ਬਾਘਾ ਪੁਰਾਣਾ 25 ਅਕਤੂਬਰ (ਰਜਿੰਦਰ ਸਿੰਘ ਕੋਟਲਾ )-ਵਾਤਾਵਰਣ ਨੂੰ ਹਰਿਆ ਭਰਿਆ ਰੱਖਣ ਲਈ ਪੰਜਾਬ ਸਰਕਾਰ ਅਤੇ ਸਮਾਜ ਸੇਵੀ ਸੰਸਥਾਂ ਵੱਲੋਂ ਸਮੇ-ਸਮੇ ਤੇ ਉਪਰਾਲੇ ਕੀਤੇ ਜਾ ਰਹੇ ਹਨ। ਪਿਛਲੀ ਕਰੋਨਾ ਲਹਿਰ ਦੇ ਦੌਰਾਨ ਆਈ ਆਕਸ਼ੀਜਨ ਦੀ ਕਮੀ ਦੌਰਾਨ ਦਰੱਖਤਾ ਦੀ ਘਾਟ ਵੀ ਇਸ ਦਾ ਮੁੱਖ ਕਾਰਨ ਸੀ। ਪਿਛਲੇ ਲੰਘੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਹਰ ਇਕ ਪਿੰਡ ਦੇ ਵਿੱਚ 550 ਦਰੱਖਤ ਲਗਾਉਣ ਢੀਚਾ ਮਿੱਥਿਆ ਗਿਆ ਸੀ । ਪਰ ਕੁਝ ਲੋਕਾਂ ਵੱਲੋ ਲੱਗੇ ਹੋਏ ਦਰੱਖਤਾਂ ਨੂੰ ਪੁਟਕੇ ਵਾਤਾਵਰਣ ਗੰਧਲਾ ਕਰਨ ਦੀਆ ਕੁਝੀਆ ਚਾਲਾ ਵੀ ਚੱਲੀਆ ਜਾ ਰਹੀਆ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਲਖਵੀਰ ਸਿੰਘ ਕੋਮਲ ਆਲਮ ਵਾਲਾ ਕਲਾਂ ਨੇ ਦੱਸਿਆ ਉਸ ਦੀ ਦੁਕਾਨ ਦੇ ਅੱਗੇ ਸਰਕਾਰੀ ਜਗਾਂ ਵਿੱਚ ਲੱਗੇ ਡੇਕ ਦੇ ਦਰੱਖਤ ਨੂੰ ਕੁਝ ਲੋਕਾਂ ਵੱਲੋਂ ਕੁਹਾੜੀਆ ਨਾਲ ਵੱਢਕੇ ਖੁਰਦ-ਬੁਰਦ ਕਰ ਦਿੱਤਾ ਗਿਆ। ਇਸ ਤੋ ਪਹਿਲਾ ਵੀ ਪਿੰਡ ਦੇ ਦਲਜੀਤ ਸਿੰਘ ਨਾਮੀ ਵਿਅਕਤੀ ਨੇ ਇਸ ਦਰੱਖਤ ਦੇ ਟਾਹਣੇ ਤੋੜ ਦਿੱਤੇ ਸਨ ਅਤੇ ਇਸ ਤੋ ਕੁਝ ਦਿਨ ਬਾਅਦ ਹੀ ਰਾਤੇ ਦੇ ਹਨੇਰੇ ਵਿੱਚ ਕਿਸੇ ਅਗਿਆਤ ਵਿਅਕਤੀਆ ਵੱਲੋਂ ਇਸ ਹਰੇ ਭਰੇ ਦਰੱਖਤ ਨੂੰ ਕੱਟਕੇ ਖੁਰਦ ਬੁਰਦ ਦਿੱਤਾ ਗਿਆ। ਇਸ ਗੱਲ ਦਾ ਪਤਾ ਲੱਗਣ ਤੇ ਲਖਵੀਰ ਸਿੰਘ ਕੋਮਲ ਵੱਲੋ ਇਸ ਦਰਖਾਸਤ ਵਣ-ਵਿਭਾਗ ਮੋਗਾ ਨੂੰ ਦਿੱਤੀ ਗਈ ਅਤੇ ਅਧਿਕਾਰੀਆ ਵੱਲੋ ਮੌਕੇ ਤੇ ਮੁਆਇੰਨਾ ਕਰਦਿਆ ਕੱਟ ਗਏ ਦਰੱਖਤ ਦੀਆ ਫੋਟੋ ਕੀਤੀਆ ਗਈਆ ਅਤੇ ਨੇੜਲੇ ਆਮ ਲੋਕਾਂ ਦੇ ਬਿਆਨ ਵੀ ਕਾਲਮਬੰਦ ਕੀਤੇ ਗਏ। ਵਣ ਵਿਭਾਗ ਦੇ ਅਧਿਕਾਰੀਆ ਨੇ ਦੱਸਿਆ ਕਿ ਇਸ ਅਗਲੀ ਕਾਰਵਾਈ ਜਲਦੀ ਸੁੁਰੂ ਕਰਕੇ ਦੋਸ਼ੀ ਵਿਅਕਤੀਆ ਦੇ ਖਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਾਤਾਵਰਣ ਪੇ੍ਰਮੀ ਚੰਦ ਸਿੰਘ, ਸੁਖਜਿੰਦਰ ਸਿੰਘ ਸੰਗਤਪੁਰਾ, ਬਲਜੀਤ ਸਿੰਘ ਲਧਾਈਕੇ, ਸਿਮਰਜੀਤ ਸਿੰਘ ਗੋਲਡੀ ਮਾੜੀ ਨੇ ਕਿਹਾ ਕਿ ਜਿਸ ਵੀ ਵਿਅਕਤੀ ਨੇ ਇਹ ਹਰਕਤ ਕੀਤੀ ਹੈ, ਉਸ ਦੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ, ਕਿਉਕਿ ਇਹ ਮੁੱਦਾ ਵਾਤਾਵਰਣ ਨਾਲ ਜੁੜਿਆ ਹੋਣਕੇ ਕੇ ਅਤੀ ਗੰਭੀਰ ਹੈ।
ਹਰਿਆ ਭਰਿਆ ਦਰੱਖਤ ਅਤੇ ਬਾਅਦ ਵਿੱਚ ਕੱਟੇ ਹੋਏ ਦਰੱਖਤ ਦਾ ਮੁੱਢ ।