ਅਕਾਲੀ-ਬਸਪਾ ਸਮਝੌਤਾ ਗੈਰ ਸੰਵਿਧਾਨਿਕ ਅਤੇ ਰਹਿਬਰਾਂ ਨੂੰ ਨੀਵਾਂ ਦਿਖਾਉਣ ਵਾਲਾ
ਦੋਰਾਹਾ, 26 ਅਕਤੂਬਰ (ਲਾਲ ਸਿੰਘ ਪਾਇਲ)- ਹਲਕਾ ਪਾਇਲ ਨੂੰ ਕੋਟਲੀ ਪ੍ਰੀਵਾਰ ਅਪਣੀ ਨਿਜੀ ਸੀਟ ਮੰਨਦਾ ਹੈ, ਕਿਉਕਿ ਇਤਿਹਾਸ ਇਸ ਗੱਲ ਦਾ ਸਾਖਸ਼ੀ ਗਵਾਹ ਹੈ ਕਿ ਕੋਟਲੀ ਪ੍ਰੀਵਾਰ ਨੂੰ ਜਿਤਾਉਣ ਲਈ ਬਾਦਲ ਪ੍ਰੀਵਾਰ ਨੇ ਹਮੇਸ਼ਾ ਹੀ ਪਾਇਲ ਸੀਟ ਤੇ ਕਮਜ਼ੋਰ ਉਮੀਦਵਾਰ ਖੜ੍ਹੇ ਕੀਤੇ ਹਨ, ਜੇਕਰ ਕੋਈ ਮਜ਼ਬੂਤ ਉਮੀਦਵਾਰ ਆਇਆ ਹੈ ਤਾਂ ਉਸ ਦੇ ਮੁਕਾਬਲੇ ਅਕਾਲੀ ਦਲ ਨੇ ਅਪਣਾ ਹੀ ਕੋਈ ਕਮਜ਼ੋਰ ਉਮੀਦਵਾਰ ਉਤਾਰਿਆ ਹੈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਫੂਲੇ ਸ਼ਾਹੂ ਅੰਬੇਡਕਰ ਲੋਕ ਜਗਾਉ ਮੰਚ ਦੇ ਆਗੂ ਗੁਰਦੀਪ ਸਿੰਘ ਕਾਲੀ ਨੇ ਦੋਰਾਹਾ ਸ਼ਹਿਰ ਵਿੱਚ ਪੋਲ- ਖੋਲ੍ਹ- ਸਥ ਪ੍ਰੋਗਰਾਮ ਦੋਰਾਨ ਕਹੇ। ਉਨ੍ਹਾਂ ਨੇ ਅੱਗੇ ਕਿਹਾ ਕਿ ਅਕਾਲੀ ਦਲ ਵੱਲੋਂ ਕੋਟਲੀ ਪ੍ਰੀਵਾਰ ਨੂੰ ਜਿਤਾਉਣ ਲਈ ਸਮਝੌਤੇ ਤਹਿਤ ਹੀ ਬਸਪਾ ਨੂੰ ਸੀਟ ਦਿੱਤੀ ਗਈ ਹੈ। ਜਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ 2017 ਵਿਚ ਬਸਪਾ ਨੂੰ ਮਹਿਜ 600 ਵੋਟਾਂ ਪਈਆਂ ਸਨ ਤੇ ਅਕਾਲੀ ਦਲ ਨੂੰ 32 ਹਜ਼ਾਰ ਪਈਆ ਸਨ। ਉਕਤ ਅੰਕੜੇ ਤੋ ਸਾਬਤ ਹੋ ਜਾਦਾ ਹੈ ਕਿ ਅਕਾਲੀ ਦਲ ਦੀ ਰਾਜਨੀਤੀ, ਅਜੋਕੇ ਸਮੇੰ ਵੀ ਕੋਟਲੀ ਪ੍ਰੀਵਾਰ ਦੀ ਜਿੱਤ ਯਕੀਨੀ ਕਰਵਾਉਣ ਲਈ ਸਿਆਸੀ ਪੱਤਾ ਹੈ, ਜੋ ਸਫਲ ਹੁੰਦਾ ਦਿਖਾਈ ਦਿੰਦਾ ਹੈ। ਅਗਾਮੀ 2022 ਦੀ ਵਿਧਾਨ ਸਭਾ ਚੋਣ ਵਿੱਚ ਅਕਾਲੀ ਦਲ ਦੇ ਉਮੀਦਵਾਰ ਦੀ ਜਿੱਤ ਯਕੀਨੀ ਸੀ ਪਰ ਅਕਾਲੀ ਦਲ ਦੀ ਕੋਟਲੀ ਪ੍ਰੀਵਾਰ ਪ੍ਰਤੀ ਭੂਮਿਕਾ ਪਾਜਟਿਵ ਨਜਰੀ ਆਉਦੀ ਹੈ।
ਬਾਦਲ ਪਰਿਵਾਰ ਕੂਟਨੀਤੀ ਤਹਿਤ ਕੋਟਲੀ ਪਰਿਵਾਰ ਦਾ ਰਾਜਨੀਤਿਕ ਨੁਕਸਾਨ ਨਹੀਂ ਕਰਨਾ ਚਾਹੁੰਦਾ, ਦੂਜਾ ਅਕਾਲੀ ਬਸਪਾ ਸਮਝੌਤਾ ਗੈਰ ਸੰਵਿਧਾਨਕ ਅਤੇ ਮਹਾਂਪੁਰਸ਼ਾ ਦੀ ਸੋਚ ਦੇ ਉਲਟ ਹੈ। ਅਕਾਲੀਆਂ ਨੇ ਕਾਂਸ਼ੀਰਾਮ ਸਾਹਿਬ ਨਾਲ 1992 ਵਿਚ ਧੋਖਾ ਕੀਤਾ ਤੇ ਕਾਸੀਰਾਮ ਨੇ ਕਿਹਾ ਸੀ ਕਿ ਮੈਂ ਕਦੇ ਵੀ ਅਕਾਲੀ ਦਲ ਨਾਲ ਸਮਝੌਤਾ ਨਹੀਂ ਕਰਾਂਗਾ ਅਤੇ 2017 ਸੁਖਬੀਰ ਬਾਦਲ ਨੇ ਕਿਹਾ ਕਿ ਮੈਂ ਕਾਂਸ਼ੀ ਰਾਮ ਦੀ ਪਾਰਟੀ ਪੰਜਾਬ ਵਿੱਚੋਂ ਖਤਮ ਕਰ ਦਿੱਤੀ ਹੈ। ਹੁਣ ਅਕਾਲੀ ਦਲ ਨੂੰ ਸਬਕ ਸਿਖਾਉਣ ਦਾ ਸਮਾਂ ਸੀ, ਪੵੰਤੂ ਬਸਪਾ ਨੇ ਅਕਾਲੀ ਦਲ ਨਾਲ ਸਮਝੌਤਾ ਹੀ ਕੀਤਾ ਸਗੋਂ ਅਕਾਲੀ ਦਲ ਨੂੰ ਫ਼ਾਇਦਾ ਪਹੁੰਚਾਉਣ ਲਈ ਜਿਥੇ ਬਸਪਾ ਦਾ ਜਨ-ਅਧਾਰ ਹੀ ਨਹੀਂ, ਉਹ ਸੀਟਾਂ ਬਸਪਾ ਨੂੰ ਦੇ ਦਿੱਤੀਆਂ। ਸਮਝੌਤੇ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਸਮਝੌਤਾ ਫੁੂਲੇ-ਅੰਬੇਡਕਰੀ ਵਿਚਾਰਧਾਰਾ ਨਾਲ ਵੱਡਾ ਧੋਖਾ ਅਤੇ ਆਪਣੇ ਨਿੱਜੀ ਮੁਫਾਦਾਂ ਲਈ ਸੌਦੇਬਾਜ਼ੀ ਕੀਤੀ ਹੈ। ਇਸ ਮੌਕੇ ਕੁਲਦੀਪ ਸਿੰਘ ਬੰਟੀ, ਹਰਦੀਪ ਸਿੰਘ ਚੀਮਾ, ਬਲਜੀਤ ਸਿੰਘ ਜੱਲੵਾਂ, ਅਮਨਦੀਪ ਸਿੰਘ ਆਦਿ ਹਾਜਰ ਸਨ।