ਭੋਗਪੁਰ 27 ਅਕਤੂਬਰ (ਸੁਖਵਿੰਦਰ ਜੰਡੀਰ) ਗੁਰਦੁਆਰਾ ਬਾਬਾ ਬਿਸ਼ਨ ਸਿੰਘ ਕੰਧਾਲਾ ਜੱਟਾਂ ਸਰਾਂ ਵਿਖੇ ਬਾਬਾ ਬਿਸ਼ਨ ਸਿੰਘ ਜੀ ਦੀ 101 ਵੀ ਬਰਸੀ ਮਨਾਈ ਗਈ ਅਰੰਭ ਕੀਤੇ ਗਏ ਸ੍ਰੀ ਲੜੀਵਾਰ ਅਖੰਡ ਪਾਠ ਸਾਹਿਬ ਜੀ ਦੇ ਭੋਗ ,ਉਪਰੰਤ ਕੀਰਤਨ ਦਰਬਾਰ ਸਜਾਏ ਗਏ। ਵੱਖ ਵੱਖ ਰਾਗੀ ਜਥੇ, ਢਾਡੀ ਜਥੇ, ਕਥਾ ਵਾਚਕ ਸਮਾਗਮ ਦੇ ਵਿਚ ਪਹੁੰਚੇ। ਅਤੇ ਜਥਿਆਂ ਨੇ ਸੰਗਤਾਂ ਨੂੰ ਗੁਰਬਾਣੀ ਕੀਰਤਨ ਰਾਹੀਂ ਖੂਬ ਨਿਹਾਲ ਕੀਤਾ । ਜਾਣਕਾਰੀ ਦਿੰਦੇ ਹੋਏ ਗਿਆਨੀ ਬੂਟਾ ਸਿੰਘ ਧੁੱਗਾ ਕਲਾਂ ਜੋ ਕਿ ਮਸ਼ੂਹਰ ਰਾਗੀ ਜਥਾ ਹੈ ਨੇ ਦੱਸਿਆ ਕਿ ਅਸਥਾਨ ਬਾਬਾ ਬਿਸ਼ਨ ਸਿੰਘ ਜੀ ਕੰਧਾਲਾ ਜੱਟਾਂ ਸਰਾਂ ਗੁਰਦੁਆਰਾ ਸਾਹਿਬ ਵਿਖੇ ਲੜੀਵਾਰ ਸ਼੍ਰੀ ਅਖੰਡ ਪਾਠ ਸਾਹਿਬ ਅਤੇ ਕੀਰਤਨ ਦਰਬਾਰ ਹਰ ਸਾਲ ਹੀ ਸਜਾਏ ਜਾਂਦੇ ਹਨ ਅਤੇ ਇਸ ਅਸਥਾਨ ਤੇ ਸੰਗਤਾਂ ਭਾਰੀ ਮਾਤਰਾ ਦੇ ਵਿਚ ਹਰ ਸਾਲ ਹੀ ਹਾਜ਼ਰੀਆਂ ਭਰਦੀਆਂ ਹਨ ਅਤੇ ਪ੍ਰਬੰਧਕਾਂ ਵੱਲੋਂ ਗੁਰੂ ਕੇ ਲੰਗਰਾਂ ਦੇ ਨਾਲ ਹੋਰ ਵੀ ਵੱਖ-ਵੱਖ ਤਰ੍ਹਾਂ ਦੀਆਂ ਸੇਵਾਵਾਂ ਕੀਤੀਆਂ ਜਾਂਦੀਆਂ ਹਨ ਇਸ ਮੌਕੇ ਤੇ ਭਾਈ ਰਣਜੀਤ ਸਿੰਘ ਜੀ ਹੈੱਡ ਗ੍ਰੰਥੀ ਸਾਹਿਬ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿਚ ਸਰਬੱਤ ਦੇ ਭਲੇ ਦੀ ਅਰਦਾਸ ਬੇਨਤੀ ਕੀਤੀ, ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਹੁਕਮ ਨਾਮਾ ਸਾਹਿਬ ਬਖਸ਼ ਕਰਕੇ ਸਭ ਸੰਗਤਾਂ ਦੀਆਂ ਝੋਲੀਆਂ ਭਰੀਆਂ ਇਸ ਮੌਕੇ ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਪ੍ਰਬੰਧਕ ਹਰਵਿੰਦਰ ਸਿੰਘ,ਕੇਵਲ ਸਿੰਘ, ਕੁਲਵੰਤ ਸਿੰਘ,ਸੁਖਜੀਤ ਸਿੰਘ, ਮਨਦੀਪ ਸਿੰਘ ਧੁੱਗਾ ਕਲਾਂ ਆਦਿ ਸ਼ਾਮਲ ਸਨ।
Author: Gurbhej Singh Anandpuri
ਮੁੱਖ ਸੰਪਾਦਕ