ਭੋਗਪੁਰ 26 ਅਕਤੂਬਰ (ਸੁਖਵਿੰਦਰ ਜੰਡੀਰ) ਕਿਸਾਨ ਯੂਨੀਅਨ ਜਥੇਬੰਦੀਆਂ ਵੱਲੋਂ ਵਿਸ਼ੇਸ਼ ਬੈਠਕ ਕੀਤੀ ਅਤੇ ਅਤੇ ਲਖੀਮਪੁਰ ਖੇੜੀ ਚ ਸ਼ਹੀਦ ਹੋਏ ਕਿਸਾਨਾਂ ਦੇ ਸੰਬੰਧ ਵਿੱਚ ਐਸ.ਡੀ.ਐਮ ਜਲੰਧਰ ਨੂੰ ਮੰਗ ਪੱਤਰ ਵੀ ਸੌਂਪਿਆ ਗਿਆ । ਜਾਣਕਾਰੀ ਦਿੰਦੇ ਹੋਏ ਅਮਰਜੀਤ ਸਿੰਘ ਚੋਲਾਂਗ ਪ੍ਰਧਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਲਖੀਮਪੁਰ ਖੇੜੀ ਦੇ ਕਤਲੇਆਮ ਦੀ ਘਟਨਾ ਨੂੰ 3 ਹਫਤੇ ਹੋ ਚੁੱਕੇ ਹਨ ਅਤੇ ਪ੍ਰਸ਼ਾਸਨ ਵੱਲੋਂ ਅਜੇ ਤੱਕ ਜਾਂਚ ਹੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਇਸ ਵਕਤ ਪੂਰਾ ਦੇਸ਼ ਹੀ ਨਿਰਾਸ਼ਾ ਅਤੇ ਗੁੱਸੇ ਦੇ ਨਾਲ ਦੇਖ ਰਿਹਾ ਹੈ ਅਤੇ ਸੁਪਰੀਮ ਕੋਰਟ ਨੇ ਵੀ ਇਸ ਦੇ ਸਬੰਧ ਵਿੱਚ ਪਹਿਲਾਂ ਕਈ ਵਾਰ ਟਿੱਪਣੀਆਂ ਕੀਤੀਆਂ ਹਨ, ਮਹੱਤਵਪੂਰਨ ਤੌਰ ਤੇ ਦੇਸ਼ ਨਰਿੰਦਰ ਮੋਦੀ ਦੀ ਸਰਕਾਰ ਵੱਲੋਂ ਨੈਤਿਕ ਜ਼ਿੰਮੇਵਾਰੀਆਂ ਤੋਂ ਹੈਰਾਨ ਹੈ ।ਜਿੱਥੇ ਅਜੇ ਮਿਸ਼ਰਾ ਟੈਨੀ ਮੰਤਰੀ ਮੰਡਲ ਵਿੱਚ ਅਜੇ ਤੱਕ ਰਾਜ ਮੰਤਰੀ ਬਣੇ ਹੋਏ ਹਨ। ਦਿਨ ਦਿਹਾੜੇ ਕਿਸਾਨਾਂ ਦੀ ਹੱਤਿਆ ਦੀ ਘਟਨਾ ਵਿਚ ਵਰਤੀ ਗਈ ਮੁੱਖ ਗੱਡੀ ਮੁੱਖ ਮੰਤਰੀ ਦੀ ਹੀ ਹੈ।ਮੰਤਰੀ ਟੈਨੀਂ ਨੇ 3 ਅਕਤੂਬਰ ਤੋ ਪਹਿਲਾ ਦੇ ਘੱਟੋ ਘੱਟ ਤਿੰਨ ਵੀਡੀਓਜ਼ ਉਨ੍ਹਾਂ ਰਿਕਾਰਡ ਫ਼ਿਰਕੂ ਅਸਹਿਮਤੀ ਦੁਸ਼ਮਣੀ ਨੂੰ ਵਧਾਵਾ ਦਿੰਦੇ ਦਿਖਾਈ ਦੇ ਰਹੇ ਹਨ।