ਜੁਗਿਆਲ 22 ਅਕਤੂਬਰ (ਸੁਖਵਿੰਦਰ ਜੰਡੀਰ) ਰਾਹੁਲ ਗਾਂਧੀ ਬ੍ਰਗ੍ਰੇਡ ਪ੍ਰਧਾਨ ਡਾ ਵਿਕੀ ਕਾਠਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਪਿਛਲੇ ਕੁਝ ਦਿਨਾਂ ਤੋਂ ਪਾਰਟੀਆਂ ਸਿਆਸਤ ਖੇਡ ਰਹੀਆਂ ਹਨ।ਕੇ ਜੋਗਿੰਦਰ ਪਾਲ ਵਿਧਾਇਕ ਨੇ ਕਿਸੇ ਨੌਜਵਾਨ ਤੇ ਹੱਥ ਚੁੱਕਿਆ ਹੈ, ਚਪੇੜਾਂ ਮਾਰੀਆਂ ਹਨ। ਡਾ ਵਿਕੀ ਕਾਠਾ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਸੱਚਾਈ ਇਹ ਹੈ ਕਿ ਵੀਡੀਓ ਦੇ ਵਿੱਚ ਸਾਫ਼-ਸਾਫ਼ ਦਿਖ ਰਿਹਾ ਹੈ ਕਿ ਨੌਜਵਾਨ ਇੱਕ ਲੋਕਾਂ ਦੁਆਰਾ ਚੁਣੇ ਗਏ ਵਿਧਾਇਕ ਦੇ ਨਾਲ ਬਦਤਮੀਜ਼ੀ ਨਾਲ ਬੋਲ ਰਿਹਾ ਹੈ। ਇਸ ਵੀਡੀਓ ਵਿੱਚ ਉਹ ਵਿਧਾਇਕ ਦੇ ਨਾਲ ਤੂੰ ਕਰਕੇ ਗੱਲ ਕਰ ਰਿਹਾ ਹੈ। ਜਿਸ ਤੋਂ ਸਾਫ ਜਾਹਰ ਹੁੰਦਾ ਹੈ ਕਿ ਉਹ ਮਾਹੌਲ ਨੂੰ ਖਰਾਬ ਕਰਨ ਵਾਸਤੇ ਹੀ ਉਸ ਬੈਠਕ ਦੇ ਵਿਚ ਪਹੁੰਚਿਆ ਸੀ, ਡਾ ਵਿਕੀ ਕਾਠਾ ਨੇ ਕਿਹਾ ਕਿ ਵਿਰੋਧੀ ਧਿਰਾਂ ਨੂੰ ਤਾਂ ਮੌਕਾ ਮਿਲਣਾ ਚਾਹੀਦਾ ਹੈ, ਵਿਰੋਧ ਕਰਨੇ ਦਾ । ਉਨ੍ਹਾਂ ਕਿਹਾ ਕਿ ਉਹ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਦਿਖਾਈ ਦੇਖ ਰਿਹਾ, ਉਨ੍ਹਾਂ ਕਿਹਾ ਭਰੀ ਮਹਿਫਲ ਦੇ ਵਿੱਚ ਇੱਕ ਜਿੰਮੇਵਾਰ ਇਨਸਾਨ ਦੇ-ਨਾਲ ਤੂੰ ਕਰਕੇ ਗਲ ਕਰਨਾ ਇਹ ਸੌਫੀ ਬੰਦੇ ਦਾ ਕੰਮ ਨਹੀਂ ਹੋ ਸਕਦਾ , ਡਾ ਵਿੱਕੀ ਕਾਠਾ ਨੇ ਵਿਰੋਧ ਕਰ ਰਹੀਆਂ ਪਾਰਟੀਆਂ ਵਾਰੇ ਗੱਲ ਕਰਦਿਆਂ ਕਿਹਾ ਕਿ ਜਗਿੰਦਰ ਪਾਲ ਵਧਾਇਕ ਨੂੰ ਸਾਰਾ ਹਲਕਾ ਜਾਂਣਦਾ ਹੈ ਕਿ ਉਹ ਕਿੰਨੇ ਸਰੀਫ਼ ਇਨਸਾਨ ਹਨ, ਉਨ੍ਹਾਂ ਕਿਹਾ ਲੋਕਾਂ ਦੇ ਚੁਣੇ ਹੋਏ ਜਿੰਮੇਵਾਰ ਇਨਸਾਨ ਦੇ ਨਾਲ ਬਤਮਿਜੀ ਕਰ ਰਹੇ ਇਨਸਾਨ ਨੂੰ ਹਾਰ ਨਹੀਂ ਪਹਿਨਾਏ ਜਾਂਦੇ ਉਨ੍ਹਾਂ ਵਿਰੋਧੀ ਪਾਰਟੀਆਂ ਨੂੰ ਮਸ਼ਵਰਾ ਦਿੰਦੇ ਹੋਏ ਕਿਹਾ ਜਿੰਨਾਂ ਮੋਟਰ ਗੱਡੀਆਂ ਦੇ ਵਿੱਚ ਤੁਸੀਂ ਵਿਰੋਧ ਕਰਦੇ ਹੋਏ ਤੇਲ ਫੂਕਿਆ ਹੈ, ਉਹ ਪੈਸਾ ਕਿਤੇ ਗਰੀਬ ਤੇ ਲਗਾ ਦਿੰਦੇ ਤਾਂ ਸ਼ਾਇਦ ਤੂਸਾਂ ਨੂੰ ਅਸੀਸ ਮਿਲ ਜਾਂਦੀ