ਭੋਗਪੁਰ 26 ਅਕਤੂਬਰ (ਸੁਖਵਿੰਦਰ ਜੰਡੀਰ) ਟਾਂਡਾ ਪੁਲਸ ਨੇ ਇਕ ਵਿਅਕਤੀ ਨੂੰ ਕਾਬੂ ਕਰਕੇ ਉਸ ਕੋਲੋਂ 12 ਗ੍ਰਾਮ ਹੈਰੋਇਨ ਬਰਾਮਦ ਕਰ ਕੇ ਮਾਂਮਲਾ ਦਰਜ ਕੀਤਾ ਹੈ ਥਾਣਾ ਮੁਖੀ ਇੰਸਪੈਕਟਰ ਬਲਜੀਤ ਸਿੰਘ ਹੁੰਦਲ ਨੇ ਦੱਸਿਆ ਕਿ ਐਸ ਆਈ ਜਸਬੀਰ ਸਿੰਘ ਬਰਾੜ ਨੇ ਪੁਲਿਸ ਪਾਰਟੀ ਸਮੇਤ ਟਾਂਡਾ ਪੁਲੀ ਨਜ਼ਦੀਕ ਨਾਕਾਬੰਦੀ ਕਰਕੇ ਚੰਡੀਗੜ ਕਲੋਨੀ ਤੋਂ ਆਇਆ ਇਕ ਵਿਅਕਤੀ ਜਿਸ ਨੂੰ ਪੁਲਸ ਨੇ ਕਾਬੂ ਕਰ ਕੇ ਉਸ ਦਾ ਨਾਮ ਪਤਾ ਪੁਛਿਆ ਤਾਂ ਉਸ ਨੇ ਆਪਣਾ ਨਾਮ ਸੁਖਜਿੰਦਰ ਸਿੰਘ ਨਿਵਾਸੀ ਲਤੀਫ਼ਪੁਰ ਮੁਕੇਰੀਆਂ ਹਾਲ ਵਾਸੀ ਟਾਂਡਾ ਦੱਸਿਆ ਜਦੋਂ ਪੁਲਿਸ ਪਾਰਟੀ ਵਲੋ ਸੁਖਵਿੰਦਰ ਸਿੰਘ ਦੀ ਤਲਾਸ਼ੀ ਕੀਤੀ ਗਈ ਤਾਂ ਉਸ ਦੀ ਜੇਬ ਵਿੱਚੋਂ 12 ਗ੍ਰਾਮ ਹੈਰੋਇਨ ਲਫ਼ਾਫੇ ਦੇ ਵਿੱਚ ਲਿਪੇਟੀ ਹੋਈ ਮਿਲੀ ਉਕਤ ਵਿਅਕਤੀ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਦਿੱਤਾ ਗਿਆ ਡੀਐਸਪੀ ਰਾਜ ਕੁਮਾਰ ਅਤੇ ਇੰਸਪੈਕਟਰ ਬਿਕਰਮ ਸਿੰਘ ਨੇ ਕਿਹਾ ਕਿ ਨਸ਼ਿਆਂ ਦਾ ਕਾਰੋਬਾਰ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ ਇਨਾਂ ਦੇ ਖਿਲਾਫ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ
Author: Gurbhej Singh Anandpuri
ਮੁੱਖ ਸੰਪਾਦਕ