ਭੋਗਪੁਰ 26 ਅਕਤੂਬਰ (ਸੁਖਵਿੰਦਰ ਜੰਡੀਰ) ਭੋਗਪੁਰ ਨਜਦੀਕ ਕਾਲਾ ਬਕਰਾ ਬੱਸ ਸਟੈਂਡ ਦੇ ਕੋਲ ਭਿਆਨਕ ਹਾਦਸਾ ਵਾਪਰ ਗਿਆ ਸੂਚਨਾ ਅਨੁਸਾਰ ਹਾਦਸੇ ਵਿੱਚ ਇਕੋ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ ਅਤੇ ਤਿੰਨ ਗੰਭੀਰ ਰੂਪ ਵਿਚ ਜ਼ਖ਼ਮੀ ਹੋਏ, ਮਿਲੀ ਸੂਚਨਾ ਅਨੁਸਾਰ ਸਾਰੇ ਸਵਾਰ ਟਾਂਡੇ ਤੋਂ ਹਨ ਅਤੇ ਜਲੰਧਰ ਤੋਂ ਜਰੂਰੀ ਕੰਮਕਾਜ ਲਈ ਆ ਰਹੇ ਸਨ, ਅਤੇ ਉਹਨਾਂ ਦੀ ਅਣਪਛਾਤੇ ਵਾਹਨ ਦੇ ਨਾਲ ਟਕਰਾ ਗਈ ਜਿਸ ਨਾਲ ਗੱਡੀ ਪੂਰੀ ਤਰ੍ਹਾਂ ਤਬਾਹ ਹੋ ਗਈ ਟੋਏਟਾ ਕਰੋਲਾ ਕਾਰ ਨੰਬਰ ਪੀ ਬੀ ਜੀਰੋ 8 ਏ ਜੈਡ 6221 ਚ ਸਵਾਰ ਅਨੂਪ ਸਿੰਘ ਪੁੱਤਰ ਭੇਜਾ ਸਿੰਘ ਵਾਸੀ ਹੋਓਸ ਨੰਬਰ 221 ਡਵੈਸ ਕਲੋਨੀ ਜਲੰਧਰ ਉਸ ਦੀ ਪਤਨੀ ਸੁਰਿੰਦਰ ਕੌਰ ਤੇ ਭਤੀਜੀ ਅਰਸੀਂਆ ਕੋਰ 5 ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਹੋਰ ਕਾਰ ਸਵਾਰ ਪ੍ਰਭਜੋਤ ਕੌਰ ਪਤਨੀ ਪਰਦੀਪ ਸਿੰਘ ਪੁੱਤਰ ਅਨੂਪ ਸਿੰਘ ਮਹਿਕ ਕੋਰ ਪੁੱਤਰੀ ਲਾਡੀ ਸਿੰਘ ਅਤੇ ਅਜੁਨੀ ਕੋਰ ਪੁਤਰੀ ਪਰਦੀਪ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋਏ ਅਤੇ ਜਖ਼ਮੀ ਹੋਏ ਵਿਅਕਤੀਆਂ ਨੂੰ ਨਿਜੀ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ ਗਿਆ
Author: Gurbhej Singh Anandpuri
ਮੁੱਖ ਸੰਪਾਦਕ