ਸਰਹਾਲੀ ਕਲਾਂ 25 ਅਕਤੂਬਰ (ਸੋਧ ਸਿੰਘ ਬਾਜ਼????)ਗੁਰਮਤਿ ਕੇਂਦਰ ਗੁ: ਚੁਬੱਚਾ ਸਾਹਿਬ ਪਾ.5ਵੀਂ ਸਰਹਾਲੀ ਕਲਾਂ ਦੇ 13 ਬੱਚਿਆਂ ਨੇ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਵੱਲੋਂ ਕਰਵਾਏ ਗਏ ਪੰਜਾਬ ਪੱਧਰ ਤੇ ਗੁਰਮਤਿ ਮੁਕਾਬਲਿਆਂ ਵਿੱਚ ਭਾਗ ਲਿਆ।
ਜਿਸ ਵਿੱਚੋਂ ਅਮਰਜੋਤ ਸਿੰਘ, ਹਰਜੋਤ ਕੌਰ ਦੂਜੇ ਸਥਾਨ ‘ਤੇ ਅਤੇ ਹਰਜੋਤ ਸਿੰਘ, ਅਰਸ਼ਪ੍ਰੀਤ ਕੌਰ, ਮੁਸਕਾਨਪ੍ਰੀਤ ਕੌਰ ਤੀਸਰੇ ਸਥਾਨ ‘ਤੇ ਰਹੇ।ਇਸ ਮੌਕੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੰਦੇ ਹੋਏ, ਡਾ. ਕੁਲਦੀਪ ਸਿੰਘ ਨੇ ਦੱਸਿਆ ਕਿ ਅੱਜ ਦੇ ਸਮੇਂ ਸਾਨੂੰ ਆਪਣੀ ਪਨੀਰੀ ਨੂੰ ਸੰਭਾਲਣ ਦੀ ਲੋੜ ਹੈ, ਓਨ੍ਹਾ ਪ੍ਰਬੰਧਕ ਸੱਜਣਾਂ ਦਾ ਧੰਨਵਾਦ ਕਰਨਾ ਚਾਹੀਦਾ ਹੈ । ਜੋ ਗੁਰਦੁਆਰਿਆਂ ਜਾਂ ਸਕੂਲਾਂ ਵਿੱਚ ਬੱਚਿਆਂ ਨੂੰ ਵਿਰਸੇ ਨਾਲ ਜੋੜਨ ਲਈ ਉਪਰਾਲੇ ਕਰਦੇ ਹਨ। ਇਸੇ ਤਰ੍ਹਾਂ ਗੁਰਦੁਆਰਾ ਚੁਬੱਚਾ ਸਾਹਿਬ ਵਿਖੇ ਰੋਜਾਨਾ ਬੱਚਿਆਂ ਦੀ ਗੁਰਮਤਿ ਦੇ ਨਾਲ ਨਾਲ ਕੀਰਤਨ ਅਤੇ ਢਾਢੀ ਕਲਾ ਦੀ ਕਲਾਸ ਲਗਾਈ ਜਾਂਦੀ ਹੈ। ਜਿਸ ਵਿੱਚ ਗਿ. ਸੋਧ ਸਿੰਘ ਬਾਜ਼, ਉਸ. ਬੱਚਿਤਰ ਸਿੰਘ ਤੋਹਫ਼ਾ ਜੀ ਅਤੇ ਉਸ. ਗੁਰਸੇਵਕ ਸਿੰਘ ਤਰਨ ਤਾਰਨ ਸੇਵਾਵਾਂ ਨਿਭਾ ਰਹੇ ਹਨ। ਇਸ ਮੌਕੇ ਡਾ. ਕੁਲਦੀਪ ਸਿੰਘ,ਭਾਈ ਹਰਪ੍ਰੀਤ ਸਿੰਘ, ਭਾਈ ਭੁਪਿੰਦਰ ਸਿੰਘ,ਭਾਈ ਬਚਿੱਤਰ ਸਿੰਘ ਤੋਹਫ਼ਾ, ਗੁਰਸੇਵਕ ਸਿੰਘ ਤਰਨ ਤਾਰਨ ਹਾਜ਼ਿਰ ਸਨ।