ਉਸ ਨੇ ਵਿਰੋਧ ਕਰ ਰਹੇ ਕਿਸਾਨਾਂ ਵਿਰੁੱਧ ਭੜਕਾਊ ਅਤੇ ਅਪਮਾਨਜਨਕ ਭਾਸ਼ਨ ਦਿੱਤੇ ਸਨ।ਉਹ ਅਸਲ ਵਿਚ ਵੀਡੀਓਜ਼ ਵਿਚ ਆਪਣੀ ਸ਼ੱਕੀ ਅਤੇ ਅਪਰਾਧਿਕ ਇਤਿਹਾਸ ਦਾ ਖੁੱਲ੍ਹੇ ਆਮ ਪ੍ਰਚਾਰ ਕਰ ਰਹੇ ਹਨ ।ਐਸ ਆਈ ਟੀ ਵੱਲੋਂ ਮੁੱਖ ਦੋਸ਼ੀ ਨੂੰ ਸੰਮਨ ਜਾਰੀ ਕੀਤੇ ਜਾਣ ਤੋਂ ਬਾਅਦ ਮੁੱਖ ਦੋਸ਼ੀ ਮੰਤਰੀ ਦੇ ਪੁੱਤਰ ਅਤੇ ਉਸ ਦੇ ਸਾਥੀਆਂ ਨੂੰ ਪਨਾਹ ਦਿੱਤੀ। ਦੱਸਿਆ ਗਿਆ ਹੈ ਕਿ ਨਿਆਂਇਕ ਹਿਰਾਸਤ ਵਿੱਚ ਬੰਦ ਮੁਲਜ਼ਮ ਵੀਆਈਪੀ ਤਰੀਕੇ ਨਾਲ ਰਹਿ ਰਹੇ ਹਨ। ਕਿਸਾਨ ਕਤਲੇਆਂਮ ਸਿਆਸੀ ਹਿੱਤਾਂ ਦਾ ਟਕਰਾਅ ਨਿਆਇ ਦੇ ਵਿਚ ਰੁਕਾਵਟ ਹੈ, ਸਰਕਾਰ ਨੇ ਮਿਸਰਾ ਟਾਹਣੀ ਨੂੰ ਬਰਖਾਸਤ ਗ੍ਰਿਫ਼ਤਾਰ ਕਰਨਾ ਚਾਹੀਦਾ ਸੀ ਉਨ੍ਹਾਂ ਮੰਗ ਕੀਤੀ ਹੈ ਕਿ ਕੇਂਦਰੀ ਗ੍ਰਹਿ ਮੰਤਰੀ ਅਜੇ ਮਿਸ਼ਰਾ ਟੈਨੀ ਨੂੰ ਤੁਰੰਤ ਬਰਖਾਸਤ ਗ੍ਰਿਫਤਾਰ ਕੀਤਾ ਜਾਵੇ, ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਵਿੱਚ ਮੋਸਮ ਖਰਾਬ ਹੋਣ ਦੇ ਕਾਰਨ ਝੋਨੇ ਵੀਚਲੀ ਸਲਾਬ ਵੱਧ ਗਈ ਹੈ ਸਲਾਬ ਦਾ ਨਾਪ 17 ਤੋਂ ਵਧਾ ਕੇ 22 ਤੱਕ ਕੀਤਾ ਜਾਵੇ ਤਾਂ ਕੇ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਪ੍ਰੇਸ਼ਾਨੀ ਨਾ ਆਵੇ ਇਸ ਮੌਕੇ ਤੇ ਅਮਰਜੀਤ ਸਿੰਘ ਚਲਾਾਗ,ਇੰਦਰਜੀਤ ਸਿੰਘ , ਨਰਿੰਦਰ ਸਿੰਘ,ਦਿਲਬਾਗ ਸਿੰਘ, ਅਮਨਦੀਪ ਸਿੰਘ,ਤਰਸੇਮ ਸਿੰਘ,ਗੁਰਬਚਨ ਸਿੰਘ,ਜਰਨੈਲ ਸਿੰਘ ਜਗਜੀਤ ਸਿੰਘ ਆਦਿ ਹਾਜ਼ਰ ਸਨ
Author: Gurbhej Singh Anandpuri
ਮੁੱਖ ਸੰਪਾਦਕ