ਭੋਗਪੁਰ 26 ਅਕਤੂਬਰ (ਸੁਖਵਿੰਦਰ ਜੰਡੀਰ) ਕਾਂਗਰਸ ਪਾਰਟੀ ਹਲਕਾ ਨਕੋਦਰ ਦੇ ਇੰਚਾਰਜ ਸ੍ਰੀ ਅਸ਼ਵਨ ਭੱਲਾ ਨੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਵਿੰਦਰ ਸਿੰਘ ਰੰਧਾਵਾ ਦੇ ਨਾਲ ਵਿਸ਼ੇਸ਼ ਮੀਟਿੰਗ ਕੀਤੀ ਅਸ਼ਵਨ ਭੱਲਾ ਵਲੋਂ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੂੰ ਨਕੋਦਰ ਵਿੱਚ ਕੀਤੀਆਂ ਜਾ ਰਹੀਆਂ ਕਾਰਗੁਜ਼ਾਰੀਆਂ ਤੋਂ ਜਾਣੂ ਕਰਵਾਇਆ ਗਿਆ, ਸੁਖਜਿੰਦਰ ਸਿੰਘ ਰੰਧਾਵਾ ਉਪ ਮੁੱਖ ਮੰਤਰੀ ਪੰਜਾਬ ਨੇ ਅਸ਼ਵਨ ਭੱਲਾ ਨੂੰ ਆਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਅਸ਼ਵਨ ਭੱਲਾ ਨਕੋਦਰ ਹਲਕੇ ਤੋਂ ਚੋਣ ਲੜ ਰਹੇ ਹਨ ਉਨ੍ਹਾਂ ਕਿਹਾ ਅਸ਼ਵਨ ਭੱਲਾ ਦੀ ਦਿਨ ਰਾਤ ਕੀਤੀ ਹੋਈ ਮਿਹਨਤ ਅਤੇ ਇਲਾਕੇ ਦੇ ਗਰੀਬ ਲੋਕਾਂ ਦੀ ਮਦਦ ਕਰਨਾ ਹੀ ਅਸ਼ਵਨ ਭੱਲਾ ਦੀ ਕਾਮਯਾਬੀ ਹੈ , ਅਤੇ ਅਸ਼ਵਨ ਭੱਲਾ ਆਪਣੀ ਮਿਹਨਤ ਸਦਕਾ ਹੀ ਨਕੋਦਰ ਹਲਕੇ ਵਿੱਚ ਭਾਰਾ ਵੋਟਾਂ ਨਾਲ ਜਿੱਤ ਹਾਂਸਲ ਕਰਨਗੇ ਇਸ ਮੌਕੇ ਤੇ ਸ਼ਵਨ ਭੱਲਾ ਦੇ ਨਾਲ਼ ਹੋਰ ਆਗੂ ਵੀ ਹਾਜਰ ਸਨ ¦