ਭੋਗਪੁਰ 25 ਅਕਤੂਬਰ (ਸੁਖਵਿੰਦਰ ਜੰਡੀਰ) ਭੋਗਪੁਰ ਦੀ ਦਾਣਾ ਮੰਡੀ ਵਿੱਚ ਕਿਸਾਨ ਵਿੰਗ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਜੀਤ ਲਾਲ ਭੱਟੀ ਅਤੇ ਗੁਰਵਿੰਦਰ ਸਿੰਘ ਸੱਗਰਾਂਵਾਲੀ ਨੇੇ ਆਪਣੀ ਪਾਰਟੀ ਦੇ ਨਾਲ ਦਾਣਾ ਮੰਡੀ ਭੋਗਪੁਰ ਦਾ ਦੌਰਾ ਕੀਤਾ।ਦਾਣਾ ਮੰਡੀ ਵਿੱਚ ਕਿਸਾਨਾਂ ਦੇ ਨਾਲ ਗੱਲਬਾਤ ਕੀਤੀ ਗਈ ਮੌਕੇ ਤੇ ਕਿਸਾਨਾਂ ਨੇ ਆਮ ਪਾਰਟੀ ਆਗੂਆਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਝੋਨਾ ਲੈ ਕੇ ਮੰਡੀ ਚ ਪਹੁੰਚੇ ਕਿਸਾਨਾਂ ਨੂੰ ਪਾਣੀ ਦੀ ਮੁਸ਼ਕਿਲ ਆ ਰਹੀ ਹੈ , ਅਤੇ ਮੰਡੀਆਂ ਵਿੱਚ ਕੋਈ ਬਾਥਰੂਮਾਂ ਦਾ ਵੀ ਪ੍ਰਬੰਧ ਨਹੀਂ ਹੈ।ਜ਼ਿਲਾ ਪੱਧਰੀ ਕਿਸਾਨ ਵਿੰਗ ਜੀਤ ਲਾਲ ਭੱਟੀ ਆਮ ਆਦਮੀ ਦੇ ਸੀਨੀਅਰ ਪਾਰਟੀ ਦੇ ਆਗੂ ਨੇ ਕਿਹਾ ਕਿ ਕਿਸਾਨਾਂ ਦੀਆਂ ਫ਼ਸਲਾਂ ਨੂੰ ਲੇਟ ਖ਼ਰੀਦਿਆ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕਿਸਾਨਾਂ ਦੀਆਂ ਮੁਸ਼ਕਿਲਾਂ ਸੁਣਨ ਲਈ ਦਾਣਾ ਮੰਡੀ ਵਿਖੇ ਪਹੁੰਚੀ ਹੈ। ਜੀਤ ਲਾਲ ਭੱਟੀ ਨੇ ਕਿਹਾ ਕਿ ਅਸੀਂ ਕਿਸਾਨਾਂ ਦੀਆਂ ਮੁਸ਼ਕਿਲਾਂ ਨੂੰ ਸਰਕਾਰ ਤੱਕ ਪਹੁੰਚਵਾਂ ਗੇ।ਇਸ ਮੌਕੇ ਤੇ ਜੀਤ ਲਾਲ ਭੱਟੀ ਨੇ ਕਿਹਾ ਕਿ 15-20 ਦਿਨ ਤੋਂ ਕਿਸਾਨ ਆਪਣੀ ਫਸਲ ਨੂੰ ਲੈ ਕੇ ਮੰਡੀ ਵਿਚ ਖੱਜਲ ਖੁਆਰ ਹੋ ਰਹੇੇ ਹਨ। ਇਸ ਕਰਕੇ ਆਮ ਆਦਮੀ ਪਾਰਟੀ ਜ਼ਿਲ੍ਹਾ ਇਕਾਈ ਸ਼ਹਿਰੀ ਦੇ ਅਹੁਦੇਦਾਰਾ ਤੇ ਵਲੰਟੀਅਰਾਂ ਦੇ ਸੱਦੇ ਤੇ ਜ਼ਿਲਾ ਜਲੰਧਰ ਦਾਣਾ ਮੰਡੀ ਵਿਖੇ ਪਹੁੰਚੇ ਹਨ ,ਤਾਂ ਜੋ ਅਸੀਂ ਆਪਣੇ ਕਿਸਾਨ ਭਰਾਵਾਂ ਦੀਆਂ ਮੁਸ਼ਕਿਲਾਂ ਨੂੰ ਹੱਲ ਕਰ ਸਕੀਏ। ਇਸ ਮੌਕੇ ਤੇ ਆਮ ਆਦਮੀ ਪਾਰਟੀ ਦੇ ਜੀਤ ਲਾਲ ਭੱਟੀ ਗੁਰਵਿੰਦਰ ਸਿੰਘ ਸੱਗਰਾਂਵਾਲੀ ਅਤੇ ਹੋਰ ਆਗੂ ਸ਼ਾਮਲ ਸਨ।