀਤ ਸਿੰਘ ਝੀਤੇ ਆਦਿ ਤੋਂ ਇਲਾਵਾ ਭਾਰੀ ਗਿਣਤੀ ‘ਚ ਅਕਾਲੀ ਵਰਕਰ ਹਾਜਰ ਸਨ।

Gurbhej Singh Anandpuri
Author: Gurbhej Singh Anandpuri

ਮੁੱਖ ਸੰਪਾਦਕ

Leave a Reply

Your email address will not be published. Required fields are marked *

FOLLOW US

TRENDING NEWS

Advertisement

GOLD & SILVER PRICE

× How can I help you?